ਸਿਡਨੀ (ਸਨੀ ਚਾਂਦਪੁਰੀ):- ਡ੍ਰਾਈ ਟਿਕਟਸ ਤੋਂ ਅਮਿਤ ਚੌਹਾਨ ,ਰਾਜ ਚੌਹਾਨ ਅਤੇ ਵਿੰਨਿੰਗ ਸਮਾਈਲ ਡੈਂਟਲ ਸਰਜਰੀ ਤੋਂ ਡਾ.ਰਮਨ ਔਲਖ ਵੱਲੋਂ ਸਿਡਨੀ ਵਿੱਚ 'ਪੰਜਾਬੀ ਵਿਰਸਾ' ਕਰਵਾਇਆ ਗਿਆ। ਤਿੰਨਾਂ ਭਰਾਵਾਂ ਦਾ ਸਟੇਜ 'ਤੇ ਦਰਸ਼ਕਾਂ ਤਾੜੀਆਂ ਮਾਰ ਕੇ ਆਪਮੁਹਾਰੇ ਸਵਾਗਤ ਕੀਤਾ। ਸ਼ੁਰੂਆਤੀ ਗੀਤ ਤਿੰਨਾ ਭਰਾਵਾਂ ਦੀ ਸਾਂਝੀ ਪੇਸ਼ਕਾਰੀ ਨੇ ਦਰਸ਼ਕ ਬੰਨ ਕੇ ਬਿੱਠਾ ਦਿੱਤੇ, ਜਿਨ੍ਹਾਂ ਵਿੱਚ ਗੀਤ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਨੇ ਨੌਜਵਾਨਾਂ ਵਿੱਚ ਅਲੱਗ ਹੀ ਜੋਸ਼ ਭਰ ਦਿੱਤਾ।

ਪੰਜਾਬੀ ਵਿਰਸਾ ਵਿੱਚ ਵਾਰਿਸ ਭਰਾਵਾਂ ਦੀ ਗਾਇਕੀ ਨੇ ਸਮਾਂ ਬੰਨ੍ਹ ਦਿੱਤਾ। ਪਹਿਲਾਂ ਸੰਗਤਾਰ ਦੀ ਪੇਸ਼ਕਾਰੀ ਦੌਰਾਨ ਉਨ੍ਹਾਂ ਨੇ ਅਪਣੇ ਗੀਤਾਂ ਨਾਲ ਲੋਕ ਝੂਮਣ ਲਾਏ ।ਫਿਰ ਕਮਲ ਹੀਰ ਵੱਲੋਂ ਗਾਏ ਕੈਂਠੇ ਵਾਲਾ ਗੱਭਰੂ, ਕੰਮ ਸੱਭ ਦਾ ਸਰ ਜਾਂਦਾ ,ਮਹੀਨਾ ਭੈੜਾ ਮਈ ਦਾ ਆਦਿ ਨਵੇਂ ਪੁਰਾਣੇ ਗੀਤਾਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਅਖੀਰ ਵਿੱਚ ਮਨਮੋਹਨ ਵਾਰਿਸ ਦਾ ਸਟੇਜ 'ਤੇ ਸਵਾਗਤ ਦਰਸ਼ਕਾਂ ਬੜੀ ਗਰਮਜੋਸ਼ੀ ਨਾਲ ਕੀਤਾ । ਮਨਮੋਹਨ ਵਾਰਿਸ ਦੇ ਗੀਤਾਂ ਨੇ ਲੋਕਾਂ ਨੂੰ ਸਿਡਨੀ ਵਿੱਚੋਂ ਕੱਢ ਪਿੰਡਾਂ ਦੇ ਦਰਸ਼ਨ ਕਰਵਾ ਦਿੱਤੇ ।ਉਨ੍ਹਾਂ ਕਿੱਤੇ ਕੱਲੀ ਬੈ ਕਿ ਸੋਚੀਂ ਨੀ , ਚੀਨਾ ਜੱਟ ਦਾ ਬਨੇਰੇ ਤੇ, ਅੱਜ ਕੱਲ੍ਹ ਦਾ ਚਰਚਿੱਤ ਗੀਤ ਮਿੱਤਰ ਪਿਆਰਾ ਹੋਊਗਾ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, ਗ੍ਰੀਨ ਕਾਰਡ ਸਬੰਧੀ ਅਮਰੀਕਾ ਨੇ ਕੀਤਾ ਅਹਿਮ ਐਲਾਨ

