ਟੋਰਾਂਟੋ/ਚੰਡੀਗੜ੍ਹ- ਪੰਜਾਬ ਤੋਂ ਹਜ਼ਾਰਾਂ ਨੌਜਵਾਨ ਹਰ ਸਾਲ ਸਿੱਖਿਆ, ਨੌਕਰੀ ਅਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਪਰਵਾਸ ਕਰਦੇ ਹਨ। ਹੁਣ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਸਭ ਤੋਂ ਵੱਡਾ ਟੀਚਾ 'ਆਪਣਾ ਘਰ ਖਰੀਦਣਾ' ਤੇਜ਼ੀ ਨਾਲ ਪੂਰਾ ਹੋ ਰਿਹਾ ਹੈ। ਕੈਨੇਡੀਅਨ ਸਰਕਾਰ ਦੇ ਸਟੈਟਿਸਟਿਕਸ ਕੈਨੇਡਾ ਵਿਭਾਗ ਦੇ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਵਿੱਚ ਪ੍ਰਵਾਸੀਆਂ ਦੁਆਰਾ ਘਰ ਖਰੀਦਣ ਦੀ ਦਰ ਲਗਾਤਾਰ ਵੱਧ ਰਹੀ ਹੈ, ਜਦੋਂ ਕਿ ਕੈਨੇਡੀਅਨ ਮੂਲ ਦੇ ਵਿਅਕਤੀਆਂ ਵਿੱਚ ਘਰ ਦੀ ਮਾਲਕੀ ਵਿੱਚ ਗਿਰਾਵਟ ਆਈ ਹੈ।
ਰਿਪੋਰਟ ਦੇ ਅਨੁਸਾਰ ਓਨਟਾਰੀਓ ਵਿੱਚ ਸਥਾਈ ਨਿਵਾਸੀ ਬਣਨ ਦੇ ਪੰਜਵੇਂ ਸਾਲ ਤੱਕ ਘਰ ਖਰੀਦਣ ਵਾਲੇ ਨਵੇਂ ਪ੍ਰਵਾਸੀਆਂ ਦਾ ਹਿੱਸਾ 2018 ਵਿੱਚ 35.7 ਪ੍ਰਤੀਸ਼ਤ ਤੋਂ ਵੱਧ ਕੇ 2021 ਵਿੱਚ 40.2 ਪ੍ਰਤੀਸ਼ਤ ਹੋ ਗਿਆ। ਇਸ ਦੌਰਾਨ ਇਸੇ ਸਮੇਂ ਦੌਰਾਨ ਕੈਨੇਡੀਅਨ ਮੂਲ ਦੇ ਵਿਅਕਤੀਆਂ ਲਈ ਘਰ ਦੀ ਮਾਲਕੀ ਦਰ 50.7 ਪ੍ਰਤੀਸ਼ਤ ਤੋਂ ਘਟ ਕੇ 47.8 ਪ੍ਰਤੀਸ਼ਤ ਹੋ ਗਈ। ਕੈਨੇਡਾ ਵਿੱਚ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਆਬਾਦੀ ਓਨਟਾਰੀਓ (ਟੋਰਾਂਟੋ, ਬਰੈਂਪਟਨ), ਬ੍ਰਿਟਿਸ਼ ਕੋਲੰਬੀਆ (ਸਰੀ, ਵੈਨਕੂਵਰ), ਅਤੇ ਅਲਬਰਟਾ (ਕੈਲਗਰੀ) ਵਰਗੇ ਸੂਬਿਆਂ ਵਿੱਚ ਸਭ ਤੋਂ ਵੱਧ ਹੈ। ਪੰਜਾਬੀਆਂ ਲਈ ਕੈਨੇਡਾ ਵਿੱਚ ਜਾਇਦਾਦ ਖਰੀਦਣਾ ਸਿਰਫ਼ ਇੱਕ ਨਿਵੇਸ਼ ਹੀ ਨਹੀਂ, ਸਗੋਂ ਆਰਥਿਕ ਸਥਿਰਤਾ ਅਤੇ ਸਮਾਜ ਵਿੱਚ ਇੱਕ ਰੁਤਬੇ ਦਾ ਪ੍ਰਤੀਕ ਬਣ ਗਿਆ ਹੈ।
ਮਈ ਦੌਰਾਨ 5.1 ਫ਼ੀਸਦੀ ਘਟੀ ਵਿਕਰੀ
