ਓਟਾਵਾ— ਬ੍ਰਿਟੇਨ ਦੇ ਸ਼ਾਹੀ ਘਰਾਣੇ ਦੇ ਛੋਟੇ ਨਵਾਬ ਯਾਨੀ ਕਿ ਪ੍ਰਿੰਸ ਹੈਰੀ ਸ਼ਾਇਦ ਇਸ ਦੁਨੀਆ ਦੇ ਸਭ ਤੋਂ ਯੋਗ ਕੁਆਰਿਆਂ 'ਚੋਂ ਇਕ ਹਨ ਅਤੇ ਉਨ੍ਹਾਂ ਦਾ ਦਿਲ ਧੜਕਦਾ ਹੈ ਕੈਨੇਡਾ ਦੀ ਕੁੜੀ ਲਈ। ਜੀ ਹਾਂ, ਪ੍ਰਿੰਸ ਹੈਰੀ ਅਤੇ ਕੈਨੇਡਾ ਦੀ ਕੈਲੀਫੋਰਨੀਆ ਮੂਲ ਦੀ ਅਭਿਨੇਤਰੀ ਮੀਗਨ ਮਰਕਲ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਇੱਥੇ ਕਿਹਾ ਜਾਵੇ ਕਿ ਮੀਗਨ ਬ੍ਰਿਟੇਨ ਦੇ ਸ਼ਾਹੀ ਘਰਾਣੇ ਦੀ ਨੂੰਹ ਬਣਨ ਲਈ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪ੍ਰਿੰਸ ਹੈਰੀ ਜਦੋਂ ਚੈਰਿਟੀ ਲਈ ਆਯੋਜਿਤ ਕੀਤੇ ਗਏ ਪੋਲੋ ਮੈਚ ਵਿਚ ਖੇਡ ਰਹੇ ਸਨ ਤਾਂ ਮੀਗਨ ਨੇ ਸ਼ਾਹੀ ਪਰਿਵਾਰ ਦੀ ਨੂੰਹ ਵਾਂਗ ਉਸ ਨੂੰ ਚੀਅਰ ਕੀਤਾ। ਪੂਰੇ ਮੀਡੀਆ ਵਿਚ ਮੀਗਨ ਦੀ ਅਧਿਕਾਰਤ ਪਹਿਲੀ ਪਬਲਿਕ ਮੀਟਿੰਗ ਦੀ ਕਾਫੀ ਚਰਚਾ ਰਹੀ।
ਪ੍ਰਿੰਸ ਦੇ ਪੋਲੋ ਮੈਚ ਵਿਚ ਮੀਗਨ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਕਿੰਨੇਂ ਗੰਭੀਰ ਹਨ। ਹਾਲਾਂਕਿ ਉਨ੍ਹਾਂ ਦੀ ਮੰਗਣੀ ਬਾਰੇ ਬਕਿੰਘਮ ਪੈਲੇਸ ਵੱਲੋਂ ਕੋਈ ਵੀ ਐਲਾਨ ਕੀਤੇ ਜਾਣ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਸਭ ਕੁਝ ਠੀਕ ਰਿਹਾ ਤਾਂ ਸ਼ਾਇਦ ਕੈਨੇਡਾ ਦੀ ਉਹ ਕੁੜੀ ਤੁਹਾਨੂੰ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਨੂੰਹ ਬਣੀ ਦਿਖਾਈ ਦੇਵੇਗੀ।
ਐਕਟਿਵ ਪੰਜਾਬੀ ਸੰਸਥਾ ਦੀ ਇਕੱਤਰਤਾ 'ਚ ਬਰਤਾਨਵੀ ਜੰਮਪਲ ਨਾਵਲਕਾਰ ਰੂਪ ਢਿੱਲੋਂ ਦਾ ਸਨਮਾਨ
NEXT STORY