ਇੰਟਰਨੈਸ਼ਨਲ ਡੈਸਕ - ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਕਲੱਬ ਅਤੇ ਪੱਬ ਵਾਲੇ ਕਾਕਟੇਲ ਅਤੇ ਬੀਅਰ ਦਾ ਆਨੰਦ ਲੈਂਣ ਵਾਲਿਆਂ ਨੂੰ ਕੁਝ ਦਿਲਚਸਪ ਗਤੀਵਿਧੀਆਂ ਪੇਸ਼ ਕਰਦੇ ਹਨ ਅਤੇ ਲੋਕ ਇਸਨੂੰ ਖੁਸ਼ੀ ਨਾਲ ਕਰਦੇ ਹਨ। ਪਰ ਉਦੋਂ ਕੀ ਜੇ ਬੀਅਰ ਆਰਡਰ ਕਰਨ ਤੋਂ ਬਾਅਦ ਪੱਬ ਦਾ ਸਟਾਫ ਤੁਹਾਡੇ ਪੈਰਾਂ ਵਿੱਚੋਂ ਜੁੱਤੀ ਖੋਹ ਲਵੇ? ਅੱਜ ਅਸੀਂ ਤੁਹਾਨੂੰ ਬੈਲਜੀਅਮ ਦੇ ਇੱਕ ਅਜਿਹੇ ਪੱਬ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਅਨੋਖੀ ਪਰੰਪਰਾ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ। ਇੱਥੇ, ਬੀਅਰ ਪੀਣ ਤੋਂ ਪਹਿਲਾਂ, ਗਾਹਕ ਨੂੰ ਆਪਣੀ ਜੁੱਤੀ ਵਿੱਚੋਂ ਇੱਕ ਉਤਾਰ ਕੇ ਸਟਾਫ ਨੂੰ ਦੇਣੀ ਪੈਂਦੀ ਹੈ। ਪਰ ਅਜਿਹਾ ਕਿਉਂ, ਆਓ ਜਾਣਦੇ ਹਾਂ।
ਦਿਲਚਸਪ ਗੱਲ ਇਹ ਹੈ ਕਿ, ਪੱਬ ਤੁਹਾਨੂੰ ਜੁੱਤੀ ਉਦੋਂ ਹੀ ਵਾਪਸ ਕਰਦਾ ਹੈ ਜਦੋਂ ਤੁਸੀਂ ਬੀਅਰ ਦੀ ਵੱਡੀ ਮਾਤਰਾ ਭਾਵ 1.2 ਲੀਟਰ ਖਤਮ ਕਰਦੇ ਹੋ। ਇਹ ਪੱਬ ਯੂਰੋਪੀਅਨ ਦੇਸ਼ ਬੈਲਜੀਅਮ ਦੇ ਗੇਂਟ ਵਿੱਚ ਸਥਿਤ ਹੈ, ਜਿਸਦਾ ਨਾਮ 'ਡੁੱਲੇ ਗ੍ਰੀਟ' ਹੈ। ਇਹ ਪੱਬ ਇੱਕ ਇੰਟਰਨੈਟ ਸਨਸਨੀ ਬਣ ਗਿਆ ਹੈ ਕਿਉਂਕਿ ਗਾਹਕਾਂ ਨੂੰ ਆਪਣੇ ਵਿਸ਼ੇਸ਼ ਬੀਅਰ ਕੰਟੇਨਰ ਦਾ ਆਨੰਦ ਲੈਣ ਤੋਂ ਪਹਿਲਾਂ ਉਨ੍ਹਾਂ ਵਿੱਚੋਂ ਇੱਕ ਜੁੱਤੀ ਉਤਾਰ ਕੇ ਸਟਾਫ ਨੂੰ ਦੇਣ ਦੀ ਲੋੜ ਹੁੰਦੀ ਹੈ। ਇਸ ਦੇ ਪਿੱਛੇ ਦਾ ਕਾਰਨ ਬਹੁਤ ਦਿਲਚਸਪ ਹੈ।
'ਡੁੱਲੇ ਗ੍ਰੀਟ' ਆਪਣੇ ਇੱਥੇ ਸਪੈਸ਼ਲ ਬੀਅਰ ਆਰਡਰ ਕਰਨ ਵਾਲਿਆਂ ਤੋਂ ਉਨ੍ਹਾਂ ਦੀ ਜੁੱਤੀ ਇੰਸ਼ੋਰੈਂਸ ਵਜੋਂ ਜਮਾ ਕਰ ਲੈਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ, ਤਾਂ ਜੋ ਤੁਸੀਂ ਉਨ੍ਹਾਂ ਦਾ ਗਲਾਸ ਨਾ ਲੈ ਕੇ ਭੱਜ ਜਾਓ। ਜੇਕਰ ਤੁਹਾਨੂੰ ਜੁੱਤੀ ਵਾਪਸ ਚਾਹੀਦੀ ਹੈ ਤਾਂ ਤੁਹਾਨੂੰ 1.2 ਲੀਟਰ ਬੀਅਰ ਖ਼ਤਮ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਲੋਕ ਆਪਣੀ ਬੀਅਰ ਲੈ ਕੇ ਪੱਬ ਤੋਂ ਬਾਹਰ ਨਾ ਨਿਕਲਣ ਜਾਂ ਉਨ੍ਹਾਂ ਦੇ ਕੀਮਤੀ ਉੱਕਰੇ ਕੱਚ ਦੇ ਗਲਾਸ ਫਰਸ਼ 'ਤੇ ਨਾ ਡਿੱਗਣ।
ਇਟਲੀ ਤੋਂ ਆਈ ਮੰਦਭਾਗੀ ਖ਼ਬਰ ; ਖੇਤਾਂ 'ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆ ਗਿਆ ਮਜ਼ਦੂਰ
NEXT STORY