ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਪੰਜਾਬੀ ਮੀਡੀਆ ਦਿਨੋ ਦਿਨ ਪੂਰੀ ਦੁਨੀਆ ਵਿੱਚ ਪੈਰ ਪਸਾਰ ਰਿਹਾ ਹੈ। ਕੰਪਿਊਟਰ ਦੇ ਯੁਗ ਨੇ ਪੂਰੀ ਦੁਨੀਆ ਇੱਕ ਤਰ੍ਹਾਂ ਪਿੰਡ ਬਣਾ ਦਿੱਤੀ ਹੈ। ਪੰਜਾਬੀ ਮੀਡੀਏ ਦੇ ਪਿੱੜ੍ਹ ਵਿੱਚ ਇੱਕ ਬਹੁ-ਚਰਚਤ ਨਾਮ ਪ੍ਰਾਈਮ ਏਸ਼ੀਆ ਟੀਵੀ, ਜਿਹੜਾ ਕਿ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਪੈਰ ਪਸਾਰ ਰਿਹਾ ਹੈ। ਇਸੇ ਸੰਕਲਪ ਨੂੰ ਲੈਕੇ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਫਰਿਜ਼ਨੋ ਵਿਖੇ ਪਹੁੰਚੀ, ਜਿੱਥੇ ਉਹਨਾਂ ਵੱਖੋ ਵੱਖ ਗੁਰੂ ਘਰਾਂ ਦੇ ਨੁਮਾਇੰਦਿਆਂ ਨਾਲ ਗੱਲ ਬਾਤ ਕੀਤੀ, ਆਮ ਲੋਕਾਂ ਨਾਲ ਸੰਵਾਦ ਰਚਾਇਆ।
ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ ਸਿਟੀ 'ਚ 75ਵੀਂ ਇੰਡੀਆ ਡੇ ਪਰੇਡ ਦੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਕੀਤੀ ਅਗਵਾਈ
ਇਸੇ ਤਰੀਕੇ ਪ੍ਰਾਈਮ ਏਸ਼ੀਆ ਦੀ ਟੀਮ ਨੇ ਭਾਰਤ ਦੇ 75ਵੇਂ ਅਜ਼ਾਦੀ ਦਿਹਾੜੇ ਵਿੱਚ ਵੀ ਸ਼ਿਰਕਤ ਕੀਤੀ। ਇਸ ਸਮੇਂ ਪ੍ਰਾਈਮ ਏਸ਼ੀਆ ਟੀਵੀ ਦੇ ਹੋਸਟ ਯੋਗਰਾਜ ਸਿੰਘ ਕਾਹਲੋ ਨੇ ਬੋਲਦਿਆਂ ਕਿਹਾ ਕਿ ਅਸੀਂ ਹਮੇਸ਼ਾ ਲੋਕ ਹਿੱਤ ਲਈ ਪੱਤਰਕਾਰੀ ਕਰਦੇ, ਲੋਕਾਂ ਦੀ ਸੋਚ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਮੌਕੇ ਪ੍ਰਾਈਮ ਏਸ਼ੀਆ ਟੀਵੀ ਦੇ CEO ਅਮਨ ਖਟਕੜ ਨੇ ਕਿਹਾ ਕਿ ਮਿਆਰੀ ਪੱਤਰਕਾਰੀ ਕਰਕੇ ਲੋਕਾਂ ਨਾਲ ਜੁੜਨਾ ਸਾਡੀ ਟੀਮ ਦਾ ਮੁੱਖ ਉਦੇਸ਼ ਹੈ। ਉਹਨਾਂ ਕਿਹਾ ਜਲਦ ਅਸੀ ਪ੍ਰਾਈਮ ਏਸ਼ੀਆ ਟੀਵੀ ਦਾ ਸਟੂਡੀਓ ਫਰਿਜਨੋ ਵਿਖੇ ਖੋਲ੍ਹਣ ਜਾ ਰਹੇ ਹਾਂ ਅਤੇ ਸਾਡੀ ਫਰਿਜ਼ਨੋ ਤੋਂ ਪ੍ਰਤੀਨਿੱਧ ਜੋਤ ਰਣਜੀਤ ਕੌਰ ਹੋਵੇਗੀ। ਇਸ ਮੌਕੇ ਜੋਤ ਰਣਜੀਤ ਕੌਰ ਨੇ ਆਪਣੀ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਵਚਨ-ਬੱਧਦਾ ਪ੍ਰਗਟਾਈ ਗਈ।
ਅੰਕੜਿਆਂ 'ਚ ਖੁਲਾਸਾ, ਕੈਨੇਡਾ ਦੀ 'ਆਬਾਦੀ' 2068 ਤੱਕ ਹੋ ਸਕਦੀ ਹੈ ਦੁੱਗਣੀ
NEXT STORY