ਲੰਡਨ (ਏਜੰਸੀ)- ਬ੍ਰਿਟੇਨ ਵਿੱਚ ਇੱਕ ਭਾਰਤੀ ਅਦਾਰੇ ਉੱਤੇ ਇੱਕ ਹੋਰ ਹਮਲੇ ਵਿੱਚ, ਕਥਿਤ ਖਾਲਿਸਤਾਨੀ ਸਮਰਥਕਾਂ ਨੇ ਪੱਛਮੀ ਲੰਡਨ ਦੇ ਹੈਮਰਸਮਿਥ ਵਿੱਚ ਸਥਿਤ ਇੱਕ ਪੰਜਾਬੀ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ। ਰੀਚ-ਯੂਕੇ, ਜੋ ਕਿ ਯੂਕੇ ਵਿੱਚ ਭਾਰਤੀਆਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਵਕਾਲਤ ਕਰਦਾ ਹੈ, ਨੇ ਰੰਗਰੇਜ਼ ਰੈਸਟੋਰੈਂਟ 'ਤੇ ਹਮਲੇ ਦੀ ਫੁਟੇਜ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ, ਜਿਸ ਵਿਚ ਲੰਡਨ ਦੀ ਮੈਟਰੋਪੋਲੀਟਨ ਪੁਲਸ ਨੂੰ ਦੋਸ਼ੀਆਂ ਵਿਰੁੱਧ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਖਾਲਿਸਤਾਨੀਆਂ ਨੂੰ ਪਾਕਿ ਭੜਕਾਉਂਦੈ ਤੇ ਅੱਖਾਂ ਮੀਚੀ ਬੈਠਾ ਰਹਿੰਦੈ ਅਮਰੀਕਾ
ਰੀਚ-ਯੂਕੇ ਨੇ ਬੁੱਧਵਾਰ ਦੇਰ ਰਾਤ ਟਵੀਟ ਕਰਦੇ ਹੋਏ ਲਿਖਿਆ, 'ਅਸੀਂ ਲੰਡਨ ਦੀ ਮੈਟਰੋਪੋਲੀਟਨ ਪੁਲਸ ਨੂੰ ਬੇਨਤੀ ਕਰਦੇ ਹਾਂ ਕਿ ਹੈਮਰਸਮਿਥ ਦੇ ਇੱਕ ਪੰਜਾਬੀ ਰੈਸਟੋਰੈਂਟ 'ਰੰਗਰੇਜ਼ ਰੈਸਟੋਰੈਂਟ' 'ਤੇ ਹੋਏ ਇਸ ਹਮਲੇ ਦਾ ਨੋਟਿਸ ਲਿਆ ਜਾਵੇ। ਜ਼ਿਆਦਾਤਰ ਸਿੱਖ ਇਸ ਵਿਚਾਰਧਾਰਾ ਦਾ ਪਾਲਣ ਨਹੀਂ ਕਰਦੇ ਅਤੇ ਇਸ ਲਈ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਯੂਕੇ ਦੇ ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰੋ।' ਵੀਡੀਓ ਵਿੱਚ, ਨਕਾਬਪੋਸ਼ ਵਿਅਕਤੀਆਂ ਦਾ ਇੱਕ ਸਮੂਹ ਰੈਸਟੋਰੈਂਟ ਦੀਆਂ ਖਿੜਕੀਆਂ 'ਤੇ ਜ਼ੋਰ-ਜ਼ੋਰ ਨਾਲ ਮਾਰਦੇ ਅਤੇ ਲੋਕਾਂ ਨੂੰ ਬਾਹਰ ਆਉਣ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਰੈਸਟੋਰੈਂਟ ਦੇ ਬਾਹਰ ਇੱਕ ਨਕਾਬਪੋਸ਼ ਵਿਅਕਤੀ ਨੂੰ ਵੀਡੀਓ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਰੈਸਟੋਰੈਂਟ ਵਿੱਚ ਮੌਜੂਦ ਲੋਕਾਂ ਨੂੰ ਧਮਕੀਆਂ ਦਿੰਦਾ ਹੈ ਅਤੇ ਪੁੱਛਦਾ ਹੈ ਕਿ ਕੀ ਉਹ ਡਰੇ ਹੋਏ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਕਾਰ ਨੇ ਮਜ਼ਦੂਰਾਂ ਨੂੰ ਟੱਕਰ ਮਾਰਨ ਮਗਰੋਂ ਖਾਧੀਆਂ ਪਲਟੀਆਂ, 6 ਲੋਕਾਂ ਦੀ ਮੌਤ
