ਸਿੰਗਾਪੁਰ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਅਨ ਲੂੰਗ ਅਤੇ ਦੇਸ਼ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਰਾਹੁਲ 3 ਦਿਨ ਦੀ ਸਿੰਗਾਪੁਰ ਅਤੇ ਮਲੇਸ਼ੀਆ ਯਾਤਰਾ 'ਤੇ ਹਨ। ਇਸ ਦੌਰਾਨ ਉਹ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜਾਕ ਨਾਲ ਵੀ ਮੁਲਾਕਾਤ ਕਰਨਗੇ। ਆਪਣੀ ਯਾਤਰਾ ਦੌਰਾਨ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਕਾਰੋਬਾਰੀਆਂ ਨਾਲ ਵੀ ਮਿਲਣਗੇ।
ਰਾਹੁਲ ਨੇ ਯਾਤਰਾ ਨੇ ਪਹਿਲੇ ਪੜਾਅ 'ਚ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੂੰਗ ਨਾਲ ਮੁਲਾਕਾਤ ਕੀਤੀ। ਉਸ ਦੇ ਨਾਲ ਕਾਂਗਰਸ ਨੇਤਾ ਮਿਲਿੰਦ ਦੇਵੜਾ ਅਤੇ ਦੂਰਸੰਚਾਰ ਉਦਮੀ ਸੈਮ ਪਿਤਰੋਦਾ ਵੀ ਸੀ। ਗਾਂਧੀ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਲਿਖਿਆ ਕਿ ਸੈਮ ਪਿਤਰੋਦਾ ਅਤੇ ਮਿਲਿੰਦ ਦੇਵੜਾ ਨਾਲ ਅੱਜ ਸਵੇਰੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਅਨ ਲੂੰਗ ਨਾਲ ਮੁਲਾਕਾਤ ਚੰਗੀ ਰਹੀ।
ਕੰਟਰੋਲ ਲਾਇਨ 'ਤੇ ਤੇਜ਼ੀ ਨਾਲ ਵਿਗੜ ਰਹੇ ਹਨ ਹਾਲਾਤ : ਪਾਕਿ ਵਿਦੇਸ਼ ਮੰਤਰੀ
NEXT STORY