ਵਾਸ਼ਿੰਗਟਨ (ਭਾਸ਼ਾ): ਅਫਗਾਨਿਸਤਾਨ ਵਿਚ ਇਕ ਯੁੱਧ ਮੁਹਿੰਮ ਵਿਚ ਇਕ ਦਹਾਕੇ ਪਹਿਲਾਂ ਸ਼ਹੀਦ ਹੋਏ ਅਮਰੀਕੀ ਸਿੱਖ ਸੈਨਿਕ ਗੁਰਪ੍ਰੀਤ ਸਿੰਘ ਦੇ ਸਨਮਾਨ ਵਿਚ ਅਰਲਿੰਗਟਨ ਰਾਸ਼ਟਰੀ ਸਮਾਰਕ ਨੇ ਵੀਰਵਾਰ ਨੂੰ ਇਕ ਪ੍ਰੋਗਰਾਮ ਆਯੋਜਿਤ ਕੀਤਾ। 6 ਮਹੀਨੇ ਪਹਿਲਾਂ ਸਿੰਘ ਦਾ ਸਮਾਰਕ ਇੱਥੇ ਬਣਾਇਆ ਗਿਆ ਸੀ। ਸਿੰਘ ਅਫਗਾਨਿਸਤਾਨ ਮੁਹਿੰਮ ਦੇ ਪਹਿਲੇ ਅਤੇ ਇਕਲੌਤੇ ਸਿੱਖ ਹਨ, ਜਿਹਨਾਂ ਨੂੰ ਅਰਲਿੰਗਟਨ ਰਾਸ਼ਟਰੀ ਸਮਾਰਕ ਵਿਚ ਜਗ੍ਹਾ ਦਿੱਤੀ ਗਈ ਹੈ।
ਉਹਨਾਂ ਦੀ ਭੈਣ ਮਨਪ੍ਰੀਤ ਸਿੰਘ ਨੇ ਸਮਾਰੋਹ ਦੇ ਬਾਅਦ ਪੀਟੀਆਈ-ਭਾਸ਼ਾ ਨੂੰ ਕਿਹਾ,''ਅੱਜ ਜਿਹੜਾ ਸਮਾਰੋਹ ਹੋਇਆ ਉਹ ਮੇਰੇ ਮਰਹੂਮ ਭਰਾ ਕੋਰਪੋਰਲ ਗੁਰਪ੍ਰੀਤ ਸਿੰਘ ਲਈ ਸੀ। ਉਹਨਾਂ ਦੀ ਅਫਗਾਨਿਸਤਾਨ ਵਿਚ 10 ਸਾਲ ਪਹਿਲਾਂ ਮੁਹਿੰਮ ਦੌਰਾਨ ਮੌਤ ਹੋ ਗਈ। ਅਸੀਂ ਠੀਕ ਨਾਲ ਉਹਨਾਂ ਦਾ ਅੰਤਮ ਸੰਸਕਾਰ ਵੀ ਨਹੀਂ ਕੀਤਾ ਸੀ। ਅਸਲ ਵਿਚ ਅਸੀਂ ਅਰਲਿੰਗਟਨ ਰਾਸ਼ਟਰੀ ਸਮਾਰਕ ਵਿਚ ਉਹਨਾਂ ਨੂੰ ਜਗ੍ਹਾ ਦਿਵਾਉਣਾ ਚਾਹੁੰਦੇ ਸੀ।''
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, ਅਫਗਾਨੀ ਮੁੰਡੇ ਨੂੰ ਪੱਥਰ ਮਾਰ-ਮਾਰ ਕੇ ਲਈ ਜਾਨ (ਵੀਡੀਓ)
ਮਨਪ੍ਰੀਤ ਨੇ ਕਿਹਾ ਕਿ ਗੁਰਪ੍ਰੀਤ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਹੀ ਮਰੀਨ ਕੋਰਪ ਵਿਚ ਭਰਤੀ ਹੋ ਗਏ ਸਨ ਕਿਉਂਕਿ ਉਹ ਹਮੇਸ਼ਾ ਮਰੀਨ ਕੋਰਪ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਨਵੰਬਰ 2020 ਵਿਚ ਸਿੰਘ ਦਾ ਅਰਲਿੰਗਟਨ ਵਿਚ ਸਮਾਰਕ ਬਣਾਇਆ ਗਿਆ। ਉਹਨਾਂ ਦੀ ਸਮਾਰਕ ਪੱਟੀ ਅਮਰੀਕੀ ਯੁੱਧ ਵਿਚ ਹਿੱਸਾ ਲੈਣ ਵਾਲੇ ਸਿੱਖ ਯੋਧੇ ਨੂੰ ਨਿਸ਼ਾਨਬੱਧ ਕਰਦੀ ਹੈ। ਇਕ ਹੋਰ ਸਿੱਖ ਯੋਧਾ ਉਦੈ ਸਿੰਘ ਸਨ ਜਿਹਨਾਂ ਦੀ ਇਰਾਕ ਵਿਚ ਯੁੱਧ ਵਿਚ ਮੌਤ ਹੋ ਗਈ ਸੀ।
ਯੂਕੇ: ਸੰਸਦ ਨੇੜੇ ਬਣਾਈ ਜਾਵੇਗੀ ਯਹੂਦੀ ਲੋਕਾਂ 'ਤੇ ਹੋਏ ਅੱਤਿਆਚਾਰ ਨੂੰ ਦਰਸਾਉਂਦੀ ਯਾਦਗਾਰ
NEXT STORY