ਲੰਡਨ, (ਰਾਜਵੀਰ ਸਮਰਾ)— ਮਹਾਰਾਣੀ ਐਲਿਜ਼ਾਬੈੱਥ ਦੂਜੀ ਦੀ ਤਨਖਾਹ ਵਿੱਚ 8 ਫੀਸਦੀ ਵਾਧਾ ਹੋਇਆ ਹੈ, ਜਿਸ ਹਿਸਾਬ ਨਾਲ ਉਨ੍ਹਾਂ ਦੀ 60 ਲੱਖ ਪੌਂਡ ਤਨਖ਼ਾਹ ਵਧੀ ਹੈ । ਸ਼ਾਹੀ ਆਮਦਨ ਤੋਂ ਬੀਤੇ ਵਰ੍ਹੇ 240 ਲੱਖ ਪੌਂਡ ਮੁਨਾਫ਼ਾ ਹੋਇਆ ਹੈ । ਇਸ ਵਾਧੇ ਨੂੰ ਘਰੇਲੂ, ਸਰਕਾਰੀ ਯਾਤਰਾ ਅਤੇ ਰਾਜ ਮਹਿਲਾਂ ਦੀ ਦੇਖਭਾਲ ਲਈ 2018-19 ਵਿੱਚ ਵਰਤਿਆ ਜਾਵੇਗਾ। ਬੀਤੇ ਵਰ੍ਹੇ ਮਹਾਰਾਣੀ ਦੇ ਖ਼ਰਚੇ ਵਿੱਚ 20 ਲੱਖ ਪੌਂਡ ਦਾ ਵਾਧਾ ਕੀਤਾ ਗਿਆ ਸੀ । ਮਹਾਰਾਣੀ ਅਤੇ ਸ਼ਾਹੀ ਪਰਿਵਾਰ ਦਾ 2016-17 'ਚ ਸਰਕਾਰੀ ਸੈਰ-ਸਪਾਟਾ ਖ਼ਰਚਾ 45 ਲੱਖ ਹੁੰਦਾ ਹੈ ।
ਕਲੇਰੈਂਸ ਹਾਊਸ ਵੱਲੋਂ ਵੀ ਸਾਲਾਨਾ ਅਕਾਊਂਟ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ 'ਪ੍ਰਿੰਸ ਆਫ਼ ਵੇਲਜ਼' ਦੀ ਸਲਾਨਾ ਆਮਦਨ ਵਿੱਚ 1.2 ਫੀਸਦੀ ਵਾਧਾ ਹੋਇਆ। ਇਸ ਮੁਤਾਬਕ ਉਨ੍ਹਾਂ ਦੀ ਆਮਦਨ 207 ਲੱਖ ਪੌਂਡ ਹੈ । ਸ਼ਾਹੀ ਖਜ਼ਾਨੇ 'ਚੋਂ ਮਹਾਰਾਣੀ ਨੂੰ ਸਾਲ 2018-19 ਵਿੱਚ 822 ਲੱਖ ਪੌਂਡ ਮਿਲਣੇ ਮੰਨੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ 2017 ਤੋਂ 2027 ਤੱਕ ਇਹ ਵਾਧਾ 15 ਤੋਂ 25 ਫੀਸਦੀ ਤੱਕ ਹੋ ਜਾਵੇਗਾ, ਜਿਸ ਨਾਲ ਬਕਿੰਘਮ ਪੈਲਿਸ ਦੀ ਮੁਰੰਮਤ 'ਤੇ 3690 ਲੱਖ ਪੌਂਡ ਖ਼ਰਚਿਆ ਜਾਵੇਗਾ।
ਲੈਸਰਟ 'ਚ ਗੂੰਜਿਆ ਪੰਜਾਬੀ ਵਿਰਸਾ, ਲੋਕਾਂ ਨੂੰ ਨੱਚਣ ਲਈ ਵਾਰਿਸ ਭਰਾਵਾਂ ਨੇ ਕੀਤਾ ਮਜਬੂਰ
NEXT STORY