ਇਸਲਾਮਾਬਾਦ (ਏ. ਐੱਨ. ਅਾਈ.) - ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦੇਸ਼ ’ਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਦੇ ਪੂਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਲੜੀਆਂ ਗਈਆਂ 265 ਸੀਟਾਂ ’ਚੋਂ 264 ਦੇ ਐਲਾਨੇ ਨਤੀਜਿਆਂ ’ਚ ਨੈਸ਼ਨਲ ਅਸੈਂਬਲੀ ’ਚ ਆਜ਼ਾਦ ਉਮੀਦਵਾਰਾਂ ਨੂੰ 101 , ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ 75 ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ 54 ਸੀਟਾਂ ਮਿਲੀਆਂ ਹਨ |
ਇਹ ਵੀ ਪੜ੍ਹੋ : ਇਟਲੀ 'ਚ ਕਾਰੋਬਾਰ ਕਰਨ ਵਾਲਿਆ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ
ਵੰਡ ਵੇਲੇ ਭਾਰਤ ਤੋਂ ਆਏ ਉਰਦੂ ਭਾਸ਼ਾਈ ਲੋਕਾਂ ਦੇ ਗਰੁੱਪ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐੱਮ. ਕਿਊ. ਐੱਮ.-ਪੀ) ਨੂੰ 17 ਸੀਟਾਂ ਮਿਲੀਆਂ ਹਨ। ਹੋਰ ਛੋਟੀਆਂ ਪਾਰਟੀਆਂ ਨੇ ਬਾਕੀ 12 ਸੀਟਾਂ ਜਿੱਤੀਆਂ ਹਨ। ਸਰਕਾਰ ਬਣਾਉਣ ਲਈ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਦੀ ਪੀ. ਐੱਮ. ਐੱਲ.-ਐੱਨ ਤਕਨੀਕੀ ਤੌਰ ’ਤੇ 75 ਸੀਟਾਂ ਜਿੱਤ ਕੇ ਸੰਸਦ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਕੇਂਦਰ ਵਿੱਚ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨੂੰ 133 ਸੀਟਾਂ ਦੀ ਲੋੜ ਹੈ।
ਇਹ ਵੀ ਪੜ੍ਹੋ : 76 ਸਾਲਾਂ ਦੇ ਇਤਿਹਾਸ ’ਚ ਪਾਕਿਸਤਾਨ ਨੂੰ ਮਿਲੇ 29 PM, ਕੋਈ ਵੀ ਪੂਰਾ ਨਹੀਂ ਕਰ ਸਕਿਆ ਆਪਣਾ ਕਾਰਜਕਾਲ
ਚੋਣ ਨਤੀਜਿਆਂ ਦੇ ਐਲਾਨ ਵਿੱਚ ਦੇਰੀ ਕਾਰਨ ਕਈ ਪਾਰਟੀਆਂ ਵੱਲੋਂ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਸਿਆਸੀ ਪਾਰਟੀਆਂ ਨੇ ਆਮ ਚੋਣਾਂ ਵਿੱਚ ਟੁੱਟਵੇਂ ਫਤਵੇ ਪਿੱਛੋਂ ਗੱਠਜੋੜ ਸਰਕਾਰ ਬਣਾਉਣ ਲਈ ਐਤਵਾਰ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਪੀ. ਟੀ. ਆਈ. ਦੇ ਨੇਤਾ ਗੌਹਰ ਖਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਹੀ ਸਰਕਾਰ ਬਣਾਏਗੀ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ
‘ਪਾਕਿਸਤਾਨ ਇੰਸਟੀਚਿਊਟ ਆਫ ਲੈਜਿਸਲੇਟਿਵ ਡਿਵੈਲਪਮੈਂਟ ਐਂਡ ਟਰਾਂਸਪੇਰੈਂਸੀ' ਦੇ ਮੁਖੀ ਅਹਿਮਦ ਬਿਲਾਲ ਮਹਿਬੂਬ ਨੇ ਕਿਹਾ ਕਿ ਪੀ. ਟੀ. ਆਈ. ਸਪੱਸ਼ਟ ਤੌਰ ’ਤੇ ਪੀ. ਐੱਮ. ਐੱਲ.-ਐੱਨ ਜਾਂ ਹੋਰ ਪ੍ਰਮੁੱਖ ਸਿਆਸੀ ਪਾਰਟੀਆਂ ਨਾਲ ਗਠਜੋੜ ਕੀਤੇ ਬਿਨਾਂ ਸਰਕਾਰ ਬਣਾਉਣ ਦੀ ਸਥਿਤੀ ’ਚ ਨਹੀਂ ਹੈ । ਪੀ. ਪੀ. ਪੀ. ਕੋਲ ਸੰਸਦ ਦੇ ਹੇਠਲੇ ਹਾਊਸ ਵਿੱਚ ਬਹੁਮਤ ਦਾ ਦਾਅਵਾ ਕਰਨ ਦੀ ਤਾਕਤ ਨਹੀਂ ਹੈ ਕਿਉਂਕਿ ਉਸ ਕੋਲ ਮੈਂਬਰਾਂ ਦੀ ਲੋੜੀਂਦੀ ਗਿਣਤੀ ਨਹੀਂ ਹੈ।
ਇਹ ਵੀ ਪੜ੍ਹੋ : ਰਿਟਾਇਰਡ ਇੰਸ਼ੋਰਡ ਵਿਅਕਤੀਆਂ ਲਈ ਵੱਡੀ ਖ਼ਬਰ, ਰਿਟਾਇਰਮੈਂਟ ਤੋਂ ਬਾਅਦ ਵੀ ਮਿਲੇਗਾ ਮੈਡੀਕਲ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਸਿਆਸੀ ਪਾਰਟੀਆਂ ਵਿਚਾਲੇ ਹੋਈ ਝੜਪ, 3 ਦੀ ਮੌਤ ਤੇ 7 ਜ਼ਖ਼ਮੀ
NEXT STORY