ਇੰਟਰਨੈਸ਼ਨਲ ਡੈਸਕ : ਸਿੰਧ ਦੇ ਹੈਦਰਾਬਾਦ ਜ਼ਿਲ੍ਹੇ ਦੇ ਕੋਹਸਰ ਪਿੰਡ ਦੀ ਰਹਿਣ ਵਾਲੀ 13 ਸਾਲਾ ਹਿੰਦੂ ਲੜਕੀ ਸ਼ਾਂਤੀ ਕੋਲੀ ਨੂੰ ਬੀਤੀ 10 ਅਗਸਤ ਨੂੰ ਹੈਦਰਾਬਾਦ ਦੇ ਮੁਹੰਮਦ ਮੁਲੇਰਪੋਟੋ ਤਾਲੁਕਾ ਤੋਂ ਅਮਾਨਉੱਲ੍ਹਾ ਨਾਂ ਦੇ ਵਿਅਕਤੀ ਨੇ ਉਦੋਂ ਅਗਵਾ ਕਰ ਲਿਆ ਸੀ, ਜਦੋਂ ਉਹ ਆਪਣੀ ਮਾਂ ਨਾਲ ਬਾਜ਼ਾਰ ਤੋਂ ਆ ਰਹੀ ਸੀ। ਉਸ ਨੂੰ ਤੁਰੰਤ ਸਥਾਨਕ ਮਸਜਿਦ ਲਿਜਾਇਆ ਗਿਆ ਅਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ, ਜਿਸ ਤੋਂ ਅਗਲੇ ਦਿਨ ਉਸ ਦਾ ਵਿਆਹ ਅਗਵਾਕਾਰ ਅਮਾਨਉੱਲ੍ਹਾ ਨਾਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ 'ਚ ਈਸ਼ਨਿੰਦਾ ਦੇ ਦੋਸ਼ 'ਚ ਹਿੰਦੂ ਪਰਿਵਾਰ ਗ੍ਰਿਫ਼ਤਾਰ
ਲੜਕੀ ਨੂੰ ਇਕ ਹਲਫ਼ਨਾਮੇ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ, ਜਿਸ ਵਿੱਚ ਇਹ ਪ੍ਰਮਾਣਿਤ ਕੀਤਾ ਗਿਆ ਕਿ ਮੁਸਲਿਮ ਕਾਨੂੰਨਾਂ ਅਨੁਸਾਰ ਉਹ ਕਾਨੂੰਨੀ ਤੌਰ 'ਤੇ ਇਕ ਬਾਲਗ ਹੈ ਅਤੇ ਅਮਾਨਉੱਲ੍ਹਾ ਨਾਲ ਆਪਣੇ ਤੌਰ 'ਤੇ ਵਿਆਹ ਕਰਵਾਇਆ ਹੈ, ਨਾ ਕਿ ਕਿਸੇ ਦੇ ਦਬਾਅ ਜਾਂ ਲਾਲਚ ਅਧੀਨ। ਅਮਾਨਉੱਲ੍ਹਾ ਵੱਲੋਂ ਪੁਲਸ ਸਟੇਸ਼ਨ 'ਚ ਸ਼ਾਂਤੀ ਕੋਲੀ ਦੇ ਹਸਤਾਖਰ ਕੀਤੇ ਹਲਫ਼ਨਾਮੇ ਤੋਂ ਬਾਅਦ ਪੁਲਸ ਨੇ ਅਮਾਨਉੱਲ੍ਹਾ ਵਿਰੁੱਧ ਅਗਵਾ ਦਾ ਕੇਸ ਦਰਜ ਕਰਨ ਦੀਆਂ ਉਸ ਦੇ ਮਾਪਿਆਂ ਦੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ। ਉਸ ਦੇ ਮਾਪਿਆਂ ਨੇ ਫਿਰ 12 ਅਗਸਤ ਨੂੰ ਹੈਦਰਾਬਾਦ ਪ੍ਰੈੱਸ ਕਲੱਬ ਦੇ ਸਾਹਮਣੇ ਪੁਲਸ ਦੀ ਅਣਗਹਿਲੀ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : 'ਮੈਂ ਹਿੰਦੂ ਦੀ ਹੈਸੀਅਤ ਨਾਲ ਆਇਆ ਹਾਂ...', ਰਾਮ ਕਥਾ ਸੁਣਨ ਪਹੁੰਚੇ ਬ੍ਰਿਟਿਸ਼ PM ਰਿਸ਼ੀ ਸੁਨਕ
ਇਕ ਵੱਖਰੀ ਘਟਨਾ 'ਚ ਧਨੋ ਭੇਲ ਦੇ ਪਰਿਵਾਰ ਦੇ 4 ਮੈਂਬਰਾਂ, ਜਿਨ੍ਹਾਂ 'ਚ ਉਸ ਦੇ ਬੱਚੇ ਰਾਜੇਸ਼ ਕੁਮਾਰ, ਦਹਾਈ ਕੁਮਾਰੀ, ਗੁੱਲੀ ਕੁਮਾਰੀ ਅਤੇ ਸਾਜਨ ਦਾਸ ਸ਼ਾਮਲ ਸਨ, ਨੂੰ ਸਿੰਧ ਸੂਬੇ ਦੇ ਉਮਰਕੋਟ ਸ਼ਹਿਰ 'ਚ ਦਰਗਾਹ ਮੌਲਕ ਸ਼ਾਹ ਤੋਂ ਵਾਪਸ ਆਉਂਦੇ ਸਮੇਂ 2 ਅਗਸਤ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ ਸੀ। ਧਨੋ ਭੇਲ ਨੇ ਕਿਹਾ ਕਿ ਉਸ ਨੇ ਬੜੀ ਕੋਸ਼ਿਸ਼ ਕੀਤੀ ਪਰ ਉਮਰਕੋਟ ਅਤੇ ਕਰਾਚੀ ਦੋਵਾਂ ਵਿੱਚ ਪੁਲਸ ਨੇ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਬੱਚੇ 2 ਫੋਨ ਲੈ ਕੇ ਆਏ ਸਨ ਅਤੇ ਦੋਵੇਂ ਹੁਣ ਬੰਦ ਹਨ। ਇਸ ਡਰ ਤੋਂ ਕਿ ਉਨ੍ਹਾਂ ਨੂੰ ਕਿਸੇ ਵੱਡੇ ਜ਼ਿਮੀਂਦਾਰ ਨੇ ਦੂਰ-ਦੁਰਾਡੇ ਖੇਤਾਂ ਵਿੱਚ ਬੰਧੂਆ ਮਜ਼ਦੂਰੀ ਦੇ ਕੰਮ ਲਈ ਅਗਵਾ ਕਰ ਲਿਆ ਹੋਵੇਗਾ, ਜਿਵੇਂ ਕਿ ਪਿਛਲੇ ਸਮੇਂ ਵਿੱਚ ਕੁਝ ਹੋਰਾਂ ਨਾਲ ਹੋਇਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨੀ ਪੰਜਾਬ 'ਚ ਈਸ਼ਨਿੰਦਾ ਦੇ ਦੋਸ਼ 'ਚ ਹਿੰਦੂ ਪਰਿਵਾਰ ਗ੍ਰਿਫ਼ਤਾਰ
NEXT STORY