ਸਿਡਨੀ (ਸਨੀ ਚਾਂਦਪੁਰੀ)-: 21 ਸਤੰਬਰ ਨੂੰ ਸਿਡਨੀ ਦੇ ਬਲੈਕ ਟਾਊਨ ਵਿੱਚ ਪੰਜਾਬੀ ਵਿਰਸਾ ਸ਼ੋਅ ਹੋਣ ਜਾ ਰਿਹਾ ਹੈ | ਜਿਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ । ਇਸ ਸ਼ੋਅ ਦੀ ਮਾਣ ਵਾਲੀ ਗੱਲ ਹੈ ਕਿ ਸ਼ੋਅ ਤੋਂ ਹਫ਼ਤਾ ਪਹਿਲਾਂ ਹੀ ਇਹ ਸ਼ੋਅ ਸੋਲਡ ਆਊਟ ਹੋ ਗਿਆ ।ਇਸ ਦੀ ਜਾਣਕਾਰੀ ਸ਼ੋਅ ਦੇ ਪ੍ਰਬੰਧਕ ਵਿਨਿੰਗ ਸਮਾਇਲ ਡੈਂਟਲ ਸਰਜਰੀ ਤੋਂ ਰਮਨ ਔਲਖ ਅਤੇ ਡ੍ਰਾਈ ਟਿਕਟ ਤੋਂ ਅਮਿਤ ਚੌਹਾਨ, ਰਾਜ ਚੌਹਾਨ ਨੇ ਸਾਂਝੀ ਕੀਤੀ। ਰਮਨ ਔਲਖ ਨੇ ਕਿਹਾ ਕਿ ਇਹ ਦੇਖ ਕਿ ਬਹੁਤ ਹੀ ਖੁਸ਼ੀ ਹੋਈ ਕਿ ਸਾਫ ਸੁਥਰੀ ਗਾਇਕੀ ਦੇ ਚਾਹਵਾਨਾਂ ਦੀ ਬਹੁਤ ਵੱਡੀ ਗਿਣਤੀ ਹੈ ਜੋ ਅੱਜ ਵੀ ਸੱਭਿਆਚਾਰ ਦੇ ਪਹਿਰਾ ਦੇਣ ਵਾਲੇ ਗਾਇਕਾਂ ਨੂੰ ਸੁਨਣਾ ਪਸੰਦ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- 'ਹਾਲੇ ਹੋਰ ਕੰਮ ਕਰਨਾ ਬਾਕੀ ਹੈ'... ਹਾਰਨ ਤੋਂ ਬਾਅਦ ਬੋਲੇ PM ਟਰੂਡੋ
ਉਨ੍ਹਾਂ ਨੇ ਦੱਸਿਆ ਕਿ ਹੁਣ ਮਨਮੋਹਣ ਵਾਰਿਸ,ਕਮਲ ਹੀਰ ਅਤੇ ਸੰਗਤਾਰ ਦੀ ਤਿੱਕੜੀ ਪੰਜਾਬੀਆਂ ਨੂੰ ਵਿਰਸੇ ਦੀ ਮਹਿਕ ਨਾਲ ਜੋੜੇਗੀ, ਨਵੇਂ ਬੱਚਿਆਂ ਨੂੰ ਆਪਣੇ ਗੀਤਾਂ ਰਾਹੀ ਪੰਜਾਬ ਨਾਲ ਜੋੜਣਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਸ਼ੋਅ ਦੀਆਂ ਹੁਣ ਕੋਈ ਟਿਕਟਾਂ ਸੋਲਡ ਆਊਟ ਹੋ ਚੁੱਕੀਆਂ ਹਨ।ਸਾਨੂੰ ਟਿਕਟਾਂ ਲਈ ਬਹੁਤ ਫ਼ੋਨ ਮੈਸਜ ਆ ਰਹੇ ਹਨ ਅਸੀਂ ਉਨ੍ਹਾਂ ਤੋਂ ਮਾਫੀ ਮੰਗਦੇ ਹਾਂ ।ਸ਼ੋਅ ਸੋਲਡ ਆਊਟ ਹੋਣ 'ਤੇ ਉਨ੍ਹਾਂ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਡਾ. ਰਮਨ ਔਲ਼ਖ ,ਡਾ. ਸਮਰੀਨ ਕੌਰ ਵਿਨਿੰਗ ਸਮਾਈਲ ਡੈਂਟਲ ਐਂਡ ਸਰਜਰੀ, ਅਮਿਤ ਚੌਹਾਨ, ਰਾਜ ਚੌਹਾਨ, ਮਿਲਿਨੀਅਮ ਕਸਟਮ ਬਿਲਡ ਤੋਂ ਨਵਰਾਜ ਔਜਲਾ, ਤੇਜਵੀਰ ਸਿੰਘ, ਗੈਰੀ ਔਲ਼ਖ, ਸੁਖਦੇਵ ਪਟਵਾਰੀ, ਕਮਲ ਬੈਂਸ, ਚਰਨਪ੍ਰਤਾਪ ਸਿੰਘ ਟਿੰਕੂ, ਜੱਸੀ ਸੋਮਲ, ਹਰਿੰਦਰ ਸਿੰਘ, ਮਨੀ, ਲਵ ਮੰਡੇਰ, ਰਨਦੀਪ ਸਿੰਘ, ਗਗਨ ਮਾਨ, ਗੋਰਕੀ ਸਿੰਘ, ਮਾਲਵਿੰਦਰ ਪੰਧੇਰ, ਗੈਰੀ ਥਿੰਦ, ਰਮਨ ਬਰਾਰ, ਮਨਦੀਪ ਚੀਮਾ, ਅਮਰਜੀਤ ਔਲ਼ਖ, ਬਿੱਲੂ ਸਿੰਘ, ਗੁਰਿੰਦਰ ਮੱਲ੍ਹੀ, ਸੁੱਖਾ ਸਿੰਘ, ਸਿੱਪੀ ਗਰੇਵਾਲ਼, ਤਪਿੰਦਰ ਸਰਪੰਚ, ਸੁੱਖਨਿੰਦਰ ਸਿੰਘ, ਰੋਮੀ ਬਾਠਲਾ, ਗੈਰੀ ਗਰੇਵਾਲ਼, ਰਾਜਨ ਓਹਰੀ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਸਟਮ ਵਿਭਾਗ ਨੇ ਚੀਨ ਤੋਂ ਤਸਕਰੀ ਕੀਤੇ 15,000 ਮੋਬਾਈਲ ਕੀਤੇ ਜ਼ਬਤ
NEXT STORY