ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਇਕ ਹਿੰਦੂ ਸਿਆਸੀ ਸਮੂਹ ਨੇ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਅਮਰੀਕੀ ਕਮਿਸ਼ਨ ਫਾਰ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ (ਯੂ.ਐੱਸ.ਸੀ.ਆਈ.ਆਰ.ਐੱਫ.) ਦੀ ਪਾਕਿਸਤਾਨੀ-ਅਮਰੀਕੀ ਮੈਂਬਰ ਨਾਲ ਸਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਰਵੱਈਏ 'ਤੇ ਚਿੰਤਾ ਪ੍ਰਗਟਾਈ ਹੈ। 'ਹਿੰਦੂਸ ਫਾਰ ਅਮਰੀਕਾ ਫਸਟ' ਦੇ ਸੰਸਥਾਪਕ ਅਤੇ ਪ੍ਰਧਾਨ ਉਤਸਵ ਸੰਦੂਜਾ ਨੇ ਪਿਛਲੇ ਹਫ਼ਤੇ ਜਾਰੀ ਕੀਤੀ ਯੂ.ਐਸ.ਸੀ.ਆਈ.ਆਰ.ਐਫ ਦੀ ਰਿਪੋਰਟ ਤੋਂ ਬਾਅਦ ਇਹ ਟਿੱਪਣੀ ਕੀਤੀ ਹੈ ਜਿਸ ਵਿਚ ਦੋਸ਼ ਲਗਾਇਆ ਹੈ ਕਿ ਭਾਰਤ ਵਿੱਚ ਧਾਰਮਿਕ ਆਜ਼ਾਦੀ ਲਈ ਹਾਲਾਤ 2024 ਵਿੱਚ ਵੀ ਬਦਤਰ ਰਹੇ, ਖਾਸ ਤੌਰ 'ਤੇ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਦੇ ਮਹੀਨਿਆਂ ਵਿਚ।
ਪੜ੍ਹੋ ਇਹ ਅਹਿਮ ਖ਼ਬਰ- ਭੁੱਖ ਨਾਲ ਮਰੀ ਔਰਤ, 3 ਸਾਲ ਬਾਅਦ ਵੱਡਾ ਖੁਲਾਸਾ
ਭਾਰਤ ਨੇ ਇਸ ਰਿਪੋਰਟ ਨੂੰ ‘ਨੁਕਸਦਾਰ’ ਦੱਸਿਆ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਮਰਥਕ ਸੰਦੂਜਾ ਨੇ 'ਐਕਸ' 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਪਾਕਿਸਤਾਨੀ ਅਮਰੀਕੀ ਅਤੇ ਹੁਣ ਯੂ.ਐਸ.ਸੀ.ਆਈ.ਆਰ.ਐਫ ਕਮਿਸ਼ਨਰ ਆਸਿਫ਼ ਮਹਿਮੂਦ ਦੀ ਉਸ ਦੀ ਮੁਹਿੰਮ ਦਾ ਸਮਰਥਨ ਕਰਨ ਲਈ ਪ੍ਰਸ਼ੰਸਾ ਕਰਦੇ ਨਜ਼ਰ ਆ ਰਹੇ ਹਨ। ਮਹਿਮੂਦ ਪਾਕਿਸਤਾਨ ਦੀ ਸਰਕਾਰ ਨਾਲ ਆਪਣੇ ਨਜ਼ਦੀਕੀ ਸਬੰਧਾਂ ਅਤੇ ਭਾਰਤ ਦੇ ਆਲੋਚਕ ਮੰਨੇ ਜਾਂਦੇ ਨੇਤਾਵਾਂ ਲਈ ਜਾਣਿਆ ਜਾਂਦਾ ਹੈ। ਸੰਦੂਜਾ ਨੇ ਇੱਕ ਹੋਰ ਪੋਸਟ ਵਿੱਚ ਕਿਹਾ, “ਕਮਲਾ ਹੈਰਿਸ ਇਸ ਸਾਲ ਨਵੰਬਰ ਵਿੱਚ ਪਾਕਿਸਤਾਨ ਦੀ ਪਸੰਦੀਦਾ ਉਮੀਦਵਾਰ ਹੈ। ਭਾਰਤੀ-ਅਮਰੀਕੀ, ਅਸੀਂ ਬਿਹਤਰ ਕਰ ਸਕਦੇ ਹਾਂ। ਇਹ ਰਿਸ਼ਤਾ ਹੈਰਿਸ ਪ੍ਰਸ਼ਾਸਨ ਦੇ ਸੰਭਾਵੀ ਰੁਖ ਨੂੰ ਲੈ ਕੇ ਚਿੰਤਾਵਾਂ ਪੈਦਾ ਕਰਦਾ ਹੈ, ਖਾਸ ਕਰਕੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਜ਼ਰਾਈਲ 'ਚ ਹਮਾਸ ਦੇ ਹਮਲੇ ਦਾ 1 ਸਾਲ ਪੂਰਾ, ਕਈ ਪ੍ਰੋਗਰਾਮ ਆਯੋਜਿਤ, ਜੰਗ ਜਾਰੀ
NEXT STORY