ਓਸਲੋ (ਏਜੰਸੀ): ਜਾਪਾਨ ‘ਤੇ ਅਮਰੀਕਾ ਦੇ ਪਰਮਾਣੂ ਬੰਬ ਹਮਲੇ ‘ਚ ਬਚੇ ਅਤੇ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਸੰਸਥਾ ਦੇ ਪ੍ਰਤੀਨਿਧੀ ਤੇਰੁਮੀ ਤਨਾਕਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਰਮਾਣੂ ਹਮਲੇ ਦੀਆਂ ਧਮਕੀਆਂ ਦੇਣਾ ਬੰਦ ਕਰਨ ਦੀ ਮੰਗ ਕੀਤੀ ਹੈ। ਹੁਣ 92 ਸਾਲ ਦੇ ਹੋ ਚੁੱਕੇ ਤੇਰੁਮੀ ਨੇ ਨਾਰਵੇ ਦੇ ਓਸਲੋ ਵਿੱਚ ਇੱਕ ਨਿਊਜ਼ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ, ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਪਰਮਾਣੂ ਧਮਕੀਆਂ ਦੇਣ ਤੋਂ ਰੋਕਣ ਲਈ ਕਿਹਾ। ਉਹ ਇਸ ਸਾਲ ਦਾ ਇਨਾਮ ਜਿੱਤਣ ਵਾਲੀ ਸੰਸਥਾ ਅਤੇ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਬੰਬ ਧਮਾਕਿਆਂ ਤੋਂ ਬਚਣ ਵਾਲੇ ਨਿਹੋਨ ਹਿਡਨਕਿਓ ਦੀ ਤਰਫੋਂ ਸਮਾਰੋਹ ਵਿੱਚ ਭਾਸ਼ਣ ਦੇ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਈਂਧਨ ਪਲਾਂਟ ਧਮਾਕਾ: 4 ਮ੍ਰਿਤਕਾਂ 'ਚੋਂ 1 ਦੀ ਪਛਾਣ, 26 ਗੰਭੀਰ ਜ਼ਖ਼ਮੀ
ਇੱਕ ਪੱਤਰਕਾਰ ਦੁਆਰਾ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਕੋਲ ਪੁਤਿਨ ਲਈ ਕੋਈ ਸੰਦੇਸ਼ ਹੈ, ਤਨਾਕਾ ਨੇ ਕਿਹਾ ਕਿ ਰੂਸੀ ਨੇਤਾ ਵਾਰ-ਵਾਰ ਪਰਮਾਣੂ ਹਮਲੇ ਦੀ ਧਮਕੀ ਦਿੰਦਾ ਹੈ ਪਰ ਉਸਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਕਿੰਨੀ ਵਿਨਾਸ਼ਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਗਠਨ ਦਾ ਪੁਤਿਨ ਨੂੰ ਸੰਦੇਸ਼ ਹੈ ਕਿ "ਪਰਮਾਣੂ ਹਥਿਆਰ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਕਦੇ ਨਹੀਂ ਕੀਤੀ ਜਾਣੀ ਚਾਹੀਦੀ।" ਉਨ੍ਹਾਂ ਨੇ ਕਿਹਾ ਕਿ ਇਹ ਗੱਲ ਰੂਸੀ ਨੇਤਾ ਨੂੰ ਸਿੱਧੇ ਤੌਰ 'ਤੇ ਵੀ ਦੱਸੀ ਗਈ ਹੈ। ਇਕ ਅਨੁਵਾਦਕ ਜ਼ਰੀਏ ਤਨਾਕਾ ਨੇ ਕਿਹਾ,"ਮੈਨੂੰ ਨਹੀਂ ਲਗਦਾ ਕਿ ਉਸਨੇ ਕਦੇ ਇਸ ਬਾਰੇ ਸੋਚਿਆ ਜਾਂ ਸਮਝਿਆ ਵੀ ਹੈ।" ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਦੇ ਯੋਗ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੇ ਸੋਚਣ ਦੇ ਤਰੀਕੇ ਨੂੰ ਬਦਲਣਾ ਹੋਵੇਗਾ।''
ਪੜ੍ਹੋ ਇਹ ਅਹਿਮ ਖ਼ਬਰ-ਉਡਾਣ ਦੌਰਾਨ ਜਹਾਜ਼ ਦੇ ਬ੍ਰੇਕ ਹੋਏ ਖਰਾਬ, ਕਰਾਈ ਐਮਰਜੈਂਸੀ ਲੈਂਡਿੰਗ
ਇੱਥੇ ਦੱਸ ਦਈਏ ਕਿ 6 ਅਗਸਤ, 1945 ਨੂੰ ਹੀਰੋਸ਼ੀਮਾ ਸ਼ਹਿਰ ਵਿੱਚ ਪਹਿਲਾ ਅਮਰੀਕੀ ਪਰਮਾਣੂ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ 140,000 ਲੋਕ ਮਾਰੇ ਗਏ ਸਨ। 9 ਅਗਸਤ, 1945 ਨੂੰ ਨਾਗਾਸਾਕੀ ਦੇ ਦੂਜੇ ਬੰਬ ਧਮਾਕੇ ਵਿੱਚ 70,000 ਲੋਕ ਮਾਰੇ ਗਏ ਸਨ। ਜਾਪਾਨ ਨੇ 15 ਅਗਸਤ ਨੂੰ ਆਤਮ ਸਮਰਪਣ ਕਰ ਦਿੱਤਾ, ਜਿਸ ਨਾਲ ਦੂਜੇ ਵਿਸ਼ਵ ਯੁੱਧ ਦਾ ਅੰਤ ਹੋਇਆ। ਜਾਪਾਨ ਦੀ ਕਿਓਡੋ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਜਦੋਂ ਅਮਰੀਕਾ ਨੇ ਨਾਗਾਸਾਕੀ 'ਤੇ ਪਰਮਾਣੂ ਬੰਬ ਸੁੱਟਿਆ ਸੀ ਉਦੋਂ ਤਨਾਕਾ 13 ਸਾਲ ਦਾ ਸੀ ਅਤੇ ਨਾਗਾਸਾਕੀ ਵਿੱਚ ਰਹਿ ਰਿਹਾ ਸੀ। ਇਸ ਹਮਲੇ ਵਿੱਚ ਤਨਾਕਾ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ, ਪਰ ਉਸ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰ ਗੁਆ ਦਿੱਤੇ। ਉਨ੍ਹਾਂ ਕਿਹਾ ਕਿ ਤਬਾਹ ਹੋਏ ਸ਼ਹਿਰ ਵਿੱਚ ਸੜੀਆਂ ਹੋਈਆਂ ਲਾਸ਼ਾਂ ਦੀਆਂ ਤਸਵੀਰਾਂ ਅੱਜ ਵੀ ਉਨ੍ਹਾਂ ਦੀ ਯਾਦ ਵਿੱਚ ਉੱਕਰੀਆਂ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ਈਂਧਨ ਪਲਾਂਟ ਧਮਾਕਾ: 4 ਮ੍ਰਿਤਕਾਂ 'ਚੋਂ 1 ਦੀ ਪਛਾਣ, 26 ਗੰਭੀਰ ਜ਼ਖ਼ਮੀ
NEXT STORY