ਬ੍ਰੈਂਪਟਨ: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬ੍ਰੈਂਪਟਨ ਸ਼ਹਿਰ ਤੋਂ ਇਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰ ਦੇ ਅੰਦਰੋਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ 23 ਸਾਲਾ ਪੰਜਾਬੀ ਮੂਲ ਦੀ ਔਰਤ ਸਿਮਰਨ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਨੇ ਜੀ.ਟੀ.ਏ. (ਗ੍ਰੇਟਰ ਟੋਰਾਂਟੋ ਏਰੀਆ) ਵਿੱਚ ਰਹਿੰਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਮੈਡੀਕਲ ਐਮਰਜੈਂਸੀ ਦੀ ਕਾਲ ਤੋਂ ਬਾਅਦ ਪਹੁੰਚੀ ਸੀ ਪੁਲਿਸ
ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਰਾਤ (31 ਮਈ) ਦੀ ਹੈ। ਰਾਤ ਕਰੀਬ 8:23 ਵਜੇ ਪੁਲਿਸ ਨੂੰ ਕੇਨਡੀ ਰੋਡ ਨਾਰਥ ਅਤੇ ਵਿਲੀਅਮਜ਼ ਪਾਰਕਵੇਅ (ਹੈਨਸਨ ਰੋਡ) ਨੇੜੇ ਸਥਿਤ ਇੱਕ ਘਰ ਵਿੱਚ ਮੈਡੀਕਲ ਐਮਰਜੈਂਸੀ ਬਾਰੇ ਸੂਚਨਾ ਮਿਲੀ ਸੀ। ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਘਰ ਦੇ ਅੰਦਰੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ। ਸਿਮਰਨ ਨੇ ਨਵਜੰਮੇ ਬੱਚੇ ਨੂੰ ਰੈਂਟਰ ਪ੍ਰਾਪਰਟੀ ਵਿਚ ਸੁੱਟ ਦਿੱਤਾ ਸੀ।

ਬੱਚੇ ਦੀ ਮਾਂ ਹੈ ਮੁਲਜ਼ਮ ਸਿਮਰਨ ਕੌਰ
ਜਾਂਚ ਤੋਂ ਬਾਅਦ ਪੁਲਿਸ ਨੇ ਸਿਮਰਨ ਕੌਰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਬੱਚੇ ਦੀ ਮਾਂ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਡਿਲਿਵਰੀ ਤੋਂ ਬਾਅਦ ਸਿਮਰਨ ਕੌਰ ਖੁਦ ਹਸਪਤਾਲ ਵਿੱਚ ਇਲਾਜ ਲਈ ਗਈ ਸੀ, ਜਿੱਥੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਸਿਮਰਨ ਕੌਰ 'ਤੇ 'ਜਨਮ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਛੁਪਾਉਣ' ਦੇ ਦੋਸ਼ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਉਸ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਜਾਣ ਦਾ ਕ੍ਰੇਜ਼ ! 95,00,000 ਦੇ ਕੇ ਵੀ ਜਾਣ ਨੂੰ ਤਿਆਰ ਹੋਏ ਲੱਖਾਂ ਲੋਕ, ਹੈਰਾਨ ਕਰਨਗੇ ਅੰਕੜੇ
ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ
ਪੀਲ ਪੁਲਿਸ ਦੀ ਸਪੈਸ਼ਲ ਵਿਕਟਿਮਸ ਯੂਨਿਟ ਅਤੇ ਫੋਰੈਂਸਿਕ ਟੀਮ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹੇਠ ਲਿਖੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ:
-ਕੀ ਬੱਚਾ ਜਨਮ ਦੇ ਸਮੇਂ ਜਿਉਂਦਾ ਸੀ ਜਾਂ ਉਸ ਦੀ ਮੌਤ ਪਹਿਲਾਂ ਹੋ ਚੁੱਕੀ ਸੀ?
-ਬੱਚੇ ਦੇ ਜਨਮ ਅਤੇ ਮੌਤ ਦੇ ਅਸਲ ਹਾਲਾਤ ਕੀ ਸਨ?
-ਕੀ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ?
ਐਕਟਿੰਗ ਇੰਸਪੈਕਟਰ ਮੈਥਿਊ ਮਿਲਰ ਨੇ ਇਸ ਘਟਨਾ ਨੂੰ "ਬੇਹੱਦ ਪਰੇਸ਼ਾਨ ਕਰਨ ਵਾਲੀ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੂੰ ਵੀ ਇਸ ਦੇ ਮਾਨਸਿਕ ਪ੍ਰਭਾਵ ਨਾਲ ਨਜਿੱਠਣ ਲਈ ਕਾਊਂਸਲਿੰਗ ਅਤੇ ਮਾਨਸਿਕ ਸਹਾਇਤਾ ਦਿੱਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਦਾ ਪੱਤਰਕਾਰ 'ਤੇ ਫੁੱਟਿਆ ਗੁੱਸਾ; ਲਾਈਵ ਪ੍ਰੋਗਰਾਮ 'ਚ ਮਾਈਕ ਬੰਦ ਕਰਨ ਦੇ ਦਿੱਤੇ ਹੁਕਮ
NEXT STORY