ਕਾਠਮੰਡੂ (ਏਜੰਸੀ)- ਪ੍ਰਸਿੱਧ ਮੋਬਾਈਲ ਵੀਡੀਓ ਗੇਮ ਪਬਜੀ 'ਤੇ ਨੇਪਾਲ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਬਜੀ ਨਾਲ ਬੱਚਿਆਂ 'ਤੇ ਨਾ ਪੱਖੀ ਪ੍ਰਭਾਵ ਪੈ ਰਿਹਾ ਸੀ। ਨੇਪਾਲ ਦੂਰਸੰਚਾਰ ਰੈਗੂਲੇਟਰੀ (ਐਨ.ਟੀ.ਏ.) ਦੇ ਡਿਪਟੀ ਡਾਇਰੈਕਟਰ ਸੰਦੀਪ ਅਧਿਕਾਰੀ ਨੇ ਦੱਸਿਆ ਕਿ ਅਸੀਂ ਪਬਜੀ 'ਤੇ ਬੈਨ ਲਗਾਉਣ ਦਾ ਹੁਕਮ ਦਿੱਤਾ ਹੈ ਕਿਉਂਕਿ ਇਹ ਬੱਚਿਆਂ ਅਤੇ ਅਲ੍ਹੜਾਂ ਲਈ ਨਸ਼ੇ ਦੀ ਲਤ ਦੀ ਤਰ੍ਹਾਂ ਹੈ। ਪਬਜੀ 'ਤੇ ਇਹ ਬੈਨ ਵੀਰਵਾਰ ਤੋਂ ਪ੍ਰਭਾਵੀ ਹੋ ਗਿਆ ਹੈ। ਸੰਦੀਪ ਨੇ ਕਿਹਾ ਕਿ ਹਿਮਾਲਿਆ ਦੇਸ਼ ਦੇ ਫੈਡਰਲ ਜਾਂਚ ਅਥਾਰਟੀ ਵਲੋਂ ਪਬਜੀ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਰੈਗੂਲੇਟਰੀ ਨੇ ਸਾਰੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ, ਮੋਬਾਈਲ ਆਪਰੇਟਰਾਂ ਅਤੇ ਨੈਟਵਰਕ ਸੇਵਾ ਪ੍ਰਦਾਤਾਵਾਂ ਨੂੰ ਆਪਣੇ ਨੈਟਵਰਕ 'ਤੇ ਪਬਜੀ ਨੂੰ ਬੈਨ ਕਰਨ ਦਾ ਹੁਕਮ ਦਿੱਤਾ ਹੈ।
ਉਥੇ ਹੀ ਸੰਦੀਪ ਅਧਿਕਾਰੀ ਨੇ ਇਹ ਵੀ ਕਿਹਾ ਕਿ ਅਜੇ ਤੱਕ ਨੇਪਾਲ ਵਿਚ ਪਬਜੀ ਕਾਰਨ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਕਿਸੇ ਘਟਨਾ ਦੀ ਰਿਪੋਰਟ ਨਹੀਂ ਮਿਲੀ ਹੈ ਪਰ ਇਸ ਮੋਬਾਈਲ ਗੇਮ ਨੂੰ ਲੈ ਕੇ ਚਿੰਤਾ ਹੈ ਕਿ ਬੱਚਿਆਂ ਨੂੰ ਇਸ ਦੀ ਆਦਲਤ ਲੱਗ ਜਾਵੇਗੀ ਅਤੇ ਉਨ੍ਹਾਂ ਦਾ ਧਿਆਨ ਪੜ੍ਹਾਈ ਤੋਂ ਵਿਚਲਿਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਪਬਜੀ ਗੇਮ ਕਾਰਨ ਖੁਦਕੁਸ਼ੀ ਸਣੇ ਕਈ ਘਟਨਾਵਾਂ ਹੋ ਚੁੱਕੀਆਂ ਹਨ। ਗੁਜਰਾਤ ਵਿਚ ਇਸ 'ਤੇ ਤਕਰੀਬਨ 1 ਮਹੀਨੇ ਲਈ ਪਾਬੰਦੀ ਵੀ ਲਗਾਈ ਗਈ ਸੀ ਅਤੇ ਪਾਬੰਦੀ ਦੇ ਬਾਵਜੂਦ ਪਬਜੀ ਖੇਡਣ ਦੇ ਦੋਸ਼ ਵਿਚ 16 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ, ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਭਾਰਤ ਵਿਚ ਵੀ ਕਈ ਸੰਗਠਨਾਂ ਨੇ ਪਬਜੀ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ।
ਮਦਰ ਟੇਰੇਸਾ ਦੇ ਹਵਾਲੇ ਨੂੰ ਟਵਿੱਟਰ ਤੇ ਫੇਸਬੁੱਕ ਨੇ ਕੀਤਾ ਬਲਾਕ, ਸੈਨੇਟਰ ਵੱਲੋਂ ਨਿੰਦਾ
NEXT STORY