ਲਵੀਵ-ਯੂਕ੍ਰੇਨ 'ਤੇ ਰੂਸੀ ਹਮਲੇ ਦੇ ਦੂਜੇ ਮਹੀਨੇ ਦੌਰਾਨ ਸ਼ਨੀਵਾਰ ਨੂੰ ਪੱਛਮੀ ਸ਼ਹਿਰ ਲਵੀਵ ਦਾ ਨੇੜਲਾ ਇਲਾਕਾ ਧਮਾਕਿਆਂ ਨਾਲ ਹਿੱਲ ਗਿਆ। ਇਹ ਸ਼ਹਿਰ ਸ਼ਰਨਾਰਥੀਆਂ ਦਾ ਟਿਕਾਣਾ ਹੈ, ਜੋ ਹੁਣ ਤੱਕ ਵੱਡੇ ਹਮਲਿਆਂ ਤੋਂ ਕਾਫ਼ੀ ਹੱਦ ਤੱਕ ਬਚਿਆ ਹੋਇਆ ਸੀ। ਰੂਸ ਨੇ ਯੂਕ੍ਰੇਨੀ ਸ਼ਹਿਰਾਂ 'ਤੇ ਬੰਬਾਰੀ ਜਾਰੀ ਰੱਖੀ ਹੋਈ ਹੈ।
ਇਹ ਵੀ ਪੜ੍ਹੋ : PML-N ਦੀ ਨੇਤਾ ਮਰੀਅਮ ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ 'ਤੇ ਲਾਏ ਇਹ ਦੋਸ਼
ਸ਼ਨੀਵਾਰ ਨੂੰ ਲਵੀਵ ਦੇ ਬਾਹਰ ਕਈ ਜ਼ੋਰਦਾਰ ਧਮਾਕੇ ਹੋਏ ਅਤੇ ਹਵਾਈ ਹਮਲੇ ਦੇ ਸਾਇਰਨ ਗੂੰਜਦੇ ਰਹੇ। ਖੇਤਰੀ ਗਵਰਨਰ ਮੈਕਿਸਮ ਕੋਜੀਸਤਕੀ ਨੇ ਫੇਸਬੁੱਕ 'ਤੇ ਇਹ ਗੱਲ ਕਹੀ। ਦੱਸਿਆ ਜਾਂਦਾ ਹੈ ਕਿ ਇਸ ਸ਼ਹਿਰ 'ਚ ਕਰੀਬ ਦੋ ਲੱਖ ਸ਼ਰਨਾਰਥੀ ਸ਼ਰਨ ਲੈ ਰਹੇ ਹਨ। ਉਥੇ, ਚੇਰਨੀਹਿਵ 'ਚ ਠਹਿਰੇ ਵਸਨੀਕ ਧਮਾਕਿਆਂ ਤੇ ਤਬਾਹੀ ਤੋਂ ਡਰੇ ਹੋਏ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ PM ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ
ਸ਼ਹਿਰ ਦੇ 38 ਸਾਲਾ ਨਿਵਾਸੀ ਇਕ ਭਾਸ਼ਾਈ ਵਿਦਵਾਨ ਇਹਰਾਰ ਕਾਜਮੇਰਚਕ ਨੇ ਕਿਹਾ ਕਿ ਰਾਤ ਨੂੰ ਬੇਸਮੈਂਟ 'ਚ, ਹਰ ਕੋਈ ਸਿਰਫ਼ ਇਕ ਹੀ ਚੀਜ਼ ਦੇ ਬਾਰੇ 'ਚ ਗੱਲ ਕਰਦਾ ਹੈ: ਚੇਰਨੀਹਿਵ ਅਗਲਾ ਮਾਰੀਉਪੋਲ ਬਣ ਰਿਹਾ ਹੈ। ਉਹ ਆਪਣੇ ਦਿਨ ਦੀ ਸ਼ੁਰੂਆਤ ਪੀਣ ਵਾਲੇ ਪਾਣੀ ਲਈ ਲੰਬੀਆਂ ਲਾਈਨਾਂ 'ਚ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦੇ ਨਾਲ ਸ਼ੁਰੂ ਕਰਦੇ ਹਨ, ਜਿਥੇ ਹਰੇਕ ਵਿਅਕਤੀ ਨੂੰ 10 ਲੀਟਰ ਹੀ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭੋਜਨ ਖਤਮ ਹੋ ਰਿਹਾ ਹੈ ਪਰ ਗੋਲਾਬਾਰੀ ਅਤੇ ਬੰਬਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਇਹ ਵੀ ਪੜ੍ਹੋ : ਠੱਪ ਹੋਇਆ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਟਰੈਕ, ਸ਼ਤਾਬਦੀ ਸਮੇਤ ਕਈ ਟਰੇਨਾਂ ਹੋਈਆਂ ਪ੍ਰਭਾਵਿਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
PML-N ਦੀ ਨੇਤਾ ਮਰੀਅਮ ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ 'ਤੇ ਲਾਏ ਇਹ ਦੋਸ਼
NEXT STORY