ਰਫ਼ਿਊਜੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੇਨੇਡਾ ਵਿਚ ਪੰਜ ਸਾਲ ਦੇ ਵਸੇਬੇ ਮਗਰੋਂ ਹਰ 10 ਵਿਚੋਂ ਇਕ ਰਫ਼ਿਊਜੀ ਮਕਾਨ ਮਾਲਕ ਬਣ ਜਾਂਦਾ ਹੈ। ਇਕ ਹੋਰ ਅਹਿਮ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਨਵੇਂ ਪ੍ਰਵਾਸੀ ਮਹਿੰਗੇ ਘਰ ਖਰੀਦ ਰਹੇ ਹਨ ਅਤੇ ਮੋਟਾ ਕਰਜ਼ਾ ਲੈਣ ਤੋਂ ਪਰਹੇਜ਼ ਨਹੀਂ ਕਰ ਰਹੇ। 35 ਸਾਲ ਤੋਂ ਘੱਟ ਉਮਰ ਵਿਚ ਮਕਾਨ ਮਾਲਕ ਬਣਨ ਵਾਲੇ ਨਵੇਂ ਪ੍ਰਵਾਸੀ ਕੈਨੇਡਾ ਵਿਚ ਪੈਦਾ ਹੋਣ ਵਾਲਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਕਿਸ਼ਤਾਂ ਭਰ ਰਹੇ ਹਨ। ਖਿਤਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੈਨੇਡਾ ਵਿਚ ਪੰਜ ਸਾਲ ਲੰਘਾਉਣ ਵਾਲੇ ਸਾਊਥ ਏਸ਼ੀਅਨ ਲੋਕਾਂ ਵਿਚੋਂ 53.8 ਫ਼ੀਸਦੀ ਮਕਾਨ ਮਾਲਕ ਬਣ ਜਾਂਦੇ ਹਨ। ਉਨਟਾਰੀਓ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਨੰਬਰ ਆਉਂਦਾ ਹੈ ਜਿਥੇ 46 ਫ਼ੀਸਦੀ ਸਾਊਥ ਏਸ਼ੀਅਨ ਪੰਜ ਸਾਲ ਦੇ ਅੰਦਰ ਮਕਾਨ ਮਾਲਕੀ ਦਾ ਸੁਖ ਮਾਣ ਲੈਂਦੇ ਹਨ। ਉਧਰ ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ 5.1 ਫ਼ੀਸਦੀ ਘਟ ਗਈ ਪਰ ਅਪ੍ਰੈਲ ਦੇ ਮੁਕਾਬਲੇ ਖਰੀਦਾਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ।
ਪੜ੍ਹੋ ਇਹ ਅਹਿਮ ਖ਼ਬਰ- ਸਮਝੌਤਾ ਹੁੰਦੇ ਹੀ ਟਰੰਪ ਦਾ ਵੱਡਾ 'ਯੂ-ਟਰਨ'! ਈਰਾਨ ਨੂੰ ਮਿਜ਼ਾਈਲਾਂ ਰੱਖਣ ਦੀ ਦਿੱਤੀ ਇਜਾਜ਼ਤ
ਨਵੇਂ ਪ੍ਰਵਾਸੀ ਧੜਾ-ਧੜ ਖਰੀਦ ਰਹੇ ਮਕਾਨ
ਮਈ ਦੌਰਾਨ ਤਕਰੀਬਨ 47 ਹਜ਼ਾਰ ਮਕਾਨ ਵਿਕੇ ਅਤੇ ਹਾਊਸਿੰਗ ਪ੍ਰਾਈਸ ਇੰਡੈਕਸ 0.1 ਫ਼ੀਸਦੀ ਹੇਠਾਂ ਆਇਆ, ਜਿਸ ਦਾ ਮਤਲਬ ਮਕਾਨਾਂ ਦੀਆਂ ਕੀਮਤਾਂ ਡਿੱਗਣ ਦਾ ਦੌਰ ਫ਼ਿਲਹਾਲ ਜਾਰੀ ਹੈ। ਬੀਤੇ 18 ਮਹੀਨੇ ਤੋਂ ਮਕਾਨਾਂ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ ਪਰ ਹੁਣ ਖਰੀਦਾਰ ਅਤੇ ਵੇਚਣ ਵਾਲੇ ਦੋਵੇਂ ਸਰਗਰਮ ਹੋ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਕੀਮਤਾਂ ਹੇਠਾਂ ਜਾਣ ਦੇ ਰੁਝਾਨ ਨੂੰ ਠੱਲ੍ਹ ਪੈ ਸਕਦੀ ਹੈ। ਰੀਅਲ ਅਸਟੇਟ ਐਸੋਸੀਏਸ਼ਨ ਨੇ ਅੱਗੇ ਦੱਸਿਆ ਕਿ ਵਿਕਰੀ ਲਈ ਸੂਚੀਬੱਧ ਹੋਣ ਵਾਲੇ ਨਵੇਂ ਮਕਾਨਾਂ ਦੀ ਗਿਣਤੀ ਵਿਚ ਮਈ ਦੌਰਾਨ ਇਕ ਫ਼ੀਸਦੀ ਕਮੀ ਆਈ ਅਤੇ 31 ਮਈ ਤੱਕ ਸੂਚੀਬੱਧ ਮਕਾਨਾਂ ਦੀ ਗਿਣਤੀ 2 ਲੱਖ ਤੋਂ ਵੱਧ ਦਰਜ ਕੀਤੀ ਗਈ। ਰਾਜਾਂ ਦੇ ਆਧਾਰ ’ਤੇ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਬੀ.ਸੀ., ਉਨਟਾਰੀਓ ਅਤੇ ਐਲਬਰਟਾ ਵਿਚ ਮਕਾਨ ਸਸਤੇ ਹੋਏ।
85% ਖਰੀਦਦਾਰ ਪਹਿਲਾਂ ਹੀ ਉੱਥੇ ਸੈਟਲ
ਇਸ ਰੁਝਾਨ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਸਥਾਈ ਨਿਵਾਸੀ (ਪੀਆਰ) ਬਣਨ ਦੇ ਪਹਿਲੇ ਸਾਲ ਦੇ ਅੰਦਰ ਘਰ ਖਰੀਦਣ ਵਾਲੇ 85% ਤੋਂ ਵੱਧ ਪ੍ਰਵਾਸੀ ਨਵੇਂ ਪ੍ਰਵਾਸੀ ਨਹੀਂ ਸਨ। ਉਹ ਪਹਿਲਾਂ ਹੀ ਵਿਦਿਆਰਥੀ ਵੀਜ਼ਾ, ਵਰਕ ਪਰਮਿਟ, ਜਾਂ ਹੋਰ ਅਸਥਾਈ ਵੀਜ਼ਿਆਂ 'ਤੇ ਕੈਨੇਡਾ ਵਿੱਚ ਰਹਿ ਰਹੇ ਸਨ। ਪੜ੍ਹਾਈ ਦੌਰਾਨ ਜਾਂ ਨੌਕਰੀ ਦੌਰਾਨ ਹੀ ਇਨ੍ਹਾਂ ਨੌਜਵਾਨਾਂ ਨੇ ਕੈਨੇਡੀਅਨ ਬੈਂਕਿੰਗ ਪ੍ਰਣਾਲੀ ਨੂੰ ਸਮਝਿਆ, ਆਪਣਾ ਕ੍ਰੈਡਿਟ ਸਕੋਰ ਮਜ਼ਬੂਤ ਕੀਤਾ ਅਤੇ ਜਿਵੇਂ ਹੀ ਉਨ੍ਹਾਂ ਨੂੰ ਪੀਆਰ ਮਿਲਿਆ, ਉਨ੍ਹਾਂ ਨੇ ਤੁਰੰਤ ਹੋਮ ਲੋਨ ਲੈ ਕੇ ਘਰ ਬੁੱਕ ਕੀਤਾ।
ਦੋਆਬਾ ਕਨੈਕਸ਼ਨ: ਮੋਹਾਲੀ, ਜਲੰਧਰ, ਲੁਧਿਆਣਾ ਅਤੇ ਪੂਰੇ ਦੋਆਬਾ ਖੇਤਰ ਦੇ ਪਰਿਵਾਰਾਂ ਦਾ ਹੁਣ ਹੁਣ ਕੈਨੇਡਾ ਵਿੱਚ ਇੱਕ ਮਜ਼ਬੂਤ ਨੈੱਟਵਰਕ ਹੈ। ਪੰਜਾਬ ਵਿੱਚ ਜ਼ਮੀਨ ਜਾਂ ਜਾਇਦਾਦ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਵੀ ਉੱਥੇ ਸ਼ੁਰੂਆਤੀ ਡਾਊਨ ਪੇਮੈਂਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਮਝੌਤਾ ਹੁੰਦੇ ਹੀ ਟਰੰਪ ਦਾ ਵੱਡਾ 'ਯੂ-ਟਰਨ'! ਈਰਾਨ ਨੂੰ ਮਿਜ਼ਾਈਲਾਂ ਰੱਖਣ ਦੀ ਦਿੱਤੀ ਇਜਾਜ਼ਤ
NEXT STORY