ਯਾਂਗੂਨ (ਭਾਸ਼ਾ)— ਮਿਆਂਮਾਰ ਪੁਲਸ ਜੇਲ 'ਚੋਂ ਫਰਾਰ ਦਰਜਨਾਂ ਕੈਦੀਆਂ ਦੀ ਭਾਲ ਵਿਚ ਜੁਟੀ ਹੈ, ਜਿਨ੍ਹਾਂ ਨੇ ਐਤਵਾਰ ਨੂੰ ਇਕ ਡਿਲਿਵਰੀ ਟਰੱਕ 'ਤੇ ਕਬਜ਼ਾ ਕਰ ਕੇ ਜੇਲ ਦਾ ਗੇਟ ਤੋੜ ਦਿੱਤਾ ਸੀ। ਜੇਲ 'ਚੋਂ ਫਰਾਰ ਹੋਣ ਦੀ ਇਹ ਘਟਨਾ ਐਤਵਾਰ ਦੀ ਸਵੇਰ ਨੂੰ ਉਸ ਸਮੇਂ ਵਾਪਰੀ, ਜਦੋਂ ਪੂਰਬੀ ਕੇਰਨ ਸੂਬੇ ਦੀ ਹੱਪਾ-ਅਨ ਜੇਲ 'ਚ ਕੈਦੀਆਂ ਨੇ ਇਕ ਟਰੱਕ 'ਤੇ ਕਬਜ਼ਾ ਕਰ ਲਿਆ ਸੀ। ਸਥਾਨਕ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਨੇ ਜੇਲ ਅਧਿਕਾਰੀ 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਟਰੱਕ ਨੂੰ ਚਲਾ ਕੇ ਜੇਲ 'ਚੋਂ ਬਾਹਰ ਲੈ ਗਏ।
ਜੇਲ ਅਧਿਕਾਰੀਆਂ ਅਤੇ ਪੁਲਸ ਦੀ ਰਿਪੋਰਟ ਵਿਚ ਫਰਕ ਦਾ ਹਵਾਲਾ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਟਰੱਕ ਜਾਂ ਤਾਂ ਨਿਰਮਾਣ ਕੰਮ ਲਈ ਰੇਤ ਅਤੇ ਪੱਥਰ ਲੈ ਕੇ ਜੇਲ ਅੰਦਰ ਗਿਆ ਹੋਵੇਗਾ ਜਾਂ ਫਿਰ ਉੱਥੋਂ ਕੂੜਾ ਚੁੱਕਣ ਗਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੈਦੀ ਜੇਲ ਦੇ ਗੇਟ ਦੇ ਰਸਤਿਓਂ ਫਰਾਰ ਹੋ ਗਏ। ਅਧਿਕਾਰੀ ਨੇ ਸਥਾਨਕ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਆਪਣੇ ਪਿੰਡ ਵਿਚ ਅਜਨਬੀਆਂ ਨੂੰ ਦੇਖੇ ਤਾਂ ਇਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਜਾਵੇ। ਸੂਬਾਈ ਪੁਲਸ ਮੁਖੀ ਮੁਤਾਬਕ 41 ਕੈਦੀ ਫਰਾਰ ਹੋਏ ਹਨ ਪਰ 3 ਨੂੰ ਫਿਰ ਤੋਂ ਫੜ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਅਮਰੀਕਾ : ਫਲੋਰੈਂਸ ਤੂਫਾਨ 'ਚ ਚਿੜੀਆਘਰ 'ਚੋਂ ਗਾਇਬ ਹੋਏ 38 ਜ਼ਹਿਰੀਲੇ ਸੱਪ, ਅਲਰਟ ਜਾਰੀ
NEXT STORY