ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੀ ਯਾਦ ਵਿਚ 22 ਸਤੰਬਰ ਨੂੰ ਰਾਸ਼ਟਰੀ ਸੋਗ ਦਾ ਦਿਨ ਐਲਾਨਿਆ ਹੈ।ਅਲਬਾਨੀਜ਼ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ ਕਿ 22 ਸਤੰਬਰ ਨੂੰ ਮਹਾਰਾਣੀ ਲਈ ਰਾਸ਼ਟਰੀ ਸੋਗ ਦਿਵਸ ਮਨਾਉਣ ਲਈ ਜਨਤਕ ਛੁੱਟੀ ਹੋਵੇਗੀ।ਸ਼ਾਹੀ ਪਰਿਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਕੀਤਾ ਜਾਵੇਗਾ, ਜਿਸ ਵਿੱਚ ਬ੍ਰਿਟਿਸ਼ ਸ਼ਾਹੀ ਪਰਿਵਾਰ ਅਤੇ ਵਿਦੇਸ਼ੀ ਪਤਵੰਤੇ ਸ਼ਾਮਲ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ- ਕਿੰਗ ਚਾਰਲਸ III ਨੂੰ ਕੈਨੇਡਾ ਦਾ ਨਵਾਂ ਮੁਖੀ ਕੀਤਾ ਗਿਆ ਨਿਯੁਕਤ
ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਮੁਤਾਬਕ ਅਲਬਾਨੀ ਅੰਤਿਮ ਸੰਸਕਾਰ ਸਮਾਰੋਹ 'ਚ ਸ਼ਾਮਲ ਹੋਣਗੇ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕੈਨਬਰਾ ਵਿੱਚ ਸੰਸਦ ਭਵਨ ਵਿੱਚ ਮਹਾਰਾਣੀ ਐਲਿਜ਼ਾਬੈਥ II ਦੀ ਮੂਰਤੀ ਅੱਗੇ ਫੁੱਲ ਮਾਲਾਵਾਂ ਭੇਟ ਕੀਤੀਆਂ।ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ ਨੂੰ 96 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਘਿਰੇ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦੇਹਾਂਤ ਹੋ ਗਿਆ। ਉਹਨਾਂ ਬ੍ਰਿਟਿਸ਼ ਰਾਜ ਗੱਦੀ 'ਤੇ 70 ਸਾਲਾਂ ਤੋਂ ਵੱਧ ਸਮੇਂ ਸ਼ਾਸਨ ਕੀਤਾ। ਮਹਾਰਾਣੀ ਦਾ ਸਭ ਤੋਂ ਵੱਡਾ ਪੁੱਤਰ ਚਾਰਲਸ ਤੀਜਾ ਉਸ ਦੀ ਮੌਤ ਤੋਂ ਤੁਰੰਤ ਬਾਅਦ ਯੂਨਾਈਟਿਡ ਕਿੰਗਡਮ ਦਾ ਨਵਾਂ ਰਾਜਾ ਬਣ ਗਿਆ, ਪਰ ਅਧਿਕਾਰਤ ਰਸਮ ਸ਼ਨੀਵਾਰ ਨੂੰ ਲੰਡਨ ਦੇ ਸੇਂਟ ਜੇਮਸ ਪੈਲੇਸ ਵਿੱਚ ਹੋਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨੂੰ ਵੱਡਾ ਝਟਕਾ, ਆਸਟ੍ਰੇਲੀਆ ਨਾਲ ਸੁਰੱਖਿਆ ਸਮਝੌਤਾ ਕਰੇਗਾ ਪਾਪੂਆ ਨਿਊ ਗਿਨੀ
NEXT STORY