ਲੰਡਨ (ਇੰਟ.)-ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦੇ ਨਾਂ ’ਤੇ ਚੀਨ ਆਪਣੇ ਹੀ ਦੇਸ਼ ਦੇ ਲੋਕਾਂ ’ਤੇ ਭਿਆਨਕ ਅੱਤਿਆਚਾਰ ਕਰ ਰਿਹਾ ਹੈ ਅਤੇ ਚੀਨ ਤੋਂ ਆਉਣ ਵਾਲੀ ਰਿਪੋਰਟ ਰੂਹ ਕੰਬਾਉਣ ਵਾਲੀ ਹੈ। ਰਿਪੋਰਟ ਮੁਤਾਬਕ ਚੀਨ ’ਚ ਕੋਰੋਨਾ ਇਨਫੈਕਟਿਡਾਂ ਨੂੰ ਸ਼ੀ ਜਿਨਪਿੰਗ ਦੇ ਅਧਿਕਾਰੀਆਂ ਨੇ ਲੋਹੇ ਦੇ ਬਕਸਿਆਂ ’ਚ ਬੰਦ ਕਰ ਕੇ ਰੱਖਿਆ ਹੋਇਆ ਹੈ। ਜਿਨਪਿੰਗ ਨੇ ਜ਼ੀਰੋ ਕੋਵਿਡ ਪਾਲਿਸੀ ਦੇ ਨਾਂ ’ਤੇ ਲੋਕਾਂ ਨਾਲ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।ਬਕਸੇ ’ਚ ਬੰਦ ਲੋਕਾਂ ਦੇ ‘ਡੇਲੀ ਮੇਲ’ ਨੇ ਕਈ ਵੀਡੀਓ ਜਨਤਕ ਕੀਤੇ ਹਨ।
ਰਿਪੋਰਟ ਮੁਤਾਬਕ ਕੋਰੋਨਾ ਇਨਫੈਕਟਿਡ ਮਰੀਜ਼ਾਂ ਨੂੰ ਚੀਨ ਦੇ ਸ਼ਇਆਨ, ਅਨਯਾਂਗ ਅਤੇ ਯੁਝੋਊ ਸੂਬਿਆਂ ’ਚ ਲੋਹੇ ਦੇ ਬਕਸੇ ਵਿਚ ਬੰਦ ਕਰ ਕੇ ਰੱਖਿਆ ਜਾ ਰਿਹਾ ਹੈ ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਗਰਭਵਤੀ ਔਰਤਾਂ ’ਤੇ ਵੀ ਕੋਈ ਰਹਿਮ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਵੱਖਰੇ-ਵੱਖਰੇ ਬਕਸਿਆਂ ’ਚ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਹੋਰ ਲੋਕਾਂ ਨੂੰ ਇਨਫੈਕਟਿਡ ਨਹੀਂ ਕਰ ਸਕਣ।
2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਕੈਦ
ਸ਼ਿਆਨ ਸਮੇਤ ਕੁਝ ਸ਼ਹਿਰਾਂ ’ਚ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੈਦ ਕਰ ਕੇ ਰੱਖਿਆ ਗਿਆ ਹੈ। ਸ਼ਿਆਨ ਸ਼ਹਿਰ ’ਚ 1 ਕਰੋੜ 30 ਲੱਖ ਆਪਣੇ ਘਰਾਂ ’ਚ ਕੈਦ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਉਥੇ ਲੋਹੇ ਦੇ ਬਕਸਿਆਂ ’ਚ ਬੰਦ ਸੈਂਕੜੇ ਲੋਕਾਂ ਨੂੰ ਲਕੜੀ ਦੇ ਬਕਸੇ ਦੇ ਨਾਲ ਇਕ ਟਾਇਲਟ ਦਿੱਤੀ ਜਾਂਦੀ ਹੈ ਅਤੇ 2 ਹਫਤੇ ਤੱਕ ਲੋਹੇ ਦੇ ਬਕਸੇ ’ਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਜਾਨਸਨ 'ਤੇ ਡਾਊਨਿੰਗ ਸਟ੍ਰੀਟ 'ਚ ਪਾਰਟੀਆਂ ਕਰਨ ਦੇ ਲੱਗੇ ਨਵੇਂ ਦੋਸ਼
NEXT STORY