ਨਿਊਯਾਰਕ: ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖ਼ਤ ਨੀਤੀਆਂ ਦਾ ਅਸਰ ਅਮਰੀਕਾ ਵਿਚ ਕੰਮ ਕਰਦੇ ਪੰਜਾਬੀ ਟਰੱਕ ਡਰਾਈਵਰਾਂ 'ਤੇ ਪਿਆ ਹੈ। ਹਾਲ ਹੀ ਵਿਚ ਅਮਰੀਕਾ ਵਿਚ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਦੀ ਘਾਟ ਕਾਰਨ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਇਹ ਡਰਾਈਵਰ ਹੁਣ ਵਿਹਲੇ ਬੈਠਣ ਲਈ ਮਜਬੂਰ ਹਨ। ਇਨ੍ਹਾਂ ਵਿਚੋਂ 230 ਪੰਜਾਬੀ ਦੱਸੇ ਜਾ ਰਹੇ ਹਨ। ਟ੍ਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮੈਰਿਕਾ ਫਸਟ ਦਾ ਮਤਲਬ ਲੋਕਾਂ ਦੀ ਸੁਰੱਖਿਆ ਸਾਡੀ ਤਰਜੀਹ ਬਣਦੀ ਹੈ ਪਰ ਅੰਗਰੇਜ਼ੀ ਭਾਸ਼ਾ ਤੋਂ ਅਣਜਾਣ ਟਰੱਕ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾ ਰਹੇ ਹਨ।

ਟ੍ਰਕਿੰਗ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਡਰਾਈਵਰਾਂ ਦਾ ਗੁਜ਼ਾਰਾ ਟਰੱਕ ਚਲਾ ਕੇ ਹੁੰਦਾ ਹੈ ਅਤੇ ਹੁਣ ਅੰਗਰੇਜ਼ੀ ਭਾਸ਼ਾ ਆਉਣ ਦੀ ਸ਼ਰਤ ਕਾਰਨ ਸੈਂਕੜਿਆਂ ਨੂੰ ਆਪਣਾ ਪੇਸ਼ਾ ਹੀ ਬਦਲਣਾ ਪੈ ਸਕਦਾ ਹੈ। ਦੱਸ ਦੇਈਏ ਕਿ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ ਟਰੱਕ ਡਰਾਈਵਰਾਂ ਲਈ ਅੰਗੇਰਜ਼ੀ ਲਾਜ਼ਮੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ ਪਰ ਬਰਾਕ ਓਬਾਮਾ ਦੇ ਰਾਸ਼ਟਰਪਤੀ ਹੁੰਦਿਆਂ ਇਸ ਨੂੰ ਟਾਲ ਦਿਤਾ ਗਿਆ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਨਿਯਮ ਸਖਤੀ ਨਾਲ ਲਾਗੂ ਨਾ ਕੀਤਾ ਜਾ ਸਕਿਆ ਪਰ ਇਸ ਵਾਰ ਅੰਗਰੇਜ਼ੀ ਭਾਸ਼ਾ ਨਾ ਆਉਣ ’ਤੇ ਟਰੱਕ ਡਰਾਈਵਿੰਗ ਦਾ ਪੇਸ਼ਾ ਛੱਡਣਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਹੋਰਨਾਂ ਵਿਰੁੱਧ ਕਾਰਵਾਈ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਤੇਲਗੂ ਵਿਅਕਤੀ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ
ਟ੍ਰਾਂਸਪੋਰਟ ਮੰਤਰਾਲੇ ਨੇ ਦਲੀਲ ਪੇਸ਼ ਕਰਦਿਆਂ ਕਿਹਾ ਕਿ 2019 ਵਿਚ ਇਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਉਹ ਕੋਈ ਸਾਈਨ ਨਾ ਪੜ੍ਹ ਸਕਿਆ ਅਤੇ ਅੱਗੇ ਜਾ ਕੇ ਵਾਪਰੇ ਖੌਫ਼ਨਾਕ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਪ੍ਰੈਲ ਵਿਚ ਜਾਰੀ ਕਾਰਜਕਾਰੀ ਹੁਕਮਾਂ ਤਹਿਤ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਲਾਜ਼ਮੀ ਕਰ ਦਿੱਤੀ ਗਈ ਅਤੇ ਟ੍ਰਾਂਸਪੋਰਟੇਸ਼ਨ ਉਦਯੋਗ ਨੇ ਵੀ ਇਸ ਦੀ ਡਟਵੀਂ ਹਮਾਇਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਕ ਵਾਰ ਫ਼ਿਰ ਹਿੱਲੀ ਧਰਤੀ ! 6.7 ਤੀਬਰਤਾ ਦੇ ਭੂਚਾਲ ਕਾਰਨ ਕੰਬ ਗਿਆ ਪੂਰਾ ਇਲਾਕਾ
NEXT STORY