ਵੈਲਿੰਗਟਨ (ਰਮਨਦੀਪ ਸਿੰਘ ਸੋਢੀ) : ਵਿਦੇਸ਼ੀ ਚੀਕੂ ਵਜੋਂ ਜਾਣੇ ਜਾਂਦੇ ਕੀਵੀ ਫਲ ਦੀ ਅੱਜ ਕੱਲ ਗਲੋਬਲ ਬਾਜ਼ਾਰ ਵਿਚ ਕਾਫੀ ਮੰਗ ਹੈ। ਕੀਵੀ ਦੁਨੀਆ ਭਰ ਵਿਚ ਸਭ ਤੋਂ ਵਧ ਪਸੰਦ ਕੀਤੇ ਜਾਂਦੇ ਫਲਾਂ ਵਿਚੋਂ ਇਕ ਹੈ। ਇਹ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸਨੂੰ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਖਾਧਾ ਜਾਂਦਾ ਹੈ। ਪਰ ਨਿਊਜ਼ੀਲੈਂਡ ਨੂੰ ਖਾਸ ਤੌਰ ਉੱਤੇ ਕੀਵੀਆਂ ਦਾ ਮੁਲਕ ਕਿਹਾ ਜਾਂਦਾ ਹੈ। ਤੁਸੀਂ ਕੀਵੀ ਖਾਧਾ ਤਾਂ ਬਥੇਰੀ ਵਾਰ ਹੋਵੇਗਾ ਪਰ ਤੁਹਾਡੇ ਜ਼ਹਿਨ ਵਿਚ ਇਸ ਨੂੰ ਲੈ ਕੇ ਕਈ ਸਵਾਲ ਹੋਣਗੇ। ਜਿਵੇਂ ਕਿ ਕੀਵੀ ਦੀ ਪੈਦਾਵਾਰ, ਦੇਖਭਾਲ, ਕਿਸਮਾਂ ਕੀ-ਕੀ ਹਨ, ਵਿੱਕਰੀ, ਰੇਅ-ਸਪ੍ਰੇਅ ਕਿਵੇਂ ਤੇ ਕਿਹੜੀ ਵਰਤਣੀ ਹੈ, ਪਾਣੀ ਕਿਵੇਂ ਤੇ ਕਿੰਨਾ ਲਾਇਆ ਜਾਂਦਾ ਹੈ।
ਨਿਊਜ਼ੀਲੈਂਡ ਵਿਚ ਕੀਵੀ ਕਿੰਗ ਵਜੋਂ ਜਾਣੇ ਜਾਂਦੇ ਪੰਜਾਬੀ ਕਿਸਾਨ ਗੋਪੀ ਹਕੀਮਪੁਰ, ਜੋ ਕਿ ਜਲੰਧਰ ਦੇ ਬੰਗਾ ਦੇ ਨੇੜਲੇ ਪਿੰਡ ਹਕੀਮਪੁਰ ਨਾਲ ਸਬੰਧ ਰੱਖਦੇ ਹਨ, ਲੰਬੇ ਸਮੇਂ ਤੋਂ ਕੀਵੀ ਦੀ ਖੇਤੀ ਕਰ ਰਹੇ ਹਨ। ਗੋਪੀ ਹਕੀਮਪੁਰ ਦਾ ਸ਼ੁਰੂਆਤੀ ਸਫਰ ਬਹੁਤ ਹੀ ਮਿਹਨਤ ਭਰਿਆ ਰਿਹਾ। ਗੋਪੀ ਹਕੀਮਪੁਰ ਦੱਸਦੇ ਨੇ ਕਿ ਉਹ ਨਿਊਜ਼ੀਲੈਂਡ 200 ਡਾਲਰ 'ਤੇ ਗਏ ਸਨ ਪਰ ਹੁਣ ਸਖਤ ਮਿਹਨਤ ਤੇ ਪਰਮਾਤਮਾ ਦੀ ਮਿਹਰ ਸਕਦਾ ਉਹ 200 ਏਕੜ ਦੇ ਮਾਲਕ ਹਨ। ਹਕੀਮਪੁਰ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਨਿਊਜ਼ੀਲੈਂਡ ਗਏ ਤਾਂ ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿਚ ਫਾਰਮਾਂ ਵਿਚ ਲੇਬਰ ਦੇ ਤੌਰ ਉੱਤੇ ਵੀ ਕੰਮ ਕੀਤਾ। ਉਨ੍ਹਾਂ ਨੇ ਲੰਬੇ ਸੰਘਰਸ਼ ਤੋਂ ਬਾਅਦ ਮਾਲਕ ਬਣਨ ਤਕ ਦਾ ਸਫਰ ਤੈਅ ਕੀਤਾ ਹੈ ਤੇ ਅੱਜ ਇਹ ਅਹਿਸਾਸ ਉਨ੍ਹਾਂ ਨੂੰ ਬਹੁਤ ਖੁਸ਼ੀ ਦੇ ਰਿਹਾ ਹੈ। ਤਾਂ ਆਓ ਗੋਪੀ ਹਕੀਮਪੁਰ ਤੋਂ ਜਾਣਦੇ ਹਾਂ ਲੇਬਰੀ ਤੋਂ ਮਾਲਕੀ ਤਕ ਦਾ ਸਫਰ।
'ਜਗਬਾਣੀ' ਨਾਲ ਗੋਪੀ ਹਕੀਮਪੁਰ ਦਾ ਖਾਸ ਇੰਟਰਵਿਊ...
ਅੱਲੜ੍ਹ ਉਮਰ ਦੇ ਨੌਜਵਾਨ ਦਾ ਕਾਰਾ, ਸਕੂਲੀ ਵਿਦਿਆਰਥੀ ਨੂੰ ਮਾਰ 'ਤਾ ਚਾਕੂ
NEXT STORY