ਪੈਰਿਸ- ਫਰਾਂਸ ਅਤੇ ਸਵਿਟਜ਼ਰਲੈਂਡ ਵਿਚ ਵੀ ਲੋਕਾਂ ਨੇ ਗੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ। ਅਮਰੀਕਾ ਵਿਚ ਪੁਲਸ ਦੀ ਬੇਰਹਿਮੀ ਅਤੇ ਨਸਲਵਾਦ ਵਿਰੁੱਧ 23 ਹਜ਼ਾਰ ਤੋਂ ਵੱਧ ਲੋਕਾਂ ਨੇ ਫਰਾਂਸ ਵਿਚ ਪ੍ਰਦਰਸ਼ਨ ਕੀਤਾ।
ਲਗਭਗ 5,500 ਲੋਕਾਂ ਨੇ ਪੈਰਿਸ ਵਿਚ ਅਮਰੀਕੀ ਦੂਤਘਰ ਦੇ ਬਾਹਰ ਐਫਿਲ ਟਾਵਰ ਵੱਲ ਮੂੰਹ ਕਰਕੇ ਕੈਂਪਸ ਡੀ ਮਾਰਕ ਪਾਰਕ ਵਿਚ ਪ੍ਰਦਰਸ਼ਨ ਕੀਤਾ। ਫਰਾਂਸ ਦੇ ਗ੍ਰਹਿ ਮੰਤਰਾਲੇ ਦੇ ਹਵਾਲੇ ਤੋਂ ਦੱਸਿਆ ਕਿ ਫਰਾਂਸ ਦੇ ਕਈ ਸ਼ਹਿਰਾਂ ਲਿਓਨ, ਬੋਡੀਰੌਕਸ, ਨਾਇਸ, ਲਿਲੀ ਅਤੇ ਮੈਟਜ਼ ਵਿਚ 23 ਹਜ਼ਾਰ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਦੂਜੇ ਪਾਸੇ ਸਵਿਟਜ਼ਰਲੈਂਡ ਵਿਚ ਵੀ ਲੋਕਾਂ ਨੇ ਜਾਰਜ ਦੀ ਮੌਤ ਖਿਲਾਫ ਹੋਏ ਪ੍ਰਦਰਸ਼ਨਾਂ ਪ੍ਰਤੀ ਏਕਤਾ ਦਿਖਾਉਣ ਲਈ ਪ੍ਰਦਰਸ਼ਨ ਕੀਤਾ। ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਨੀਚੈਟੇਲ, ਜ਼ਿਊਰਿਖ ਅਤੇ ਬਰਨ ਵਿੱਚ ਸ਼ਨੀਵਾਰ ਨੂੰ ਰੈਲੀਆਂ ਕੱਢੀਆਂ ਗਈਆਂ। ਨੀਚੈਟੇਲ ਵਿਚ ਆਯੋਜਿਤ ਰੈਲੀ ਵਿੱਚ ਪੰਜ ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇੱਥੇ ਰੈਲੀਆਂ ਜ਼ਿਆਦਾਤਰ ਸ਼ਾਂਤਮਈ ਸਨ। ਇਸ ਦੌਰਾਨ ਲੋਕਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਪਾਏ ਹੋਏ ਸਨ।
ਯੂ. ਕੇ. : ਮਕਾਨ ਮਾਲਕਾਂ ਵਲੋਂ ਕਿਰਾਏਦਾਰਾਂ ਨੂੰ ਬਾਹਰ ਕੱਢਣ 'ਤੇ ਦੋ ਹੋਰ ਮਹੀਨਿਆਂ ਲਈ ਪਾਬੰਦੀ
NEXT STORY