ਸੈਂਟੋ ਡੋਮਿੰਗੋ : ਡੋਮਿਨਿਕਨ ਗਣਰਾਜ ਦੀ ਰਾਜਧਾਨੀ ਨੇੜੇ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 50 ਦੇ ਕਰੀਬ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਘੱਟੋ-ਘੱਟ 36 ਲੋਕ ਹਸਪਤਾਲ ’ਚ ਦਾਖ਼ਲ
ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸੋਮਵਾਰ ਨੂੰ ਸੈਂਟੋ ਡੋਮਿੰਗੋ ਦੇ ਪੱਛਮ ਵਿਚ ਸੈਨ ਕ੍ਰਿਸਟੋਬਲ ਸ਼ਹਿਰ ਵਿਚ ਇਕ ਰੁਝੇਵਿਆਂ ਭਰੇ ਵਪਾਰਕ ਕੇਂਦਰ ਵਿਚ ਹੋਇਆ। ਇਸ ਘਟਨਾ 'ਚ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਮੁਤਾਬਕ ਘੱਟੋ-ਘੱਟ 36 ਲੋਕ ਹਸਪਤਾਲ ਵਿਚ ਦਾਖ਼ਲ ਹਨ।
ਪੀੜਤਾਂ ’ਚ ਚਾਰ ਮਹੀਨਿਆਂ ਦਾ ਬੱਚਾ ਵੀ ਸ਼ਾਮਲ
ਸਥਾਨਕ ਮੀਡੀਆ ਮੁਤਾਬਕ 11 ਲੋਕ ਅਜੇ ਵੀ ਲਾਪਤਾ ਹਨ। ਦੇਸ਼ ਦੇ 911 ਸਿਸਟਮ ਦੇ ਅਨੁਸਾਰ ਵਪਾਰਕ ਕੇਂਦਰ ਵਿਚ ਇਕ ਬੇਕਰੀ ਵਿਚ ਅੱਗ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਵਿਚ ਇਕ ਚਾਰ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ, ਜਿਸ ਦੀ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਕਾਰਨ ਹੋਇਆ।
ਪਾਕਿਸਤਾਨ 'ਚ ਹਿੰਦੂ ਨਾਬਾਲਗ ਲੜਕੀ ਦਾ ਕਰਵਾਇਆ ਗਿਆ ਜ਼ਬਰਦਸਤੀ ਧਰਮ ਪਰਿਵਰਤਨ
NEXT STORY