ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਵੋਟ ਬੈਂਕ ਵਿਚ ਹੁਣ ਤੱਕ ਦੇ ਕਿਸੇ ਰਿਪਬਲਿਕਨ ਰਾਸ਼ਟਰਪਤੀ ਦੀ ਤੁਲਣਾ ਵਿਚ ਸਭ ਤੋਂ ਜ਼ਿਆਦਾ ਪ੍ਰਵੇਸ਼ ਕੀਤਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ, ਜੋ ਡੈਮੋਕ੍ਰੇਟਿਕ ਪਾਰਟੀ ਨੂੰ ਇਸ ਬਾਰੇ ਵਿਚ ਆਗਾਹ ਕਰਦਾ ਹੈ ਕਿ ਇਸ ਪ੍ਰਭਾਵਸ਼ਾਲੀ ਭਾਈਚਾਰੇ ਦੇ ਸਮਰਥਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 'ਇੰਡੀਆਜਪੋਰਾ ਐਂਡ ਐਸ਼ੀਅਨ ਅਮੇਰੀਕਨ ਐਂਡ ਪੈਸੀਫਿਕ ਆਇਲੈਂਡਰ' (ਏ.ਏ.ਪੀ.ਆਈ.) ਡਾਟਾ ਵੱਲੋਂ ਕੀਤੇ ਗਏ ਸਰਵੇਣ ਨਾਲ ਮੰਗਲਵਾਰ ਨੂੰ ਇਹ ਪ੍ਰਦਰਸ਼ਿਤ ਹੋਇਆ ਕਿ ਭਾਰਤੀ-ਅਮਰੀਕੀ ਭਾਈਚਾਰੇ ਦੀ ਬਹੁਗਿਣਤੀ ਆਬਾਦੀ ਹੁਣ ਵੀ ਸਾਬਕਾ ਉਪ-ਰਾਸ਼ਟਰਪਤੀ ਜੋ ਬਿਡੇਨ ਦਾ ਸਮਰਥਨ ਕਰਦੀ ਹੈ, ਜੋ 3 ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ।
ਅਧਿਐਨ ਵਿਚ ਇਹ ਪਾਇਆ ਗਿਆ ਕਿ ਦੁਬਾਰਾ ਰਾਸ਼ਟਰਪਤੀ ਬਨਣ ਲਈ ਚੋਣ ਲੜ ਰਹੇ 74 ਸਾਲਾ ਟਰੰਪ ਭਾਰਤੀ-ਅਮਰੀਕੀ ਭਾਈਚਾਰੇ ਦੇ ਵੋਟ ਬੈਂਕ ਵਿਚ ਆਪਣੇ ਲਈ ਸਮਰਥਨ ਜੁਟਾਉਣ ਦੀ ਕਵਾਇਦ ਕਰ ਰਹੇ ਹਨ, ਜਦੋਂ ਕਿ ਸਚਾਈ ਇਹ ਹੈ ਕਿ ਬਿਡੇਨ (77) ਦਾ ਭਾਈਚਾਰੇ ਨਾਲ ਇਕ ਮਜਬੂਤ ਸੰਬੰਧ ਹੈ ਅਤੇ ਪਿਛਲੇ ਕੁੱਝ ਸਾਲਾਂ ਵਿਚ ਦੋ-ਪੱਖੀ ਸਬੰਧਾਂ ਵਿਚ ਉਨ੍ਹਾਂ ਨੇ ਇਕ ਅਹਿਮ ਭੂਮਿਕਾ ਨਿਭਾਈ ਹੈ । ਬਿਡੇਨ ਨੇ ਪਿਛਲੇ ਮਹੀਨੇ ਭਾਰਤੀ ਮੂਲ ਦੀ ਕਮਲਾ ਹੈਰਿਸ (55) ਨੂੰ ਡੈਮੋਕ੍ਰੇਟਿਕ ਪਾਰਟੀ ਤੋਂ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਨਾਮਜ਼ਦ ਕਰਕੇ ਇਤਿਹਾਸ ਰੱਚ ਦਿੱਤਾ। ਸਰਵੇਖਣ ਮੁਤਾਬਕ 66 ਫ਼ੀਸਦੀ ਭਾਰਤੀ-ਅਮਰੀਕੀ ਬਿਡੇਨ ਦਾ ਸਮਰਥਨ ਕਰ ਰਹੇ ਹਨ ਅਤੇ 28 ਫ਼ੀਸਦੀ ਟਰੰਪ ਦਾ ਸਮਰਥਨ ਕਰ ਰਹੇ ਹਨ। ਉਥੇ ਹੀ 6 ਫ਼ੀਸਦੀ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ।
ਇਹ ਵੀ ਪੜ੍ਹੋ: ਰਾਹਤ, ਅੱਜ ਮੁੜ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ
