ਲੰਡਨ-ਬ੍ਰਿਟੇਨ 'ਚ ਰੇਲ ਕਰਮਚਾਰੀਆਂ ਦੀ ਦੇਸ਼ ਵਿਆਪੀ ਹੜਤਾਲ ਦੇ ਤੀਸਰੇ ਦਿਨ ਸ਼ਨੀਵਾਰ ਨੂੰ ਰੇਲਵੇ ਸਟੇਸ਼ਨ ਸੁੰਨਸਾਨ ਰਹੇ ਅਤੇ ਲੱਖਾਂ ਲੋਕਾਂ ਦੀ ਹਫ਼ਤੇ ਦੇ ਅੰਤ ਦੀਆਂ ਯੋਜਨਾਵਾਂ 'ਤੇ ਪਾਣੀ ਫਿਰ ਗਿਆ। ਟਰੇਨ ਕੰਪਨੀਆਂ ਨੇ ਕਿਹਾ ਕਿ ਲਗਭਗ 40,000 ਰੇਲ ਕਰਮਚਾਰੀ ਹੜਤਾਲ 'ਤੇ ਚਲੇ ਗਏ ਹਨ ਜਿਸ ਦੇ ਚੱਲਦੇ ਬਹੁਤ ਘੱਟ ਟਰੇਨਾਂ ਦਾ ਸੰਚਾਲਨ ਕੀਤਾ ਜਾਵੇਗਾ। ਇਸ ਨੂੰ ਬੀਤੇ 30 ਸਾਲ 'ਚ ਸਭ ਤੋਂ ਵੱਡੀ ਰੇਲ ਹੜਤਾਲ ਮੰਨਿਆ ਜਾ ਰਿਹਾ ਹੈ। ਇਨ੍ਹਾਂ ਕਰਚਮਾਰੀਆਂ ਨੇ ਨੌਕਰੀ, ਤਖਨਾਹ ਅਤੇ ਕੰਮਕਾਜੀ ਸ਼ਰਤਾਂ ਨੂੰ ਲੈ ਕੇ ਵਿਵਾਦ ਦੇ ਚੱਲਦੇ ਮੰਗਲਵਾਰ ਅਤੇ ਵੀਰਵਾਰ ਨੂੰ 24 ਘੰਟੇ ਦੀ ਹੜਤਾਲ ਕੀਤੀ ਸੀ।
ਇਹ ਵੀ ਪੜ੍ਹੋ : ਓਲਾ ਨੇ ਆਪਣੇ ਹੋਰ ਕਾਰੋਬਾਰਾਂ ਨੂੰ ਸਮੇਟਿਆ, ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਤੇ ਸਰਵਿਸ ’ਤੇ ਕਰੇਗੀ ਫੋਕਸ
ਕਰਮਚਾਰੀ ਤਖਨਾਹਾਂ 'ਚ ਵਾਧੇ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਚਾਰ ਦਹਾਕੇ 'ਚ ਸਭ ਤੋਂ ਜ਼ਿਆਦਾ ਮਹਿੰਗਾਈ ਹੋਣ ਦੇ ਚੱਲਦੇ ਉਨ੍ਹਾਂ ਲਈ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਇਸ ਦਰਮਿਆਨ, ਟਰੇਨ ਕੰਪਨੀਆਂ ਖਰਚਿਆਂ 'ਚ ਕਟੌਤੀ ਅਤੇ ਕਰਮਚਾਰੀਆਂ ਦੀ ਗਿਣਤੀ ਘੱਟ ਕਰਨ 'ਤੇ ਜ਼ੋਰ ਦੇ ਰਹੀਆਂ ਹਨ। ਇਹ ਕੰਪਨੀਆਂ ਦੋ ਸਾਲ ਤੋਂ ਜਾਰੀ ਮਹਾਮਾਰੀ ਦੌਰਾਨ ਐਮਰਜੈਂਸੀ ਸਰਕਾਰੀ ਅਨੁਦਾਨ 'ਤੇ ਖਰਚੇ ਚੱਲਾ ਰਹੀਆਂ ਹਨ।
ਇਹ ਵੀ ਪੜ੍ਹੋ : ਈਰਾਨ ਦੇ ਦੱਖਣੀ ਸੂਬੇ 'ਚ ਆਇਆ 5.6 ਤੀਬਰਤਾ ਦਾ ਭੂਚਾਲ, ਇਕ ਦੀ ਮੌਤ ਤੇ ਕਈ ਜ਼ਖਮੀ
ਰੇਲ, ਸਮੁੰਦਰ ਅਤੇ ਆਵਾਜਾਈ ਯੂਨੀਅਨ ਦੇ ਜਨਰਲ ਸਕੱਤਰ ਮਿਕ ਲਿੰਚ ਨੇ ਕਿਹਾ ਕਿ ਰੇਲਵੇ ਕਰਮਚਾਰੀ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। ਇਨ੍ਹਾਂ ਕਰਮਚਾਰੀਆਂ ਨੂੰ ਕੋਰੋਨਾ ਦੌਰਾਨ ਨਾਇਕ ਕਹਿ ਕੇ ਇਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਸੀ। ਉਨ੍ਹਾਂ ਸਕਾਈ ਨਿਊਜ਼ ਨੂੰ ਕਿਹਾ ਕਿ ਜੇਕਰ ਕੋਈ ਸਮਝੌਤਾ ਨਹੀਂ ਹੋਇਆ ਤਾਂ ਅਸੀਂ ਹੋਰ ਜ਼ਿਆਦਾ ਸਖਤ ਕਦਮ ਚੁੱਕਾਂਗੇ।
ਇਹ ਵੀ ਪੜ੍ਹੋ : ਨਾਰਵੇ 'ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅੱਤਵਾਦ ਨੂੰ ਲੈ ਕੇ ਉੱਚ ਪੱਧਰੀ ਅਲਰਟ ਜਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਈਰਾਨ ਦੇ ਦੱਖਣੀ ਸੂਬੇ 'ਚ ਆਇਆ 5.6 ਤੀਬਰਤਾ ਦਾ ਭੂਚਾਲ, ਇਕ ਦੀ ਮੌਤ ਤੇ ਕਈ ਜ਼ਖਮੀ
NEXT STORY