ਗਲਾਸਗੋ (ਮਨਦੀਪ ਖੁਰਮੀ)- ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ-II ਦੇ ਹੁਣ ਤੱਕ ਦੇ ਸਮੇਂ ਵਿਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਉਹ ਨਵੇਂ ਚੁਣੇ ਜਾਣ ਵਾਲੇ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਸਕਾਟਲੈਂਡ ਦੀ ਧਰਤੀ ਤੋਂ ਕਰਨਗੇ। ਬਕਿੰਘਮ ਮਹਿਲ ਦੇ ਬੁਲਾਰੇ ਅਨੁਸਾਰ ਮਹਾਰਾਣੀ ਲੰਡਨ ਆ ਕੇ ਨਵੇਂ ਚੁਣੇ ਜਾਣ ਵਾਲੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਬਜਾਏ ਬਾਲਮੋਰਲ ਮਹਿਲ ਵਿਖੇ ਹੀ ਰਿਸ਼ੀ ਸੁਨਕ ਜਾਂ ਲਿਜ਼ ਟਰੱਸ ਨੂੰ ਮਿਲੇਗੀ।
ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ 6 ਸਤੰਬਰ ਨੂੰ ਮਹਾਰਾਣੀ ਦੀ ਐਬਰਡੀਨਸ਼ਾਇਰ ਸਥਿਤ ਰਿਹਾਇਸ਼ ’ਤੇ ਆ ਕੇ ਆਪਣਾ ਅਸਤੀਫ਼ਾ ਸੌਂਪਣਗੇ। ਉਸੇ ਦਿਨ ਹੀ ਰਿਸ਼ੀ ਸੁਨਕ ਜਾਂ ਲਿਜ਼ ਟਰੱਸ ਦੋਵਾਂ ’ਚੋਂ ਇਕ ਮਹਾਰਾਣੀ ਨਾਲ ਰੂਬਰੂ ਹੋਣਗੇ। ਆਪਣੀ ਤਾਜਪੋਸ਼ੀ ਦੇ 70 ਵਰ੍ਹਿਆਂ ਦੌਰਾਨ ਜਿੰਨੇ ਵੀ ਪ੍ਰਧਾਨ ਮੰਤਰੀ ਚੁਣੇ ਗਏ, ਸਭ ਦੇ ਨਾਵਾਂ ਦਾ ਐਲਾਨ ਸ਼ਾਹੀ ਰਵਾਇਤ ਅਨੁਸਾਰ ਬਕਿੰਘਮ ਮਹਿਲ ਤੋਂ ਹੀ ਹੁੰਦਾ ਆਇਆ ਹੈ।
ਸੰਯੁਕਤ ਰਾਸ਼ਟਰ ਨੇ ਚੀਨ ਦੇ ਸ਼ਿਨਜਿਆਂਗ ’ਚ ਮਨੁੱਖਤਾ ਵਿਰੋਧੀ ਅਪਰਾਧਾਂ ਦੀ ਖੋਲ੍ਹੀ ਪੋਲ, ਰਿਪੋਰਟ ਕੀਤੀ ਜਾਰੀ
NEXT STORY