ਵਾਸ਼ਿੰਗਟਨ,(ਬਿਊਰੋ)— ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਵਿਰੁੱਧ ਮਹਾਦੋਸ਼ ਦੇ ਸੱਦੇ ਨੇ ਡੈਮੋਕ੍ਰੇਟਿਕ ਪਾਰਟੀ ਵਿਚ ਮਤਭੇਦ ਪੈਦਾ ਕਰ ਦਿੱਤੇ ਹਨ। ਹਾਊਸ ਆਫ ਰਿਪ੍ਰੀਜ਼ੈਂਟੇਟਿਵ ਵਿਚ 6 ਡੈਮੋਕ੍ਰੇਟਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਵਿਰੁੱਧ ਮਹਾਦੋਸ਼ ਦਾ ਮਤਾ ਪੇਸ਼ ਕੀਤਾ ਹੈ। ਇਨ੍ਹਾਂ ਡੈਮੋਕ੍ਰੇਟਾਂ ਨੇ ਟਰੰਪ ਦੀਆਂ 5 ਕਾਰਵਾਈਆਂ ਨੂੰ ਗਿਣਾਇਆ ਹੈ, ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਵਿਰੁੱਧ ਮਹਾਦੋਸ਼ ਚਲਾਉਣ ਲਈ ਇਹ ਕਾਫੀ ਹਨ। ਇਨ੍ਹਾਂ ਵਿਚ ਟਰੰਪ ਦਾ ਉਹ ਫੈਸਲਾ ਵੀ ਸ਼ਾਮਲ ਹੈ, ਜਿਸ ਵਿਚ ਟਰੰਪ ਨੇ ਮਈ ਦੇ ਮਹੀਨੇ ਐੱਫ. ਬੀ. ਆਈ. ਦੇ ਡਾਇਰੈਕਟਰ ਜੇਮਸ ਕੋਮੀ ਨੂੰ ਉਸਦੇ ਅਹੁਦੇ ਤੋਂ ਹਟਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਨੇ ਪ੍ਰਮੁੱਖ ਕਾਨੂੰਨ ਲਾਗੂ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਬਰਖਾਸਤ ਕਰ ਕੇ ਨਿਆਂ ਵਿਚ ਅੜਿੱਕਾ ਪੈਦਾ ਕੀਤਾ ਹੈ। ਟਰੰਪ ਨੇ ਉਨ੍ਹਾਂ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਇਆ ਸੀ, ਜਿਹੜੇ ਕਿ ਉਨ੍ਹਾਂ ਅਤੇ ਰੂਸ ਵਿਚਾਲੇ ਕਥਿਤ ਸਬੰਧਾਂ ਦੀ ਸੰਘੀ ਜਾਂਚ ਕਰ ਰਹੇ ਸਨ।
ਕੈਲਗਰੀ ਤੋਂ ਭੇਦ-ਭਰੇ ਹਾਲਾਤਾਂ 'ਚ ਲਾਪਤਾ ਹੋਈ ਪੰਜਾਬਣ, ਪੁਲਸ ਕਰ ਰਹੀ ਹੈ ਭਾਲ
NEXT STORY