ਆਪਣੇ ਟਵੀਟ ਵਿੱਚ ਰੈਸਟੋਰੈਂਟ ਦੇ ਮਾਲਕ ਹਰਮਨ ਸਿੰਘ ਕਪੂਰ ਨੇ ਲਿਖਿਆ: ਇਹ ਸ਼ਰਾਰਤੀ ਅਨਸਰ ਸੋਚਦੇ ਹਨ ਕਿ ਅਸੀਂ ਅਸਲੀ ਸਿੱਖ ਪਿੱਛੇ ਹਟ ਜਾਵਾਂਗੇ ਪਰ ਮੇਰੇ ਰੈਸਟੋਰੈਂਟ 'ਤੇ ਹਮਲਾ ਕਰਨਾ ਕਾਇਰਤਾ ਹੈ। ਇੱਕ ਅਸਲੀ ਸਿੱਖ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਇਹ ਸਿੱਖਾਂ ਦਾ ਤਰੀਕਾ ਨਹੀਂ ਹੈ। ਅਸੀਂ ਲੋੜ ਪੈਣ 'ਤੇ ਹੀ ਤਲਵਾਰ ਚੁੱਕਦੇ ਹਾਂ! ਮੈਂ ਆਪਣੇ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਹਿੰਸਾ ਬੰਦ ਕਰਨ ਜਾਂ ਮੈਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ।"
ਇਹ ਵੀ ਪੜ੍ਹੋ: ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਬਣਾਉਣ ਲਈ ਸਮਰਥਨ ਦੇਣ ਸਬੰਧੀ ਚੀਨ ਦਾ ਰੁਖ ਸ਼ੱਕੀ
ਇਹ ਹਮਲਾ ਕੁਝ ਦਿਨਾਂ ਬਾਅਦ ਹੋਇਆ ਹੈ ਜਦੋਂ ਭਾਰਤ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਕਥਿਤ ਤੌਰ 'ਤੇ ਕੁਝ ਖਾਲਿਸਤਾਨੀ ਸਮੂਹਾਂ ਵੱਲੋਂ ਕਥਿਤ ਤੌਰ 'ਤੇ ਤਿਰੰਗਾ ਉਤਾਰਨ ਤੋਂ ਬਾਅਦ ਆਪਣਾ ਸਖਤ ਵਿਰੋਧ ਪ੍ਰਗਟਾਉਣ ਲਈ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ ਸੀ। ਵਿਦੇਸ਼ ਮੰਤਰਾਲਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਉਮੀਦ ਕੀਤੀ ਜਾਂਦੀ ਹੈ ਕਿ ਬ੍ਰਿਟੇਨ ਦੀ ਸਰਕਾਰ ਅੱਜ ਦੀ ਘਟਨਾ ਵਿੱਚ ਸ਼ਾਮਲ ਹਰ ਇੱਕ ਦੀ ਪਛਾਣ ਕਰਨ, ਗ੍ਰਿਫਤਾਰ ਕਰਨ ਅਤੇ ਮੁਕੱਦਮਾ ਚਲਾਉਣ ਲਈ ਤੁਰੰਤ ਕਦਮ ਚੁੱਕੇਗੀ ਅਤੇ ਅਜਿਹੀਆਂ ਘਟਨਾਵਾਂ ਨੂੰ ਮੁੜ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇਗੀ।" ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਜ਼ ਕਲੀਵਰਲੀ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਦੇ ਸਟਾਫ ਪ੍ਰਤੀ ਹਿੰਸਾ 'ਅਸਵੀਕਾਰਨਯੋਗ' ਹੈ, ਉਨ੍ਹਾਂ ਕਿਹਾ ਕਿ ਯੂਕੇ ਸਰਕਾਰ ਭਾਰਤੀ ਮਿਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੈਟਰੋਪੋਲੀਟਨ ਪੁਲਸ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀਆਂ ਨੂੰ ਮੂੰਹਤੋੜ ਜਵਾਬ, ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਲਹਿਰਾਇਆ ਗਿਆ ਵੱਡਾ ਤਿਰੰਗਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤ-ਜਾਪਾਨ ਕਾਨੂੰਨ ਸ਼ਾਸਨ ਆਧਾਰਿਤ ਕੌਮਾਂਤਰੀ ਵਿਵਸਥਾ ਦੀ ਮਜ਼ਬੂਤੀ ਦੇ ਲਈ ਵਚਨਬੱਧ
NEXT STORY