ਜਲੰਧਰ (ਚੋਪੜਾ)–ਜਲੰਧਰ ਲੋਕ ਸਭਾ ਚੋਣ ਸਬੰਧੀ ਸ਼ਾਮ 6 ਵਜੇ ਤੋਂ ਬਾਅਦ ਪੋਲਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਦੇਰ ਸ਼ਾਮ ਤਕ ਸਾਰੇ 1951 ਪੋਲਿੰਗ ਬੂਥਾਂ ’ਤੇ ਤਾਇਨਾਤ ਪੋਲਿੰਗ ਸਟਾਫ ਨੇ ਉਨ੍ਹਾਂ ਨੂੰ ਜਾਰੀ ਬੈਲੇਟ ਯੂਨਿਟ, ਕੰਟਰੋਲ ਯੂਨਿਟ ਅਤੇ ਵੀ. ਵੀ. ਪੈਟ ਮਸ਼ੀਨਾਂ ਸੀਲਬੰਦ ਕਰਕੇ ਆਪਣੇ-ਆਪਣੇ ਸਬੰਧਤ ਡਿਸਪੈਚ ਸੈਂਟਰਾਂ ਵਿਚ ਜਮ੍ਹਾ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਲੰਧਰ ਲੋਕ ਸਭਾ ਹਲਕੇ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਵਿਚ ਮਸ਼ੀਨਾਂ ਨੂੰ ਸਟੋਰ ਕਰਨ ਦਾ ਕੰਮ ਰਾਤ 12 ਵਜੇ ਦੇ ਬਾਅਦ ਤਕ ਵੀ ਲਗਾਤਾਰ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਜ਼ਿਲੇ ਨਾਲ ਸਬੰਧਤ ਸਾਰੇ ਪੋਲਿੰਗ ਬੂਥਾਂ ਲਈ ਬੈਲੇਟ ਯੂਨਿਟ, ਕੰਟਰੋਲ ਯੂਨਿਟ ਅਤੇ ਵੀ. ਵੀ. ਪੈਟ ਮਸ਼ੀਨਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਜ਼ਰੀਏ ਅੱਜ ਜਲੰਧਰ ਦੇ ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ- ਜਲੰਧਰ 'ਚ ਵੋਟਿੰਗ ਮੁਕੰਮਲ, EVM 'ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ, ਕੁੱਲ 57.05 ਫ਼ੀਸਦੀ ਹੋਈ ਵੋਟਿੰਗ
ਉੱਤਰੀ ਵਿਧਾਨ ਸਭਾ ਹਲਕੇ ਦੇ ਡਿਸਪੈਚ ਸੈਂਟਰ ਸਰਕਾਰੀ ਗਰਲਜ਼ ਸਕੂਲ ਅਲਾਸਕਾ ਚੌਕ ਵਿਚ ਏ. ਸੀ. ਏ. ਕਮ-ਆਰ. ਓ. ਦਰਬਾਰਾ ਸਿੰਘ ਨੇ ਦੱਸਿਆ ਕਿ ਉੱਤਰੀ ਹਲਕੇ ਤੋਂ ਮਸ਼ੀਨਾਂ ਨੂੰ ਲਿਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਉਂਝ ਤਾਂ ਪੋਲਿੰਗ ਦਾ ਸਮਾਂ 6 ਵਜੇ ਤਕ ਸੀ ਅਤੇ 6 ਵੱਜਣ ਤੋਂ ਬਾਅਦ ਪੋਲਿੰਗ ਬੂਥਾਂ ਦੇ ਮੁੱਖ ਗੇਟ ਬੰਦ ਕਰ ਦਿੱਤੇ ਗਏ ਸਨ ਪਰ ਜਿਹੜੇ ਲੋਕ ਵੋਟਿੰਗ ਲਈ ਬੂਥ ਦੇ ਅੰਦਰ ਦਾਖਲ ਹੋ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਵੋਟ ਪਾਉਣ ਦਿੱਤੀ ਜਾਂਦੀ ਹੈ, ਜਿਸ ਕਾਰਨ ਕਈ ਬੂਥਾਂ ’ਤੇ ਆਖਰੀ ਸਮੇਂ ਵੀ ਭੀੜ ਜਮ੍ਹਾ ਰਹਿੰਦੀ ਹੈ ਅਤੇ ਉਹ ਕੰਮ ਨਿਪਟਾਉਣ ਵਿਚ ਲੇਟ ਹੋ ਜਾਂਦੇ ਹਨ, ਜਿਸ ਉਪਰੰਤ ਪੋਲਿੰਗ ਅਧਿਕਾਰੀ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਕੇ ਡਿਸਪੈਚ ਸੈਂਟਰ ਤਕ ਲਿਆਉਂਦੇ ਹਨ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਵੋਟਿੰਗ ਹੋਈ ਸ਼ੁਰੂ, ਅਨੀਤਾ ਸੋਮ ਪ੍ਰਕਾਸ਼ ਸਣੇ ਇਨ੍ਹਾਂ ਉਮੀਦਵਾਰਾਂ ਵਿਚਾਲੇ ਹੋ ਰਿਹੈ ਸਖ਼ਤ ਮੁਕਾਬਲਾ
ਰਾਜੀਵ ਵਰਮਾ ਨੇ ਦੱਸਿਆ ਕਿ ਉੱਤਰੀ ਹਲਕੇ ਵਿਚ ਪੈਂਦੇ ਬੂਥਾਂ ਨਾਲ ਸਬੰਧਤ ਬੈਲੇਟ ਯੂਨਿਟ, ਕੰਟਰੋਲ ਯੂਨਿਟ ਅਤੇ ਵੀ. ਵੀ. ਪੈਟ ਮਸ਼ੀਨਾਂ ਨੂੰ ਬੂਥ ਨੰਬਰ ਦੇ ਹਿਸਾਬ ਨਾਲ ਪੈਕ ਕੀਤਾ ਜਾਵੇਗਾ ਅਤੇ ਫਿਰ ਸਾਰੀਆਂ ਮਸ਼ੀਨਾਂ ਨੂੰ ਅੱਜ ਰਾਤ ਤਕ ਇਕੱਠਿਆਂ ਪੰਜਾਬ ਲੈਂਡ ਰਿਕਾਰਡ ਦਫ਼ਤਰ ਸਪੋਰਟਸ ਕਾਲਜ ਵਿਚ ਬਣੇ ਸਟ੍ਰਾਂਗ ਰੂਮ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਸਟੋਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਡਿਸਪੈਚ ਸੈਂਟਰਾਂ ਤੋਂ ਵੀ ਮਸ਼ੀਨਾਂ ਨੂੰ ਉਥੇ ਸਟੋਰ ਕੀਤਾ ਜਾਣਾ ਹੈ। 4 ਜੂਨ ਨੂੰ ਵੋਟਾਂ ਦੀ ਕਾਊਂਟਿੰਗ ਵਾਲੇ ਦਿਨ ਇਨ੍ਹਾਂ ਮਸ਼ੀਨਾਂ ਨੂੰ ਸਟ੍ਰਾਂਗ ਰੂਮ ਵਿਚੋਂ ਬਾਹਰ ਕੱਢ ਕੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ’ਚ ਭਿਆਨਕ ਗਰਮੀ ਦਾ ਕਹਿਰ, 3 ਦੀ ਮੌਤ
NEXT STORY