ਵਾਸ਼ਿੰਗਟਨ (ਭਾਸ਼ਾ)— ਵਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਪ੍ਰਤੀ ਸਖਤ ਰਹੇ ਹਨ। ਵਾਈਟ ਹਾਊਸ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਟਰੰਪ ਦੇ ਵਿਰੋਧੀ ਉਨ੍ਹਾਂ 'ਤੇ ਰੂਸ ਦੇ ਮਾਮਲੇ ਵਿਚ ਸਖਤ ਰਵੱਈਆ ਨਾ ਅਪਨਾਉਣ ਦਾ ਦੋਸ਼ ਲਗਾ ਰਹੇ ਹਨ। ਟਰੰਪ ਦੇ ਵਿਰੋਧੀਆਂ ਨੇ ਦੋਸ਼ ਲਗਾਇਆ ਹੈ ਕਿ ਰਾਸ਼ਟਰਪਤੀ ਦਾ ਬਿਆਨ ਰਾਸ਼ਟਰੀ ਸੁਰੱਖਿਆ ਨੀਤੀ (ਐੱਨ. ਐੱਸ. ਐੱਸ.) ਦੀ ਤਰ੍ਹਾਂ ਸਖਤ ਨਹੀਂ ਸੀ, ਜਿਸ ਨੇ ਰੂਸ ਅਤੇ ਚੀਨ ਦੀ ਵਿਰੋਧੀ ਤਾਕਤਾਂ ਦੇ ਰੂਪ ਵਿਚ ਪਛਾਣ ਕੀਤੀ ਹੈ।
ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਕਿਹਾ,''ਰਾਸ਼ਟਰਪਤੀ ਨੇ ਰੂਸ ਦੇ ਬਾਰੇ ਕਈ ਵਾਰੀ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਸ ਵਿਸਤ੍ਰਿਤ ਪੱਤਰ ਜੋ ਵਿਚ ਨੀਤੀ ਅਤੇ ਰਣਨੀਤੀ ਪੇਸ਼ ਕੀਤੀ ਗਈ, ਉਹ ਰਾਸ਼ਟਰਪਤੀ ਦੀ ਹੀ ਸੀ ਅਤੇ ਇਹ ਉਨ੍ਹਾਂ ਦੇ ਵਿਚਾਰਾਂ ਨੂੰ ਦਰਸਾਉਂਦੀ ਹੈ।'' ਇਸ ਤੋਂ ਪਹਿਲਾਂ ਸਾਰਾ ਨੇ ਕਿਹਾ ਸੀ ਕਿ ਟਰੰਪ ਨੇ ਇਸ ਦੇ ਪੇਜ਼ ਦੇ ਹਰ ਸ਼ਬਦ ਨੂੰ ਨਹੀਂ ਪੜ੍ਹਿਆ। ਉਨ੍ਹਾਂ ਨੇ ਕਿਹਾ,''ਰਾਸ਼ਟਰਪਤੀ ਆਪਣੇ ਰੱਵਈਏ ਨੂੰ ਲੈ ਕੇ ਬਹੁਤ ਸਪੱਸ਼ਟ ਰਹੇ ਹਨ।'' ਸਾਰਾ ਨੇ ਕਿਹਾ,''ਅਸੀਂ ਰੂਸ ਨੂੰ ਲੈ ਕੇ ਬਹੁਤ ਸਖਤ ਰਹੇ ਹਾਂ। ਅਸੀਂ ਰੂਸ 'ਤੇ ਪਾਬੰਦੀਆਂ ਲਗਾਈਆਂ ਹਨ। ਰਾਸ਼ਟਰਪਤੀ ਇਸ ਪ੍ਰਕਿਰਿਆ ਵਿਚ ਨਰਮ ਨਹੀਂ ਰਹੇ ਹਨ।''
ਇਸ ਦੌਰਾਨ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੋਰਟ ਨੇ ਐੱਨ. ਐੱਸ. ਐੱਸ. 'ਤੇ ਚੀਨ ਦੀ ਪ੍ਰਤੀਕਿਰਿਆ ਬਾਰੇ ਕਿਹਾ ਸੀ ਕਿ ਅਮਰੀਕਾ ਦੇ ਚੀਨ ਨਾਲ ਵਿਆਪਕ ਸੰਬੰਧ ਰਹੇ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਮਤਭੇਦ ਹਨ। ਚੀਨ ਦੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਬੀਜਿੰਗ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਸੀ,''ਚੀਨ ਹੋਰ ਦੇਸ਼ਾਂ ਦੇ ਹਿੱਤਾਂ ਦੀ ਕੀਮਤ 'ਤੇ ਕਦੇ ਵਿਕਾਸ ਨਹੀਂ ਕਰੇਗਾ।'' ਉਨ੍ਹਾਂ ਨੇ ਕਿਹਾ,''ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਉਹ ਚੀਨ ਦੇ ਰਣਨੀਤਕ ਇਰਾਦਿਆਂ ਨੂੰ ਜਾਣਬੁੱਝ ਕੇ ਗਲਤ ਤਰੀਕੇ ਨਾਲ ਪੇਸ਼ ਕਰਨਾ ਬੰਦ ਕਰੇ ਅਤੇ ਉਹ ਸ਼ੀਤ ਯੁੱਧ ਦੀ ਉਸ ਸੋਚ ਨੂੰ ਛੱਡਣ, ਜਿਸ ਵਿਚ ਇਕ ਦੇ ਲਾਭ ਦਾ ਮਤਲਬ ਦੂਜੇ ਨੂੰ ਨੁਕਸਾਨ ਹੁੰਦਾ ਸੀ।'' ਇਸ ਦੇ ਜਵਾਬ ਵਿਚ ਹੀਥਰ ਨੇ ਕਿਹਾ,''ਉਨ੍ਹਾਂ ਨੇ ਜੋ ਕਿਹਾ ਅਜਿਹਾ ਕੁਝ ਨਹੀਂ ਹੈ। ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਚੀਨ ਨਾਲ ਸਾਡੇ ਵਿਆਪਕ ਸੰਬੰਧ ਹਨ।'' ਉਨ੍ਹਾਂ ਨੇ ਕਿਹਾ,''ਸਾਡੇ ਵਿਚਕਾਰ ਕੁਝ ਖੇਤਰਾਂ ਵਿਚ ਅਸਹਿਮਤੀ ਹੈ। ਅਸਹਿਮਤੀ ਦੇ ਇਨ੍ਹਾਂ ਖੇਤਰਾਂ ਵਿਚ ਮਨੁੱਖੀ ਅਧਿਕਾਰ, ਵਪਾਰ ਸੰਬੰਧੀ ਕੁਝ ਮਾਮਲੇ ਅਤੇ ਹੋਰ ਮਾਮਲੇ ਸ਼ਾਮਲ ਹਨ।''
ਮੈਕਸੀਕੋ 'ਚ ਵਿਦੇਸ਼ੀ ਸੈਲਾਨੀਆਂ ਨੂੰ ਲੈ ਜਾ ਰਹੀ ਬੱਸ ਦੁਰਘਟਨਾ ਦੀ ਸ਼ਿਕਾਰ, 12 ਲੋਕਾਂ ਦੀ ਮੌਤ
NEXT STORY