ਕੀਵ (ਭਾਸ਼ਾ)- ਰੂਸੀ ਫ਼ੌਜੀਆਂ ਨੇ ਸ਼ਨੀਵਾਰ ਤੜਕੇ ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਧਾਵਾ ਬੋਲ ਦਿੱਤਾ ਅਤੇ ਸ਼ਹਿਰ ਵਿਚ ਕਈ ਥਾਵਾਂ 'ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਸ਼ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੇ ਦੇਸ਼ ਵਾਸੀਆਂ ਨੂੰ ਮਜ਼ਬੂਤੀ ਨਾਲ ਡਟੇ ਰਹਿਣ ਦੀ ਅਪੀਲ ਕੀਤੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਲੜਾਈ ਅਜੇ ਵੀ ਜਾਰੀ ਹੈ ਅਤੇ ਇਹ ਯੂਕ੍ਰੇਨ ਦਾ ਭਵਿੱਖ ਨਿਰਧਾਰਤ ਕਰੇਗੀ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਜਹਾਜ਼ ਬੁਖਾਰੈਸਟ ਪਹੁੰਚਿਆ
ਜ਼ੇਲੇਂਸਕੀ ਨੂੰ ਅਮਰੀਕੀ ਸਰਕਾਰ ਨੇ ਰਾਜਧਾਨੀ ਕੀਵ ਛੱਡਣ ਲਈ ਕਿਹਾ ਸੀ, ਪਰ ਜ਼ੇਲੇਂਸਕੀ ਨੇ ਇਨਕਾਰ ਕਰ ਦਿੱਤਾ। ਅਮਰੀਕਾ ਦੇ ਇਕ ਸੀਨੀਅਰ ਖੁਫੀਆ ਅਧਿਕਾਰੀ ਨੇ ਕਿਹਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ, 'ਇੱਥੇ ਜੰਗ ਚੱਲ ਰਹੀ ਹੈ। ਮੈਨੂੰ ਅਸਲਾ ਚਾਹੀਦਾ ਹੈ, ਯਾਤਰਾ ਨਹੀਂ।' ਇਸ ਲੜਾਈ ਵਿਚ ਹੁਣ ਤੱਕ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰਾਜਧਾਨੀ ਕੀਵ ਵਿਚ ਰੂਸੀ ਫ਼ੌਜ ਦੇ ਹਮਲਿਆਂ ਨੇ ਅਪਾਰਟਮੈਂਟ ਦੀਆਂ ਇਮਾਰਤਾਂ ਅਤੇ ਪੁਲਾਂ ਅਤੇ ਸਕੂਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅਜਿਹੇ ਸੰਕੇਤ ਵੀ ਮਿਲ ਰਹੇ ਹਨ ਕਿ ਰੂਸ ਯੂਕ੍ਰੇਨ ਦੀ ਮੌਜੂਦਾ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕਰ ਸਕਦਾ ਹੈ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਨਵੀਂ ਐਡਵਾਇਜ਼ਰੀ, ਦਿੱਤੀ ਇਹ ਹਿਦਾਇਤ
ਅਮਰੀਕੀ ਅਧਿਕਾਰੀਆਂ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਉਦੇਸ਼ ਯੂਕ੍ਰੇਨ ਦੀ ਮੌਜੂਦਾ ਸਰਕਾਰ ਦਾ ਤਖ਼ਤਾ ਪਲਟਣਾ ਹੈ। ਵਿਸ਼ਵ ਦੇ ਨਕਸ਼ੇ ਨੂੰ ਮੁੜ ਆਕਾਰ ਦੇਣ ਅਤੇ ਰੂਸ ਦੇ ਸ਼ੀਤ ਯੁੱਧ ਦੇ ਪ੍ਰਭਾਵ ਨੂੰ ਬਹਾਲ ਕਰਨ ਲਈ ਇਹ ਪੁਤਿਨ ਦਾ ਸਭ ਤੋਂ ਵੱਡਾ ਕਦਮ ਹੈ। ਹਾਲਾਂਕਿ ਇਸ ਜੰਗ 'ਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਯੂਕ੍ਰੇਨ ਦਾ ਕਿੰਨਾ ਹਿੱਸਾ ਅਜੇ ਵੀ ਉਸ ਦੇ ਕਬਜ਼ੇ 'ਚ ਹੈ ਅਤੇ ਕਿੰਨਾ ਹਿੱਸਾ ਰੂਸ ਦੇ ਕੰਟਰੋਲ 'ਚ ਚਲਾ ਗਿਆ ਹੈ।
ਇਹ ਵੀ ਪੜ੍ਹੋ: ਰੂਸੀ ਜੰਗੀ ਬੇੜੇ ਦੇ ਸਾਹਮਣੇ ਡਟ ਕੇ ਖੜ੍ਹੇ ਰਹੇ 13 ਯੂਕ੍ਰੇਨੀ ਫੌਜੀ ਸ਼ਹੀਦ, ਮਿਲਿਆ ਸਰਵਉੱਚ ਸਨਮਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ
NEXT STORY