ਇਸਲਾਮਾਬਾਦ-ਪਾਕਿਸਾਤਨ ਪੀਪੁਲਸ ਪਾਰਟੀ (ਪੀ.ਪੀ.ਪੀ.) ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਰਮਾਨ ਖਾਨ ਨੇ ਮਾਰਚ 2021 ਦੀ ਥਾਂ ਫਰਵਰੀ ’ਚ ਸੀਨੇਟ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਸੀਨੇਟ ਦੀਆਂ ਚੋਣਾਂ ਦਾ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਪਾਕਿਸਾਤਨੀ ਨਿਊਜ਼ ਚੈਨਲ ਸਮਾ ਨੇ ਪੀ.ਪੀ.ਪੀ. ਨੇਤਾ ਰਜਾ ਰੱਬਾਨੀ ਦੇ ਹਵਾਲੇ ਤੋਂ ਕਿਹਾ ਕਿ ਫਰਵਰੀ ’ਚ ਚੋਣਾਂ ਕਰਵਾਉਣ ਦਾ ਇਮਰਾਨ ਸਰਕਾਰ ਦਾ ਫੈਸਲਾ ਗੈਰ-ਸੰਵਿਧਾਨਕ ਹੈ।
ਇਹ ਵੀ ਪੜ੍ਹੋ -ਅਮਰੀਕਾ ’ਚ ਫਾਈਜ਼ਰ ਦਾ ਟੀਕਾ ਲਗਵਾਉਂਦੇ ਹੀ ਹਾਲਾਤ ਗੰਭੀਰ, ICU ’ਚ ਦਾਖਲ
ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਇਕ ਸੁਤੰਤਰ ਸੰਸਥਾ ਹੈ ਅਤੇ ਇਹ ਅਧਿਕਾਰ ਉਸ ਦੇ ਕੋਲ ਹੀ ਹੈ।ਪਾਕਿਸਤਾਨ ’ਚ ਰਾਜਨੀਤਿਕ ਅਰਾਜਕਤਾ ਵਿਚਾਲੇ ਸੰਘੀ ਸਰਕਾਰ ਨੇ ਮਾਰਚ 2021 ਦੀ ਥਾਂ ਫਰਵਰੀ ’ਚ ਸੀਨੇਟ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਚੋਣਾਂ ’ਚ ਵਿਰੋਧੀ ਪਾਕਿਤਾਸਨੀ ਡੈਮੋ¬ਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਲਈ ਸੀਟਾਂ ਦੇ ਨੁਕਸਾਨ ਦਾ ਮੁਤਾਬਕ ਹੈ, ਜੋ ਮੌਜੂਦਾ ਸਮੇਂ ’ਚ ਉਪਰਲੇ ਸਦਨ ਨੂੰ ਕੰਟਰੋਲ ਕਰਦਾ ਹੈ।
ਡਾਨ ਦੀ ਰਿਪੋਰਟ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ’ਚ ਸੰਘੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮੰਗਲਵਾਰ ਨੂੰ ਇਹ ਫੈਸਲਾ ਲਿਆ ਗਿਆ। ਪੀ.ਪੀ.ਪੀ. ਸੀਨੇਟਰ ਸ਼ੇਰੀ ਰਹਿਮਾਨ ਨੇ ਕਿਹਾ ਕਿ ਸੰਸਦ ਸਿਰਫ ਢਾਈ ਸਾਲ ’ਚ ਬਦਨਾਮ ਹੋਈ ਹੈ। ਉਨ੍ਹਾਂ ਨੇ ਅਗ ਕਿਹਾ ਕਿ ਸਰਕਾਰ ਸੰਵਿਧਾਨ ਦੇ ਉਲਟ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੂਰੇ ਦੇਸ਼ ’ਤੇ ਡਾਕੂ ਰਾਜ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ -ਈਰਾਨ ਨੇ ਕੋਰੋਨਾ ਦੀ ਤੀਸਰੀ ਲਹਿਰ ’ਤੇ ਪਾਇਆ ਕਾਬੂ : ਰੂਹਾਨੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸਿੰਧ ’ਚ ਸਰਕਾਰ ਦੀ ਕੁਰਬਾਨੀ ਨੂੰ ਤਿਆਰ ਬਿਲਾਵਲ
NEXT STORY