ਮਾਸਕੋ - ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਇਕ ਵਾਰ ਫਿਰ ਪੱਛਮੀ ਦੇਸ਼ਾਂ ਨੂੰ ਪ੍ਰਮਾਣੂ ਹਮਲੇ ਦੀ ਚਿਤਾਵਨੀ ਦਿੱਤੀ ਹੈ। ਦਰਅਸਲ ਰੂਸ ਨੇ ਆਪਣੇ ਪ੍ਰਮਾਣੂ ਸਿਧਾਂਤ ਵਿਚ ਸੋਧ ਕੀਤੀ ਹੈ। ਪੱਛਮੀ ਦੇਸ਼ਾਂ ਨੂੰ ਇਕ ਸਖ਼ਤ ਅਤੇ ਨਵੀਂ ਚਿਤਾਵਨੀ ਦਿੰਦੇ ਹੋਏ ਪੁਤਿਨ ਨੇ ਕਿਹਾ ਕਿ ਜੇ ਗੈਰ-ਪ੍ਰਮਾਣੂ ਸੰਪੰਨ ਦੇਸ਼ ਕਿਸੇ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਦੇ ਸਮਰਥਨ ਨਾਲ ਰੂਸ ’ਤੇ ਹਮਲਾ ਕਰਦਾ ਹੈ ਤਾਂ ਉਸ ਦੇਸ਼ ’ਤੇ ਸਾਂਝਾ ਹਮਲਾ ਮੰਨਿਆ ਜਾਵੇਗਾ। ਕ੍ਰੇਮਲਿਨ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਦੇ ਪ੍ਰਮਾਣੂ ਸਿਧਾਂਤ ਵਿਚ ਤਬਦੀਲੀਆਂ ਦਾ ਉਦੇਸ਼ ਯੂਕ੍ਰੇਨ ਦੇ ਪੱਛਮੀ ਭਾਈਵਾਲਾਂ ਨੂੰ ਰੂਸ ’ਤੇ ਹਮਲਾ ਕਰਨ ਵਿਚ ਮਦਦ ਕਰਨ ਵਿਰੁੱਧ ਚਿਤਾਵਨੀ ਦੇਣਾ ਹੈ।
ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ, ਚੀਨ 'ਚ ਰਹਿੰਦੇ ਭਾਰਤੀਆਂ ਨੂੰ ਦਿੱਤੀ ਇਹ ਸਲਾਹ
NEXT STORY