ਬ੍ਰੈਂਟਵੁੱਡ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਬ੍ਰੈਂਟਵੁੱਡ ਸ਼ਹਿਰ ਵਿੱਚ ਆਯੋਜਿਤ 4 ਜੁਲਾਈ ਪਰੇਡ ਦੌਰਾਨ Punjabi Cultural Association (PCA) Brentwood ਨੇ ਨਿਸ਼ਕਾਮ ਸੇਵਾ ਦੀ ਇੱਕ ਹੋਰ ਸ਼ਾਨਦਾਰ ਮਿਸਾਲ ਪੇਸ਼ ਕਰਦਿਆਂ ਪਰੇਡ ਵਿੱਚ ਸ਼ਾਮਲ ਨਾਗਰਿਕਾਂ, ਪਰਿਵਾਰਾਂ ਅਤੇ ਮਹਿਮਾਨਾਂ ਨੂੰ 5,000 ਤੋਂ ਵੱਧ ਪਾਣੀ, ਜੂਸ ਅਤੇ ਸਾਫਟ ਡ੍ਰਿੰਕ ਦੀਆਂ ਬੋਤਲਾਂ ਬਿਲਕੁਲ ਮੁਫ਼ਤ ਵੰਡੀਆਂ। ਇਸ ਦੇ ਨਾਲ ਹੀ ਵਲੰਟੀਅਰਾਂ ਨੇ ਇਸ ਪਰੇਡ ਦੌਰਾਨ ਬੱਚਿਆਂ ਨੂੰ 1000 ਤੋਂ ਵੱਧ ਅਮਰੀਕੀ ਝੰਡੇ ਵੀ ਵੰਡੇ। ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਇਸ ਸੇਵਾ ਦਾ ਮਕਸਦ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਿਵਾਉਣਾ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਪਰੇਡ ਦੌਰਾਨ ਹਜ਼ਾਰਾਂ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਇਸ ਸੇਵਾ ਕਾਰਜ ਨੂੰ ਸਫਲ ਬਣਾਉਣ ਲਈ 50 ਤੋਂ ਵੱਧ ਵਲੰਟੀਅਰਾਂ ਨੇ ਪੂਰੇ ਜੋਸ਼ ਅਤੇ ਸਮਰਪਣ ਨਾਲ ਆਪਣਾ ਕੀਮਤੀ ਸਮਾਂ ਦਿੱਤਾ। ਸਵੇਰ ਤੋਂ ਲੈ ਕੇ ਪਰੇਡ ਦੇ ਸਮਾਪਤ ਹੋਣ ਤੱਕ ਵਲੰਟੀਅਰਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਤੱਕ ਪਾਣੀ, ਜੂਸ ਅਤੇ ਸਾਫਟ ਡ੍ਰਿੰਕ ਪਹੁੰਚਾਏ। ਇਹ ਉਪਰਾਲਾ ਪੰਜਾਬੀ ਭਾਈਚਾਰੇ ਦੀ ਸੇਵਾ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਦਾ ਜੀਵੰਤ ਪ੍ਰਤੀਕ ਬਣਿਆ।

ਇਸ ਮੌਕੇ ਬ੍ਰੈਂਟਵੁੱਡ ਦੀ ਮੇਅਰ Susana Meyers, ਕੌਂਸਲਵੁਮੈਨ Jovita Mendoza ਅਤੇ ਕੌਂਸਲਵੁਮੈਨ Faye Maloney ਨੇ Punjabi Cultural Association Brentwood ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕੀਤਾ। ਮੇਅਰ Susana Meyers ਨੇ ਗੱਲਬਾਤ ਕਰਦਿਆਂ ਕਿਹਾ, “ਮੈਨੂੰ PCA Brentwood ਵੱਲੋਂ ਬ੍ਰੈਂਟਵੁੱਡ ਸ਼ਹਿਰ ਵਿੱਚ ਕੀਤੇ ਜਾ ਰਹੇ ਕਮਿਊਨਿਟੀ ਸੇਵਾ ਦੇ ਕੰਮਾਂ ’ਤੇ ਬਹੁਤ ਮਾਣ ਹੈ। PCA ਨਾ ਸਿਰਫ਼ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੀ ਹੈ, ਸਗੋਂ ਪੂਰੇ ਸ਼ਹਿਰ ਵਿੱਚ ਸੇਵਾ, ਏਕਤਾ ਅਤੇ ਭਾਈਚਾਰੇ ਦੀ ਸ਼ਾਨਦਾਰ ਮਿਸਾਲ ਕਾਇਮ ਕਰ ਰਹੀ ਹੈ।” ਕਲੱਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ Punjabi Cultural Association (PCA) Brentwood ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਆਯੋਜਿਤ ਕਰੇਗੀ।
ਇਹ ਵੀ ਪੜ੍ਹੋ : ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ
ਉਨ੍ਹਾਂ ਕਿਹਾ ਕਿ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ PCA ਦੀ ਮੁੱਖ ਤਰਜੀਹ ਹਨ ਅਤੇ ਸੰਸਥਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਕਾਰਜ ਜਾਰੀ ਰੱਖੇਗੀ। ਬਾਜਵਾ ਨੇ 4 ਜੁਲਾਈ ਪਰੇਡ ਨੂੰ ਸਫਲ ਬਣਾਉਣ ਲਈ ਸੇਵਾ ਨਿਭਾਉਣ ਵਾਲੇ 50 ਤੋਂ ਵੱਧ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਬ੍ਰੈਂਟਵੁੱਡ ਦੀ ਮੇਅਰ, ਸਿਟੀ ਕੌਂਸਲ, ਸਿਟੀ ਸਟਾਫ਼ ਅਤੇ City of Brentwood ਦਾ ਵੀ ਲਗਾਤਾਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ Punjabi Cultural Association Brentwood ਸਾਰੇ ਸ਼ਹਿਰ ਵਾਸੀਆਂ ਨੂੰ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀਆਂ ਹਾਰਦਿਕ ਮੁਬਾਰਕਾਂ ਦਿੰਦੀ ਹੈ ਅਤੇ ਭਵਿੱਖ ਵਿੱਚ ਵੀ ਕਮਿਊਨਿਟੀ ਦੀ ਸੇਵਾ ਲਈ ਇਸੇ ਜਜ਼ਬੇ ਨਾਲ ਕੰਮ ਕਰਦੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸਾਹਿਬ ਕੋਰੈਜੋ 'ਚ 25 ਸਿੰਘਾਂ ਵਾਲੇ ਅਖੰਡ ਪਾਠ ਹੋਏ ਸੰਪੂਰਨ, ਸੰਗਤਾਂ ਦੀ ਹਾਜ਼ਰੀ 'ਚ ਮਨਾਇਆ ਵਿਆਹ ਪੁਰਬ
NEXT STORY