ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਿਛਲੇ 9 ਮਹੀਨਿਆਂ ਤੋਂ ਵਿਦੇਸ਼ੀ ਯਾਤਰਾ ਤੋਂ ਪ੍ਰਹੇਜ਼ ਕਰ ਰਹੇ ਹਨ। ਕੋਰੋਨਾ ਵਾਇਰਸ ਨੂੰ ਹੋਂਦ ’ਚ ਆਏ ਦੋ ਸਾਲ ਹੋਣ ਵਾਲੇ ਹਨ ਅਤੇ ਇਸ ਦੇ ਬਾਅਦ ਤੋਂ ਹੀ ਜਿਨਪਿੰਗ ਚੀਨ ਤੋਂ ਬਾਹਰ ਨਹੀਂ ਗਏ ਹਨ। ਰਿਪੋਰਟਾਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੂੰ ਅੰਦਰੋਂ-ਅੰਦਰ ਇਕ ਡਰ ਖਾ ਰਿਹਾ ਹੈ, ਜਿਸ ਕਾਰਨ ਉਹ ਦੇਸ਼ ਛੱਡ ਕੇ ਕਿਤੇ ਵੀ ਨਹੀਂ ਜਾਣਾ ਚਾਹੁੰਦੇ। ਹੁਣ ਸਵਾਲ ਇਹ ਉੱਠਦਾ ਹੈ ਕਿ ਉਹ ਕਿਹੜੀ ਚੀਜ਼ ਹੈ, ਜੋ ਸ਼ੀ ਲਈ ਡਰ ਬਣੀ ਹੋਈ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਜੇ ਮਾਹਿਰਾਂ ਦੀ ਮੰਨੀਏ ਤਾਂ ਸ਼ੀ ਆਪਣੇ ਦੇਸ਼ ’ਚ ਬਗਾਵਤ ਅਤੇ ਤਖਤਾ ਪਲਟ ਤੋਂ ਡਰਦੇ ਹਨ। ਦਰਅਸਲ, ਸ਼ੀ ਜਿਨਪਿੰਗ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਬਾਅਦ ਸਾਲ 2019 ’ਚ ਦੇਸ਼ ਤੋਂ ਬਾਹਰ ਜਾਣਾ ਬੰਦ ਕਰ ਦਿੱਤਾ। ਉਨ੍ਹਾਂ ਦੀ ਆਖਰੀ ਵਿਦੇਸ਼ੀ ਯਾਤਰਾ 17-18 ਜਨਵਰੀ 2020 ਨੂੰ ਮਿਆਂਮਾਰ ਦੀ ਸੀ। ਚੀਨ ਅਤੇ ਭਾਰਤ ਦਾ ਗੁਆਂਢੀ ਦੇਸ਼ ਮਿਆਂਮਾਰ ਫਰਵਰੀ ਤੋਂ ਫੌਜੀ ਸਰਕਾਰ ਦੇ ਕੰਟਰੋਲ ’ਚ ਹੈ। ਮਿਆਂਮਾਰ ਫੇਰੀ ਤੋਂ ਕੁਝ ਦਿਨਾਂ ਬਾਅਦ ਜਿਨਪਿੰਗ ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਸਵੀਕਾਰ ਕੀਤਾ ਅਤੇ ਹੁਬੇਈ ਸੂਬੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਵਿਚ ‘ਇਕ-ਮਨੁੱਖ ਰਾਜ’ ਯੁੱਗ ਦੀ ਵਾਪਸੀ ਦੇ ਬਾਵਜੂਦ ਸ਼ੀ ਜਿਨਪਿੰਗ ਨਾ ਤਾਂ 'ਸਰਬ ਸ਼ਕਤੀਮਾਨ' ਹਨ ਅਤੇ ਨਾ ਹੀ ‘ਅਜਿੱਤ’ ਹਨ। ਇਸ ਦਾ ਕਾਰਨ ਉਨ੍ਹਾਂ ਦੇ ਘਰ ਦੇ ਅੰਦਰ ਮੌਜੂਦ ਦੁਸ਼ਮਣਾਂ ਦੀ ਗਿਣਤੀ ਹੈ।