ਵਾਰਿਸ ਭਰਾਵਾਂ ਦੀ ਗਾਇਕੀ ਸਾਫ਼ ਅਤੇ ਸੁਥਰੀ ਗਾਇਕੀ ਹੈ ਜੋ ਅੱਜ ਦੀ ਨੌਜਵਾਨੀ ਨੂੰ ਬੜੀ ਹੀ ਸੂਝਵਾਨਤਾ ਨਾਲ ਆਪਣੇ ਸੱਭਿਆਚਾਰ ਨਾਲ ਜੋੜਦੀ ਹੈ। ਇਸ ਮੌਕੇ ਰਮਨ ਔਲ਼ਖ ਨੇ ਸਮੁੱਚੇ ਦਰਸ਼ਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਇਹ ਸ਼ੋਅ ਸਫਲ ਸਾਬਿਤ ਹੋ ਨਿੱਬੜਿਆ। ਇੱਥੇ ਜ਼ਿਕਰਯੋਗ ਹੈ ਕਿ ਇਹ ਸ਼ੋਅ ਹਫਤਾ ਪਹਿਲਾਂ ਹੀ ਸੋਲਡ ਆਉਟ ਹੋ ਗਿਆ ਸੀ ।ਇਸ ਮੌਕੇ ਡਾ. ਰਮਨ ਔਲ਼ਖ , ਡਾ. ਸਮਰੀਨ ਕੌਰ ਵਿਨਿੰਗ ਸਮਾਈਲ ਡੈਂਟਲ ਸਰਜਰੀ, ਅਮਿਤ ਚੌਹਾਨ, ਰਾਜ ਚੌਹਾਨ, ਮਿਲਿਨੀਅਮ ਕਸਟਮ ਬਿਲਡ ਤੋਂ ਨਵਰਾਜ ਔਜਲਾ, ਤੇਜਵੀਰ ਸਿੰਘ, ਗੈਰੀ ਔਲ਼ਖ, ਸੁਖਦੇਵ ਪਟਵਾਰੀ, ਕਮਲ ਬੈਂਸ, ਚਰਨਪ੍ਰਤਾਪ ਸਿੰਘ ਟਿੰਕੂ, ਜੱਸੀ ਸੋਮਲ, ਹਰਿੰਦਰ ਸਿੰਘ, ਮਨੀ, ਲਵ ਮੰਡੇਰ, ਰਮਨਦੀਪ ਸਿੰਘ, ਗਗਨ ਮਾਨ, ਗੋਰਕੀ ਸਿੰਘ, ਮਾਲਵਿੰਦਰ ਪੰਧੇਰ, ਗੈਰੀ ਥਿੰਦ, ਰਮਨ ਬਰਾਰ, ਮਨਦੀਪ ਚੀਮਾ, ਅਮਰਜੀਤ ਔਲ਼ਖ, ਬਿੱਲੀ ਸਿੰਘ, ਗੁਰਿੰਦਰ ਮੱਲ੍ਹੀ, ਸੁੱਖਾ ਸਿੰਘ, ਸਿੱਪੀ ਗਰੇਵਾਲ਼, ਤਪਿੰਦਰ ਸਰਪੰਚ, ਸੁੱਖਨਿੰਦਰ ਸਿੰਘ, ਰੋਮੀ ਬਾਠਲਾ, ਗੈਰੀ ਗਰੇਵਾਲ਼, ਰਾਜਨ ਓਹਰੀ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ-ਯੂਕ੍ਰੇਨ ਸੰਘਰਸ਼ ਨੂੰ ਖ਼ਤਮ ਕਰਨ ਲਈ ਜਾਰੀ ਵਾਰਤਾਵਾਂ 'ਚ ਭਾਰਤ ਵੀ ਸ਼ਾਮਲ
NEXT STORY