ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਅਤੇ ਫਿਲੀਪੀਂਸ 'ਚ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਸੜਕਾਂ 'ਤੇ ਆ ਗਏ। ਅਜੇ ਤੱਕ ਦੋਵਾਂ ਦੇਸ਼ਾਂ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ ਹੈ।
ਪਾਕਿਸਤਾਨ 'ਚ 5.1 ਤੀਬਰਤਾ ਦੇ ਭੂਚਾਲ ਦੇ ਝਟਕੇ
ਪਾਕਿਸਤਾਨ 'ਚ ਵਸੇ ਸ਼ਹਿਰ ਦਲਬੰਦਿਨ ਤੋਂ 49 ਕਿਲੋਮੀਟਰ ਦੱਖਣ ਦੇ ਵੱਲ ਸ਼ੁੱਕਰਵਾਰ ਰਾਤ ਕਰੀਬ ਪੌਣੇ 9 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 5.1 ਮਾਪੀ ਗਈ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਭੂਚਾਲ ਦਾ ਕੇਂਦਰ 28.4517 ਡਿਗਰੀ ਉੱਤਰੀ ਅਕਸ਼ਾਂਸ ਅਤੇ 64.3204 ਡਿਗਰੀ ਪੂਰਬੀ ਦੇਸ਼ਾਂਤਰ 'ਤੇ 10.0 ਕਿਲੋਮੀਟਰ ਦੀ ਡੂੰਘਾਈ 'ਤੇ ਦੇਖਿਆ ਗਿਆ।
ਫਿਲੀਪੀਂਸ 'ਚ ਭੂਚਾਲ ਦੇ ਝਟਕੇ
ਫਿਲੀਪੀਂਸ 'ਚ ਬੋਬੋਨ ਨਾਮਕ ਖੇਤਰ ਤੋਂ 77 ਕਿਲੋਮੀਟਰ ਪੂਰਬ-ਦੱਖਣੀ ਪੂਰਬ ਵਲੋਂ ਸ਼ੁੱਕਰਵਾਰ ਰਾਤ ਕਰੀਬ 12ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 5.3 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਭੂਚਾਲ ਦਾ ਕੇਂਦਰ 28.4517 ਡਿਗਰੀ ਉੱਤਰੀ ਅਕਸ਼ਾਂਸ ਅਤੇ 64.3204 ਡਿਗਰੀ ਪੂਰਬੀ ਦੇਸ਼ਾਂਤਰ 'ਤੇ 68.27 ਕਿਲੋਮੀਟਰ ਦੀ ਡੂੰਘਾਈ 'ਤੇ ਦੇਖਿਆ ਗਿਆ।
ਇਸਤਾਂਬੁਲ ’ਚ ਸ਼ਿਪਯਾਰਡ ਵਿਚ ਹੋਇਆ ਜ਼ਬਰਦਸਤ ਧਮਾਕਾ, 5 ਜ਼ਖ਼ਮੀ
NEXT STORY