ਜ਼ਿਕਰਯੋਗ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ 77 ਫ਼ੀਸਦੀ ਨੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਵੋਟ ਦਿੱਤੀ ਸੀ ਅਤੇ 16 ਫ਼ੀਸਦੀ ਨੇ ਟਰੰਪ ਨੂੰ ਵੋਟ ਦਿੱਤੀ ਸੀ। ਉਥੇ ਹੀ 2012 ਵਿਚ 84 ਫ਼ੀਸਦੀ ਭਾਰਤੀ-ਅਮਰੀਕੀ ਨੇ ਬਰਾਕ ਓਬਾਮਾ ਨੂੰ ਵੋਟ ਦਿੱਤੀ ਸੀ। ਯੂਨੀਵਰਸਿਟੀ ਆਫ ਕੈਲੀਫੋਰਨੀਆ, ਰਿਵਰਸਾਈਡ ਦੇ ਲੋਕ ਨੀਤੀ ਅਤੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਅਤੇ ਏ.ਏ.ਪੀ.ਆਈ. ਡਾਟਾ ਦੇ ਸੰਸਥਾਪਕ ਡਾ. ਕਾਰਤਿਕ ਰਾਮਕ੍ਰਿਸ਼ਣਨ ਨੇ ਕਿਹਾ ਕਿ ਟਰੰਪ ਨੂੰ ਭਾਰਤੀ-ਅਮਰੀਕੀ ਭਾਈਚਾਰੇ ਦਾ ਸਮਰਥਨ ਸ਼ਾਇਦ 30 ਫ਼ੀਸਦੀ ਤੱਕ ਪਹੁੰਚ ਜਾਵੇਗਾ, ਬਸ਼ਰਤੇ ਕਿ ਹੁਣ ਤੱਕ ਫ਼ੈਸਲਾ ਨਾ ਲੈਣ ਵਾਲੇ ਲੋਕ ਵੀ ਸਮਰਥਨ ਵਿਚ ਆ ਜਾਣ। ਰਾਮਕ੍ਰਿਸ਼ਣਨ ਅਧਿਐਨ ਦੇ ਲੇਖਕ ਵੀ ਹਨ।
ਭਾਰਤੀ-ਅਮਰੀਕੀ ਕਾਂਗਰਸ (ਅਮਰੀਕੀ ਸੰਸਦ) ਮੈਂਬਰ ਰਾਜਾ ਕ੍ਰਿਸ਼ਣਮੂਰਤੀ ਨੇ ਕਿਹਾ ਕਿ ਡੈਮੋਕਰੇਟ ਨੂੰ ਨਿਸ਼ਚਿਤ ਤੌਰ 'ਤੇ ਇਹ ਯਕੀਨੀ ਕਰਣਾ ਚਾਹੀਦਾ ਹੈ ਕਿ ਉਹ ਭਰਤੀ-ਅਮਰੀਕੀ ਤੱਕ ਕਾਫ਼ੀ ਹੱਦ ਤੱਕ ਪੁੱਜੇ। ਉਨ੍ਹਾਂ ਕਿਹਾ ਕਿ ਪੈਂਸਿਲਵੇਨੀਆ, ਮਿਸ਼ੀਗਨ, ਫਲੋਰੀਡਾ ਅਤੇ ਨਾਰਥ ਕੈਰੋਲਾਈਨਾ ਵਰਗੇ ਸੂਬਿਆਂ ਵਿਚ ਕਾਫ਼ੀ ਗਿਣਤੀ ਵਿਚ ਭਾਰਤੀ-ਅਮਰੀਕੀ ਹਨ। ਹਾਵਰਡ ਲਾਅ ਸਕੂਲ ਲੇਬਰ ਐਂਡ ਵਰਕਲਾਈਫ ਪ੍ਰੋਗਰਾਮ ਦੀ ਵਿਜ਼ੀਟਿੰਗ ਫੈਲੋ ਅਤੇ ਡੈਮੋਕਰੇਟਿਕ ਨੈਸ਼ਨਲ ਕਮੇਟੀ ਦੀ ਸਾਬਕਾ ਸੀ.ਈ.ਓ. ਸੀਮਾ ਨੰਦਾ ਨੇ ਕਿਹਾ, 'ਇਹ ਇਕ ਅਜਿਹਾ ਵੋਟ ਹੈ (ਭਾਰਤੀ-ਅਮਰੀਕੀ ਦਾ), ਜੋ ਇਸ ਪੜ੍ਹਾਈ ਵਿਚ ਦਿਖ਼ਾਇਆ ਹੋਇਆ ਹੁੰਦਾ ਹੈ ਕਿ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।'
ਇਕ ਪਾਸੇ ਜਿੱਥੇ ਬਿਡੇਨ ਦਾ ਸਮਰਥਨ 2016 ਵਿਚ ਕਲਿੰਟਨ ਦੀ ਤੁਲਣਾ ਵਿਚ ਘਟਿਆ ਹੈ, ਉਥੇ ਹੀ ਦੂਜੇ ਪਾਸੇ ਰਿਪਬਲਿਕਨ ਪਾਰਟੀ ਦਾ ਸਮਰਥਨ ਇਨ੍ਹਾਂ 4 ਸਾਲ ਵਿਚ 19 ਫ਼ੀਸਦੀ ਤੋਂ ਘੱਟ ਕੇ 16 ਫ਼ੀਸਦੀ ਹੋ ਗਿਆ ਹੈ। ਇੰਡੀਆਜਪੋਰਾ ਦੇ ਸੰਸਥਾਪਕ ਐਮ. ਆਰ ਰੰਗਾਸਵਾਮੀ ਨੇ ਕਿਹਾ, 'ਦੋਵਾਂ ਵੱਡੀਆਂ ਪਾਰਟੀਆਂ ਨੇ ਇਹ ਮਹਿਸੂਸ ਕੀਤਾ ਹੈ ਕਿ ਭਾਰਤੀ-ਅਮਰੀਕੀ ਭਾਈਚਾਰੇ ਨਾਲ ਸੰਪਰਕ ਸਾਧਨਾ ਕਿੰਨਾ ਜ਼ਰੂਰੀ ਹੈ।' ਅਮਰੀਕਾ ਵਿਚ ਭਾਈਚਾਰੇ ਦੇ 18 ਲੱਖ ਲੋਕ ਵੋਟ ਪਾਉਣ ਯੋਗ ਹਨ।
ਓਂਟਾਰੀਓ ਦਾ ਇਹ ਖੇਤਰ ਬਣਿਆ ਕੋਰੋਨਾ ਦਾ ਗੜ੍ਹ, ਹੋ ਸਕਦੀ ਹੈ ਤਾਲਾਬੰਦੀ
NEXT STORY