ਨਿਊਯਾਰਕ- ਪ੍ਰਿੰਸਪਾਲ ਸਿੰਘ ਐੱਨ. ਬੀ. ਏ. ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ। ਉਸ ਦੀ ਟੀਮ ਸੈਕ੍ਰਾਮੈਂਟੋ ਕਿੰਗਜ਼ ਨੇ 2021 ਐੱਨ. ਬੀ. ਏ. ਸਮਰ ਲੀਗ ਖਿਤਾਬ ਆਪਣੇ ਨਾਂ ਕੀਤਾ। 6 ਫੁੱਟ 9 ਇੰਚ ਦਾ ਇਹ ਫਾਰਵਰਡ ਖਿਡਾਰੀ ਐੱਨ. ਬੀ. ਏ. ਵਿਚ ਕਿਸੇ ਵੀ ਪੱਧਰ ’ਤੇ ਚੈਂਪੀਅਨਸ਼ਿਪ ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਹੈ। ਕਿੰਗਜ਼ ਨੇ ਚੈਂਪੀਅਨਸ਼ਿਪ ਮੈਚ ’ਚ ਬੋਸਟਨ ਸੈਲਟਿੰਕਸ ਵਿਰੁੱਧ ਦਬਦਬਾ ਬਣਾਉਂਦੇ ਹੋਏ 100-67 ਦੀ ਜਿੱਤ ਦਰਜ ਕੀਤੀ ਅਤੇ ਖਿਤਾਬ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ਜਾਣੋ ਕਿਵੇਂ ਇਕਾਂਤਵਾਸ ਦੌਰਾਨ ਪਿਤਾ ਦੇ ਦਿਹਾਂਤ ਨੇ ਸਿਰਾਜ ਨੂੰ ਮਜ਼ਬੂਤ ਬਣਾਇਆ
ਐੱਨ. ਬੀ. ਏ. (ਨੈਸ਼ਨਲ ਬਾਸਕੇਟਬਾਲ ਐਸੋਸ਼ੀਏਸ਼ਨ) ਲੀਗ ਦੇ ਅਨੁਸਾਰ ਕਿੰਗਜ਼ ਟੀਮ ਕਈ ਵਾਰ ਸਮਰ ਲੀਗ ਖਿਤਾਬ ਜਿੱਤਣ ਵਾਲੀ ਇਕਲੌਤੀ ਫੈਂਚਾਈਜ਼ੀ ਵੀ ਬਣ ਗਈ ਹੈ, ਜਿਸ ਨੇ 2014 ਵਿਚ ਪਿਛਲਾ ਖਿਤਾਬ ਜਿੱਤਿਆ ਸੀ। ਐੱਨ. ਬੀ. ਏ. ਅਕੈਡਮੀ ਦਾ ਭਾਰਤੀ ਖਿਡਾਰੀ ਪ੍ਰਿੰਸਪਾਲ ਫਾਈਨਲ ’ਚ ਮੈਚ ਦੇ ਆਖਰੀ 4:08 ਮਿੰਟ ਖੇਡਿਆ ਅਤੇ ਇਸ ਤਰ੍ਹਾਂ ਉਸ ਨੇ ਐੱਨ. ਬੀ. ਏ. ’ਚ ਖੇਡਣ ਵਾਲੇ ਇਕ ਹੋਰ ਭਾਰਤੀ ਸਤਨਾਮ ਸਿੰਘ ਭਾਮਰਾ ਨਾਲ ਆਪਣਾ ਨਾਂ ਦਰਜ ਕਰਵਾ ਲਿਆ। ਇਸ ਖਿਡਾਰੀ ਨੇ ਇਕ ਹਫਤਾ ਪਹਿਲਾਂ ਚੈਂਪੀਅਨਸ਼ਿਪ ਦਾ ਮੈਚ ਖੇਡ ਕੇ ਸਮਰ ਲੀਗ ’ਚ ਡੈਬਿਊ ਕੀਤਾ ਸੀ। ਉਹ ਉਸ ਮੈਚ ’ਚ ਵਾਸ਼ਿੰਗਟਨ ਵਿਜਡਰਜ਼ ਵਿਰੁੱਧ ਕਿੰਗਜ਼ ਦੀ ਜਿੱਤ ਦੌਰਾਨ 1:22 ਮਿੰਟ ਖੇਡਿਆ ਸੀ।
ਇਹ ਖ਼ਬਰ ਪੜ੍ਹੋ- 13 ਸਾਲ ਪਹਿਲਾਂ ਅੱਜ ਦੇ ਹੀ ਦਿਨ ਵਿਰਾਟ ਕੋਹਲੀ ਨੇ ਕੀਤਾ ਸੀ ਡੈਬਿਊ, ਦੇਖੋ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ : ਫਾਰਮਾਸਿਸਟ ਨੇ ਸ਼ਾਪਿੰਗ ਵੈੱਬਸਾਈਟ ’ਤੇ ਵੇਚੇ 125 ਕੋਰੋਨਾ ਵੈਕਸੀਨ ਕਾਰਡ
NEXT STORY