ਜਿਨਪਿੰਗ ਇਕ ਸਾਲ ਤੇ 9 ਮਹੀਨਿਆਂ ਤੋਂ ਚੀਨ ਤੋਂ ਬਾਹਰ ਨਹੀਂ ਗਏ ਹਨ। ਉਹ ਰੋਮ ਜੀ-20 ਸੰਮੇਲਨ ’ਚ ਵੀ ਹਿੱਸਾ ਨਹੀਂ ਲੈਣਗੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਸ਼ੀ ਜਿਨਪਿੰਗ ਨਾਲ ਵਿਅਕਤੀਗਤ ਤੌਰ 'ਤੇ ਦੁਵੱਲੀ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਜਿਨਪਿੰਗ ਇਕ ਆਨਨਲਾਈਨ ਮੀਟਿੰਗ ਲਈ ਸਹਿਮਤ ਹੋ ਗਏ ਹਨ। ਸਵਾਲ ਉੱਠਦੇ ਹਨ ਕਿ ਕੀ ਜਿਨਪਿੰਗ ਚੀਨ ਛੱਡਣ ’ਚ ਤਖਤਾ ਪਲਟ ਤੋਂ ਡਰਦੇ ਹਨ। ਕਮਿਊਨਿਸਟ ਪਾਰਟੀ ਦੇ ਬਾਹਰ ਚੀਨ ਦੀ ਸਥਿਤੀ ਵੀ ਗੜਬੜ ਨਾਲ ਭਰੀ ਹੋਈ ਹੈ। ਸਰਕਾਰ ਜੈਕ ਮਾ ਵਰਗੇ ਦੇਸ਼ ਦੇ ਵੱਡੇ ਕਾਰੋਬਾਰੀਆਂ ਖ਼ਿਲਾਫ ਕਾਰਵਾਈ ਕਰ ਰਹੀ ਹੈ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੀ ਹੈ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਦੇ ਅਰਬਪਤੀ ਇਕ ਵੱਡੀ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਉਣ, ਜਿਨ੍ਹਾਂ ਦਾ ਸਿਆਸਤ ’ਚ ਵੀ ਦਖਲ ਹੋਵੇ।
ਅਕਤੂਬਰ ’ਚ ਆਪਣੀਆਂ ਆਰਥਿਕ ਯੋਜਨਾਵਾਂ ਉੱਤੇ ਇਕ ਮੁੱਖ ਭਾਸ਼ਣ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਵੀਕਾਰ ਕੀਤਾ ਕਿ ਦੇਸ਼ ਦਾ ਵਿਕਾਸ ਅਸੰਤੁਲਿਤ ਹੈ ਅਤੇ ਕਿਹਾ ਕਿ ਸਾਂਝੀ ਖੁਸ਼ਹਾਲੀ ਦਾ ਅੰਤਿਮ ਟੀਚਾ ਹੋਣਾ ਚਾਹੀਦਾ ਹੈ। ਕੋਰੋਨਾ ਵਾਇਰਸ ਦੇ ਸੰਬੰਧ ’ਚ ਅਮਰੀਕਾ ਅਤੇ ਆਸਟਰੇਲੀਆ ਵਰਗੇ ਬਹੁਤ ਸਾਰੇ ਦੇਸ਼ਾਂ ’ਚ ਚੀਨ ਵਿਰੁੱਧ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਇਸ ਨਾਲ ਚੀਨ ਦੇ ਅੰਤਰਰਾਸ਼ਟਰੀ ਅਕਸ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਮੰਨਿਆ ਜਾਂਦਾ ਹੈ ਕਿ ਉਸ ਦੇ ਖਰਾਬ ਅਕਸ ਨਾਲ ਜਿਨਪਿੰਗ ਦੂਜੇ ਦੇਸ਼ਾਂ ’ਚ ਜਾਣ ਤੋਂ ਡਰਦੇ ਹਨ। ਭਾਰਤ ਦੇ ਰੱਖਿਆ ਮਾਹਿਰ ਬ੍ਰਹਮਾ ਚੇਲਾਨੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਕੁਝ ਰਿਪੋਰਟਾਂ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅੰਦਰ ਸੱਤਾ ਸੰਘਰਸ਼ ਦਾ ਦਾਅਵਾ ਕਰ ਰਹੀਆਂ ਹਨ।
ਮਾਰੀਆ ਰੇਸਾ ਅਤੇ ਦਮਿਤਰੀ ਮੁਰਾਤੋਵ ਨੂੰ ਮਿਲਿਆ ਸਾਲ 2021 ਦਾ ਨੋਬਲ ਸ਼ਾਂਤੀ ਪੁਰਸਰਕਾਰ
NEXT STORY