ਮਾਸਕੋ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਕ੍ਰੇਮਲਿਨ ਵਿੱਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨਾਲ ਗੱਲਬਾਤ ਕੀਤੀ, ਜਿਸ ਵਿੱਚ ਵਿਨਾਸ਼ਕਾਰੀ ਘਰੇਲੂ ਯੁੱਧ ਤੋਂ ਬਾਅਦ ਸੀਰੀਆ ਦੇ ਮੁੜ ਨਿਰਮਾਣ ਅਤੇ ਮੱਧ ਪੂਰਬ ਵਿੱਚ ਸਥਿਰਤਾ ਲਿਆਉਣ ਦੀਆਂ ਕੋਸ਼ਿਸ਼ਾਂ ਬਾਰੇ ਚਰਚਾ ਹੋਈ। ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਅਸਦ ਦਾ ਸਵਾਗਤ ਕਰਦੇ ਹੋਏ ਪੁਤਿਨ ਨੇ ਸੀਰੀਆ ਨੂੰ ਸਥਿਰ ਬਣਾਉਣ ਵਿਚ ਰੂਸੀ ਫੌਜ ਦੇ "ਨਿਰਣਾਇਕ ਯੋਗਦਾਨ" 'ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਵਿਚਾਲੇ ਇਹ ਗੱਲਬਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਸੀਰੀਆ 'ਚ ਘਰੇਲੂ ਯੁੱਧ ਨੂੰ 12 ਸਾਲ ਪੂਰੇ ਹੋ ਗਏ ਹਨ।


ਰੂਸ ਨੇ ਈਰਾਨ ਨਾਲ ਸਤੰਬਰ 2015 ਵਿੱਚ ਸੀਰੀਆ ਵਿੱਚ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ, ਜਿਸਦਾ ਉਦੇਸ਼ ਦੇਸ਼ ਦੇ ਬਹੁਤ ਸਾਰੇ ਖੇਤਰ ਨੂੰ ਮੁੜ ਹਾਸਲ ਕਰਨ ਲਈ ਹਥਿਆਰਬੰਦ ਬਾਗੀ ਸਮੂਹਾਂ ਵਿਰੁੱਧ ਲੜਾਈ ਵਿੱਚ ਅਸਦ ਸਰਕਾਰ ਦਾ ਸਮਰਥਨ ਕਰਨਾ ਸੀ। ਰੂਸ ਨੇ ਫਿਲਹਾਲ ਆਪਣੇ ਫੌਜੀ ਸਰੋਤਾਂ ਦਾ ਵੱਡਾ ਹਿੱਸਾ ਯੂਕ੍ਰੇਨ 'ਤੇ ਕੇਂਦਰਿਤ ਕੀਤਾ ਹੋਇਆ ਹੈ। ਫਿਰ ਵੀ ਉਸ ਨੇ ਸੀਰੀਆ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਬਰਕਰਾਰ ਰੱਖਿਆ ਹੈ ਅਤੇ ਉੱਥੇ ਆਪਣੇ ਠਿਕਾਣਿਆਂ 'ਤੇ ਲੜਾਕੂ ਜਹਾਜ਼ ਅਤੇ ਫੌਜਾਂ ਤਾਇਨਾਤ ਕੀਤੀਆਂ ਹਨ। ਅਸਦ ਨੇ ਸੀਰੀਆ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਨ ਲਈ ਪੁਤਿਨ ਦਾ ਧੰਨਵਾਦ ਕੀਤਾ। ਉਸਨੇ ਇਸ ਗੱਲ ਨੂੰ ਵੀ ਰੇਖਾਂਕਿਤ ਕਿ ਯੂਕ੍ਰੇਨ ਵਿੱਚ ਚੱਲ ਰਹੀ ਲੜਾਈ ਦੇ ਬਾਵਜੂਦ ਸੀਰੀਆ ਲਈ ਰੂਸ ਦਾ ਸਮਰਥਨ ਬਰਕਰਾਰ ਹੈ।


ਪੜ੍ਹੋ ਇਹ ਅਹਿਮ ਖ਼ਬਰ-ਨੇਤਨਯਾਹੂ ਨੇ ਸਮਝੌਤੇ ਦੀ ਪੇਸ਼ਕਸ਼ ਠੁਕਰਾਈ, ਇਜ਼ਰਾਈਲ 'ਚ ਹੋਰ ਡੂੰਘਾ ਹੋਇਆ ਸੰਕਟ
ਅਸਦ ਨੇ ਕਿਹਾ ਕਿ "ਰੂਸ ਅਜੇ ਵੀ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ, ਪਰ ਫਿਰ ਵੀ ਉਸ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।" ਯੂਕ੍ਰੇਨ ਵਿੱਚ ਚੱਲ ਰਹੀ ਆਪਣੀ ਕਾਰਵਾਈ ਨੂੰ ਰੂਸ ਇੱਕ ਵਿਸ਼ੇਸ਼ ਫੌਜੀ ਕਾਰਵਾਈ ਦੱਸ ਰਿਹਾ ਹੈ। ਦੋਵਾਂ ਨੇਤਾਵਾਂ ਨੇ ਦੋ ਦੌਰ ਦੀ ਗੱਲਬਾਤ ਕੀਤੀ, ਜੋ ਤਿੰਨ ਘੰਟੇ ਤੋਂ ਵੱਧ ਚੱਲੀ। ਗੱਲਬਾਤ ਦੇ ਪਹਿਲੇ ਦੌਰ 'ਚ ਦੋਹਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ, ਜਦਕਿ ਦੂਜੇ ਦੌਰ ਦੀ ਗੱਲਬਾਤ ਦੋਹਾਂ ਨੇਤਾਵਾਂ ਵਿਚਾਲੇ ਦੁਪਹਿਰ ਦੇ ਖਾਣੇ 'ਤੇ ਹੋਈ। ਰੂਸ ਅਤੇ ਸੀਰੀਆ ਦੇ ਰੱਖਿਆ ਮੰਤਰੀਆਂ ਨੇ ਫੌਜੀ ਸਹਿਯੋਗ 'ਤੇ ਚਰਚਾ ਕਰਨ ਲਈ ਵੱਖਰੇ ਤੌਰ 'ਤੇ ਮੁਲਾਕਾਤ ਕੀਤੀ। ਸੀਰੀਆ ਵਿਚ ਪਿਛਲੇ 12 ਸਾਲਾਂ ਵਿਚ ਵਿਦਰੋਹ ਦੇ ਘਰੇਲੂ ਯੁੱਧ ਵਿਚ ਬਦਲ ਜਾਣ ਤੋਂ ਬਾਅਦ ਵਾਪਰੀਆਂਘਟਨਾਵਾਂ ਵਿਚ ਕਰੀਬ ਪੰਜ ਲੱਖ ਲੋਕ ਮਾਰੇ ਗਏ ਹਨ ਅਤੇ ਲਗਭਗ ਅੱਧੀ ਆਬਾਦੀ ਬੇਘਰ ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ 'ਚ ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਸ਼ੱਕ 'ਚ 110 ਲੋਕ ਗ੍ਰਿਫ਼ਤਾਰ
NEXT STORY