ਕੀਵ-ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨਾਲ ਤਣਾਅ ਵਧਣ ਦੇ ਕਾਰਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਪ੍ਰਮਾਣੂ ਵਿਰੋਧੀ ਤਾਕਤਾਂ ਨੂੰ 'ਅਲਰਟ' 'ਤੇ ਰਹਿਣ ਦਾ ਹੁਕਮ ਦਿੱਤਾ ਹੈ। ਚੋਟੀ ਦੇ ਅਧਿਕਾਰੀਆਂ ਨਾਲ ਹੋਈ ਇਕ ਬੈਠਕ 'ਚ ਪੁਤਿਨ ਨੇ ਐਤਵਾਰ ਨੂੰ ਇਸ 'ਤੇ ਜ਼ੋਰ ਦਿੱਤਾ ਕਿ ਨਾਟੋ ਦੇ ਮੁੱਖ ਮੈਂਬਰ ਦੇਸ਼ਾਂ ਨੇ 'ਹਮਲਾਵਰ ਬਿਆਨ' ਦਿੱਤੇ ਹਨ ਅਤੇ ਪੱਛਮੀ ਦੇਸ਼ਾਂ ਨੇ ਉਨ੍ਹਾਂ 'ਤੇ (ਪੁਤਿਨ) ਅਤੇ ਰੂਸ ਦੇ ਵਿਰੁੱਧ ਸਖ਼ਤ ਆਰਥਿਕ ਪਾਬੰਦੀਆਂ ਲਾਈਆਂ ਹਨ। ਪੁਤਿਨ ਨੇ ਰੂਸ ਦੇ ਰੱਖਿਆ ਮੰਤਰੀ ਅਤੇ 'ਮਿਲਟਰੀ ਜਨਰਲ ਸਟਾਫ' ਦੇ ਮੁਖੀ ਨੂੰ ਹੁਕਮ ਦਿੱਤਾ ਕਿ ਪ੍ਰਮਾਣੂ ਵਿਰੋਧੀ ਤਾਕਤਾਂ ਨੂੰ 'ਯੁੰਧ ਸਬੰਧੀ ਜ਼ਿੰਮੇਵਾਰੀ ਲਈ ਤਿਆਰ ਰੱਖਿਆ ਜਾਵੇ।
ਇਹ ਵੀ ਪੜ੍ਹੋ : ਯੂਕ੍ਰੇਨ ‘ਚ ਫਸੇ ਭਾਰਤੀਆਂ ‘ਚ ਫਗਵਾੜਾ ਦੇ ਦੋ ਵਿਦਿਆਰਥੀ ਵੀ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਾਕਿ : PM ਇਮਰਾਨ ਖਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ PPP ਦਾ ਮਾਰਚ ਸ਼ੁਰੂ
NEXT STORY