ਨਿਊਯਾਰਕ : ਅਮਰੀਕਾ ਵਿਚ ਮੰਗਲਵਾਰ ਨੂੰ ਇਕ ਚੀਨੀ-ਅਮਰੀਕੀ ਵਿਅਕਤੀ ਨੂੰ ਲੋਕਤੰਤਰ ਸਮਰਥਕ ਕਾਰਕੁੰਨ ਵਜੋਂ ਅਸਹਿਮਤਾਂ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਚੀਨੀ ਸਰਕਾਰ ਨੂੰ ਸੌਂਪਣ ਲਈ ਦੋਸ਼ੀ ਠਹਿਰਾਇਆ ਗਿਆ। ਨਿਊਯਾਰਕ 'ਚ ਇਕ ਸੰਘੀ ਜੱਜ ਨੇ ਸ਼ੁਜੁਨ ਵੈਂਗ ਦੇ ਕੇਸ ਵਿਚ ਫੈਸਲਾ ਸੁਣਾਇਆ। ਵੈਂਗ ਨੇ ਸ਼ਹਿਰ ਵਿਚ ਲੋਕਤੰਤਰ ਪੱਖੀ ਸਮੂਹ ਸਥਾਪਿਤ ਕਰਨ ਵਿਚ ਮਦਦ ਕੀਤੀ ਸੀ।
ਸਰਕਾਰੀ ਵਕੀਲਾਂ ਨੇ ਕਿਹਾ ਕਿ ਵੈਂਗ ਚੀਨ ਦੀ ਮੁੱਖ ਖੁਫੀਆ ਏਜੰਸੀ ਦੇ ਇਸ਼ਾਰੇ 'ਤੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਦੋਹਰੀ ਜ਼ਿੰਦਗੀ ਜੀਅ ਰਿਹਾ ਸੀ। ਵੈਂਗ ਚੀਨ ਦੀ ਇਕ ਯੂਨੀਵਰਸਿਟੀ ਵਿਚ ਪੜ੍ਹਾਉਣ ਤੋਂ ਬਾਅਦ 1994 ਵਿਚ ਨਿਊਯਾਰਕ ਆਇਆ ਸੀ ਅਤੇ ਬਾਅਦ ਵਿਚ ਅਮਰੀਕਾ ਦਾ ਨਾਗਰਿਕ ਬਣ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਲਾਦੇਸ਼ 'ਚ ਸਿਆਸੀ ਉਲਟਫੇਰ ਦਰਮਿਆਨ ਨੇਪਾਲ ਨੇ ਸਰਹੱਦ ਤੇ ਦੂਤਘਰ ਦੀ ਸੁਰੱਖਿਆ ਵਧਾਈ
NEXT STORY