ਮਿਲਾਨ/ਇਟਲੀ (ਸਾਬੀ ਚੀਨੀਆ): ਦੱਖਣੀ ਇਟਲੀ ਦੇ ਇਤਿਹਾਸਿਕ ਸ਼ਹਿਰ ਬੱਤੀਪਾਲੀਆ ਦੇ ਗੁਰਦੁਆਰਾ ਸੰਗਤ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ 24 ਅਪ੍ਰੈਲ ਐਤਵਾਰ ਨੂੰ ਸਜਾਇਆ ਜਾਵੇਗਾ। ਨਗਰ ਕੀਰਤਨ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਲੰਦਿਰ ਸਿੰਘ ਖਾਲਸਾ ਨੇ ਦੱਸਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਲੋੜੀਦੀਆਂ ਪ੍ਰਮੀਸ਼ਨਾਂ ਮਿਲਣ ਤੋਂ ਉਪਰੰਤ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।
![PunjabKesari](https://static.jagbani.com/multimedia/14_16_195518441278207408_271119835228325_8887607567326606645_n-ll.jpg)
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਫ਼ੌਜ ਵੱਲੋਂ 4 ਸਿੱਖਾਂ ਨੂੰ ਦਾੜ੍ਹੀ ਕੱਟਣ ਦੇ ਹੁਕਮ, ਕੀਤਾ ਅਦਾਲਤ ਦਾ ਰੁਖ਼
ਉਨਾਂ ਦੱਸਿਆ ਕਿ ਸਿੱਖ ਸੰਗਤਾਂ ਵਿਚ ਨਗਰ ਕੀਰਤਨ ਨੂੰ ਲੈਕੇ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ। ਇਸ ਨਗਰ ਕੀਰਤਨ ਨੂੰ ਯੂਰਪ ਨਿਊਜ਼ ਅਤੇ ਕੇ ਟੀ ਵੀ ਦੀਆਂ ਟੀਮਾਂ ਵੱਲੋਂ ਸੰਗਤਾਂ ਤੱਕ ਪਹੁੱਚਾਉਣ ਲਈ ਲਾਈਵ ਵਿਖਾਇਆ ਜਾਵੇਗਾ। ਇਸ ਮੌਕੇ ਸਿੱਖ ਕੌਮ ਦੇ ਮਹਾਨ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਏ ਜਾਣਗੇ।
ਕੋਵਿਡ-19: ਦੱਖਣੀ ਕੋਰੀਆ 'ਚ ਹਟਾਈਆਂ ਜਾ ਸਕਦੀਆਂ ਹਨ ਜ਼ਿਆਦਾਤਰ ਪਾਬੰਦੀਆਂ
NEXT STORY