ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਦਰਦ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਜ਼ਿੰਦਾ ਹੈ। ਇਸ ਵੰਡ ਕਾਰਨ ਲੱਖਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ। ਇਨ੍ਹਾਂ ਵਿੱਚ ਪੰਜਾਬ (ਪਟਿਆਲਾ) ਦਾ 98 ਸਾਲਾ ਪੂਰਨ ਸਿੰਘ ਵੀ ਸ਼ਾਮਲ ਹੈ। ਅਜਿਹੇ 'ਚ ਜਦੋਂ ਪੂਰਨ ਸਿੰਘ 77 ਸਾਲਾਂ ਬਾਅਦ ਪਾਕਿਸਤਾਨ ਸਥਿਤ ਆਪਣੇ ਜੱਦੀ ਪਿੰਡ ਪਹੁੰਚਿਆ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ। ਪਿੰਡ ਵਾਲਿਆਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ ਤੇ ਕਿਹਾ- 'ਦੇਖੋ ਪਿੰਡ ਦਾ ਮੁੰਡਾ ਆਇਆ ਹੈ |' ਪੂਰਨ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਆਪਣੇ ਯੂਟਿਊਬ ਚੈਨਲ (ਪੰਜਾਬੀ ਲਹਿਰ ਟੀਵੀ) 'ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਬਜ਼ੁਰਗ ਪੂਰਨ ਸਥਾਨਕ ਲੋਕਾਂ ਨਾਲ ਮੁਲਾਕਾਤ ਅਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਮੁਤਾਬਕ ਪੂਰਨ ਸਿੰਘ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਕੋਟ ਦੇਸ ਰਾਜ ਇਲਾਕੇ ਵਿੱਚ ਆਪਣੇ ਜੱਦੀ ਪਿੰਡ ਪਹੁੰਚਿਆ ਸੀ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਪੂਰਨ ਸਿੰਘ ਦੇ ਪਿੰਡ 'ਚ ਦਾਖਲ ਹੁੰਦੇ ਹੀ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਕੁਝ ਲੋਕ ਆਪਣੇ ਘਰਾਂ ਦੀ ਛੱਤ ਤੋਂ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰਦੇ ਹਨ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਢੋਲ ਢਮੱਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ।
ਭਾਵੇਂ ਪੂਰਨ ਸਿੰਘ ਨੂੰ ਪਾਕਿਸਤਾਨ ਛੱਡੇ 7 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਉਸ ਨੂੰ ਆਪਣੇ ਬਚਪਨ ਦੇ ਦੋਸਤਾਂ ਦੇ ਨਾਂ ਅੱਜ ਵੀ ਯਾਦ ਹਨ। ਨਾਸਿਰ ਢਿੱਲੋਂ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਖੁਦ ਇਸ ਗੱਲ ਦਾ ਜ਼ਿਕਰ ਕੀਤਾ। ਉਸਨੇ 21 ਸਾਲ ਦੀ ਉਮਰ ਵਿੱਚ ਪਾਕਿਸਤਾਨ ਵਿੱਚ ਆਪਣਾ ਜੱਦੀ ਪਿੰਡ ਛੱਡ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਪਣੇ ਪਿੰਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਜਾਣ ਵਾਲੇ ਰਸਤੇ ਅਜੇ ਵੀ ਯਾਦ ਹਨ ਤਾਂ ਉਨ੍ਹਾਂ ਕਿਹਾ ਕਿ ਹੁਣ ਸੜਕਾਂ ਬਦਲ ਗਈਆਂ ਹਨ। ਪੂਰਨ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਹ ਹਰ ਥਾਂ ਪੈਦਲ ਹੀ ਜਾਂਦਾ ਸੀ ਕਿਉਂਕਿ ਉਸ ਦੇ ਪਿੰਡ ਤੋਂ ਆਸ-ਪਾਸ ਦੇ ਇਲਾਕਿਆਂ ਨੂੰ ਸਿੱਧਾ ਰਸਤਾ ਸੀ। ਉਹ ਆਪਣੇ ਦੋਸਤਾਂ ਨਾਲ ਬਹੁਤ ਘੁੰਮਦਾ ਰਹਿੰਦਾ ਸੀ। ਪੂਰਨ ਸਿੰਘ ਦੇ ਨਾਲ ਕੁਝ ਹੋਰ ਲੋਕ ਵੀ ਪਾਕਿਸਤਾਨ ਗਏ ਸਨ। ਉਨ੍ਹਾਂ ਨੇ ਨਾਸਿਰ ਢਿੱਲੋਂ ਨਾਲ ਗੱਲਬਾਤ ਕਰਦਿਆਂ ਆਪਣੀਆਂ ਯਾਦਾਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਗੜਬੜੀ ਕਾਰਨ ਹਜ਼ਾਰਾਂ ਯੂ.ਐੱਸ ਏਅਰਲਾਈਨ ਦੀਆਂ ਉਡਾਣਾਂ 'ਚ ਹੋਈ ਦੇਰੀ
ਜਦੋਂ ਰੀਨਾ ਛਿੱਬਰ ਗਈ ਸੀ ਪਾਕਿਸਤਾਨ
ਪਿਛਲੇ ਸਾਲ 90 ਸਾਲਾ ਭਾਰਤੀ ਔਰਤ ਰੀਨਾ ਛਿੱਬਰ ਵਰਮਾ ਵੀ 75 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਪਾਕਿਸਤਾਨ ਸਥਿਤ ਆਪਣੇ ਜੱਦੀ ਘਰ ਗਈ ਸੀ। ਰਾਵਲਪਿੰਡੀ ਵਿੱਚ ਆਪਣੇ ਜੱਦੀ ਘਰ ਪਹੁੰਚ ਕੇ ਰੀਨਾ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਸਮੇਂ ਰੀਨਾ ਦੇ ਇਸ ਜੱਦੀ ਘਰ 'ਪ੍ਰੇਮ ਨਿਵਾਸ' ਵਿਚ ਉਸ ਦੇ ਪੁਰਾਣੇ ਗੁਆਂਢੀਆਂ ਦੇ ਪੋਤੇ-ਪੋਤੀਆਂ ਰਹਿੰਦੇ ਹਨ। ਇਸ ਘਰ ਦਾ ਨਵੀਨੀਕਰਨ ਤਾਂ ਹੋ ਗਿਆ ਹੈ ਪਰ ਦੀਵਾਰਾਂ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਹੁਣ ਇਸ ਘਰ ਦੇ ਬਾਹਰ ਨੇਮ ਪਲੇਟ 'ਤੇ ਡਾਕਟਰ ਮੁਮਤਾਜ਼ ਹੁਸੈਨ ਦਾ ਨਾਮ ਲਿਖਿਆ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।
ਇਮਰਾਨ ਖ਼ਾਨ ਦਾ ਦਾਅਵਾ, ਈਦ ਦੀਆਂ ਛੁੱਟੀਆਂ ਦੌਰਾਨ ਹੋ ਸਕਦੈ ਮੇਰੇ 'ਤੇ ਜਾਨਲੇਵਾ ਹਮਲਾ
NEXT STORY