ਮੈਕਸੀਕੋ ਸਿਟੀ- ਮੱਧ ਅਤੇ ਪੂਰਬੀ ਮੈਕਸੀਕੋ 'ਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਮੌਤਾਂ ਪੂਰਬੀ ਮੈਕਸੀਕੋ ਦੇ ਹਿਡਾਲਗੋ ਸੂਬੇ 'ਚ (16 ਮੌਤਾਂ) ਹੋਈਆਂ ਅਤੇ ਲਗਭਗ 1,000 ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੱਧ ਮੈਕਸੀਕੋ ਦੇ ਪੁਏਬਲਾ ਸੂਬੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਲਾਪਤਾ ਹੋ ਗਏ, ਜਦੋਂ ਕਿ ਵੇਰਾਕਰੂਜ਼ 'ਚ 2 ਹੋਰ ਕਵੇਰੇਟਾਰੋ 'ਚ ਇਕ ਵਿਅਕਤੀ ਦੀ ਮੌਤ ਹੋ ਗਈ।
ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ੀਨਬਾਮ ਨੇ ਕਿਹਾ ਕਿ ਸੂਬਾ ਏਜੰਸੀਆਂ ਬਿਜਲੀ ਬਹਾਲ ਕਰਨ, ਸੜਕਾਂ ਨੂੰ ਮੁੜ ਖੋਲ੍ਹਣ ਅਤੇ ਮਦਦ ਪਹੁੰਚਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਰਾਸ਼ਟਰੀ ਨਾਗਰਿਕ ਸੁਰੱਖਿਆ ਏਜੰਸੀ ਨੇ ਕਿਹਾ ਕਿ ਮੈਕਸੀਕੋ ਦੇ 32 'ਚੋਂ 31 ਸੂਬੇ ਪ੍ਰਭਾਵਿਤ ਹੋਏ ਹਨ। ਇੱਥੇ ਤੂਫ਼ਾਨ ਰੇਮੰਡ ਨੇ ਪ੍ਰਸ਼ਾਂਤ ਤੱਟ 'ਤੇ ਮੀਂਹ ਨੂੰ ਤੇਜ਼ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਖ਼ਿਰ 2 ਸਾਲ ਮਗਰੋਂ ਖ਼ਤਮ ਹੋਵੇਗੀ ਜੰਗ ! ਗਾਜ਼ਾ 'ਚ ਜੰਗਬੰਦੀ ਸਮਝੌਤਾ ਹੋਇਆ ਲਾਗੂ
NEXT STORY