ਮੁੰਬਈ (ਬਿਊਰੋ) : ਐੱਸ. ਐੱਸ. ਰਾਜਾਮੌਲੀ ਅਤੇ ਉਨ੍ਹਾਂ ਦੀ ਫ਼ਿਲਮ 'ਆਰ. ਆਰ. ਆਰ' (RRR) ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਫ਼ਿਲਮ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਦੀਆਂ ਵੱਡੀਆਂ ਹਸਤੀਆਂ ਫ਼ਿਲਮ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੀਆਂ ਹਨ। ਅਜਿਹੇ 'ਚ ਦੇਸੀ ਗਰਲ ਪ੍ਰਿਯੰਕਾ ਚੋਪੜਾ ਫ਼ਿਲਮ ਦੀ ਸਕ੍ਰੀਨਿੰਗ 'ਤੇ ਪਹੁੰਚੀ ਅਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ 'RRR' ਟੀਮ ਦੀ ਤਾਰੀਫ਼ ਕੀਤੀ, ਉਥੇ ਹੀ ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਟੀਮ ਨੂੰ ਵਧਾਈ ਦਿੱਤੀ।
'RRR' ਦੀ ਸਕ੍ਰੀਨਿੰਗ 'ਤੇ ਪਹੁੰਚੀ ਸੀ ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਨੇ ਅਮਰੀਕਾ 'ਚ 'RRR' ਦੀ ਸਕ੍ਰੀਨਿੰਗ 'ਚ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਕ੍ਰੀਨਿੰਗ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਐੱਸ. ਐੱਸ. ਰਾਜਾਮੌਲੀ ਅਤੇ ਸੰਗੀਤਕਾਰ ਐੱਮ. ਐੱਮ. ਕੀਰਵਾਨੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
'RRR' ਦੀ ਪੂਰੀ ਟੀਮ ਨੂੰ ਦਿੱਤੀ ਵਧਾਈ
ਪ੍ਰਿਯੰਕਾ ਚੋਪੜਾ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਸਟੋਰੀ 'ਚ ਪੋਸਟ ਕੀਤਾ ਅਤੇ ਲਿਖਿਆ, ''ਘੱਟੋ-ਘੱਟ ਮੈਂ ਇਸ ਇਨਕ੍ਰੇਡੀਬਲ ਇੰਡੀਆ ਫ਼ਿਲਮ ਦੇ ਸਫ਼ਰ 'ਚ ਇੰਨਾ ਯੋਗਦਾਨ ਪਾ ਸਕਦੀ ਹਾਂ। 'ਆਰ. ਆਰ. ਆਰ' ਐੱਸ. ਐੱਸ. ਰਾਜਾਮੌਲੀ, ਐੱਮ. ਐੱਮ. ਕੀਰਵਾਨੀ, ਰਾਮ ਚਰਨ, ਜੂਨੀਅਰ ਐੱਨ. ਟੀ. ਆਰ, ਆਲੀਆ ਭੱਟ, ਅਜੈ ਦੇਵਗਨ, ਪ੍ਰੇਮ ਰਕਸ਼ਿਤ (ਕੋਰੀਓਗ੍ਰਾਫਰ), ਕਾਲ ਭੈਰਵ (ਗਾਇਕ), ਚੰਦਰਬੋਜ਼ (ਗੀਤਕਾਰ) ਨੂੰ ਸ਼ੁਭਕਾਮਨਾਵਾਂ ਅਤੇ ਵਧਾਈਆਂ।''
'RRR' ਦੀ ਸਕ੍ਰੀਨਿੰਗ 'ਤੇ ਪ੍ਰਿਯੰਕਾ ਚੋਪੜਾ ਬਲੈਕ ਬਲੇਜ਼ਰ ਅਤੇ ਕਰੀਮ ਰੰਗ ਦੀ ਪੈਂਟ 'ਚ ਨਜ਼ਰ ਆਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਗਲੈਮਰਸ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ।
ਦੱਸਣਯੋਗ ਹੈ ਕਿ 'RRR' ਦੇ ਗੀਤ 'ਨਾਟੂ-ਨਾਟੂ' ਨੇ 80ਵੇਂ ਗੋਲਡਨ ਗਲੋਬ ਐਵਾਰਡਜ਼ 2023 'ਚ ਬੈਸਟ ਓਰੀਜਨਲ ਗੀਤ ਦਾ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ 'ਆਰ. ਆਰ. ਆਰ' ਨੇ ਕ੍ਰਿਟਿਕਸ ਚੁਆਇਸ ਐਵਾਰਡਜ਼ 2023 'ਚ ਸਰਬੋਤਮ ਵਿਦੇਸ਼ੀ ਭਾਸ਼ਾ ਫ਼ਿਲਮ ਦਾ ਖਿਤਾਬ ਵੀ ਜਿੱਤਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਇਰਾਕ 'ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 2 ਦੀ ਮੌਤ, ਦਰਜ਼ਨਾਂ ਜ਼ਖ਼ਮੀ (ਵੀਡੀਓ)
NEXT STORY