ਵਾਸ਼ਿੰਗਟਨ (ਆਈ.ਏ.ਐੱਨ.ਐੱਸ.)- ਭਾਰਤੀ-ਅਮਰੀਕੀ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਦੂਜੀ ਰਿਪਬਲਿਕਨ ਰਾਸ਼ਟਰਪਤੀ ਬਹਿਸ ਦੌਰਾਨ ਕਿਹਾ ਕਿ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਤੋਂ ਜਨਮ ਅਧਿਕਾਰ ਨਾਗਰਿਕਤਾ ਖੋਹਣ ਦੇ ਹੱਕ ਵਿੱਚ ਹਨ। ਬੁੱਧਵਾਰ ਰਾਤ ਕੈਲੀਫੋਰਨੀਆ ਵਿੱਚ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਵਿੱਚ ਸੱਤ ਰਿਪਬਲਿਕਨ ਉਮੀਦਵਾਰਾਂ ਨੇ ਬਹਿਸ ਕੀਤੀ, ਜਿੱਥੇ ਰਾਮਾਸਵਾਮੀ ਨੂੰ ਪੁੱਛਿਆ ਗਿਆ ਸੀ ਕਿ ਉਹ ਗੈਰ-ਦਸਤਾਵੇਜ਼ ਰਹਿਤ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਅਮਰੀਕਾ ਵਿੱਚ ਜਨਮੇ ਬੱਚਿਆਂ ਨੂੰ ਦੇਸ਼ ਵਿੱਚੋਂ ਕੱਢਣ ਲਈ "ਕਿਸ ਕਾਨੂੰਨੀ ਆਧਾਰ" ਦੀ ਵਰਤੋਂ ਕਰਨਗੇ।
ਬਾਇਓਟੈਕ ਉਦਯੋਗਪਤੀ ਰਾਮਾਸਵਾਮੀ ਨੇ ਯੂਨੀਵਿਜ਼ਨ ਹੋਸਟ ਇਲੀਆ ਕੈਲਡਰੋਨ ਨੂੰ ਦੱਸਿਆ ਕਿ "ਉਹ ਇਸ ਦੇਸ਼ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਲਈ ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਦੇ ਹੱਕ ਵਿੱਚ ਹੈ"। ਭਾਰਤ ਤੋਂ ਪ੍ਰਵਾਸੀ ਮਾਪਿਆਂ ਦੇ ਘਰ ਜਨਮੇ 38 ਸਾਲਾ ਰਾਮਾਸਵਾਮੀ ਨੇ ਕਿਹਾ ਕਿ ਦੇਸ਼ ਵਿੱਚ ਪੈਦਾ ਹੋਏ ਗੈਰ-ਦਸਤਾਵੇਜ਼ ਪ੍ਰਵਾਸੀਆਂ ਦੇ ਬੱਚੇ ਅਮਰੀਕੀ ਨਾਗਰਿਕਤਾ ਦੇ ਹੱਕਦਾਰ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਦੇਸ਼ ਵਿੱਚ ਰਹਿਣ ਲਈ "ਕਾਨੂੰਨ ਤੋੜਿਆ" ਹੈ। ਇਹ ਦਾਅਵਾ ਕਰਦੇ ਹੋਏ ਕਿ ਉਸਨੇ ਸੰਵਿਧਾਨ ਦੇ 14ਵੇਂ ਸੰਸ਼ੋਧਨ ਨੂੰ "ਪੜ੍ਹਿਆ" ਹੈ। ਰਾਮਾਸਵਾਮੀ ਨੇ ਕਿਹਾ ਕਿ "ਸੰਯੁਕਤ ਰਾਜ ਵਿੱਚ ਪੈਦਾ ਹੋਏ ਜਾਂ ਕੁਦਰਤੀ ਤੌਰ 'ਤੇ ਜਨਮੇ ਅਤੇ ਇੱਥੋਂ ਦੇ ਕਾਨੂੰਨਾਂ ਅਤੇ ਅਧਿਕਾਰ ਖੇਤਰ ਦੇ ਅਧੀਨ ਆਉਂਦੇ ਸਾਰੇ ਵਿਅਕਤੀ ਨਾਗਰਿਕ ਹਨ"।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਲਈ ਚੁਣੌਤੀ, ਤਾਨਾਸ਼ਾਹ ਕਿਮ ਨੇ ਪ੍ਰਮਾਣੂ ਹਥਿਆਰਾਂ ਦਾ ਉਤਪਾਦਨ ਵਧਾਉਣ ਦਾ ਦਿੱਤਾ ਸੱਦਾ
ਰਾਮਾਸਵਾਮੀ ਦੇ ਵਿਚਾਰ ਸਾਥੀ ਰਿਪਬਲਿਕਨ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੇਲ ਖਾਂਦੇ ਹਨ, ਜਿਨ੍ਹਾਂ ਨੇ 2024 ਦੀਆਂ ਚੋਣਾਂ ਜਿੱਤਣ 'ਤੇ ਅਣਅਧਿਕਾਰਤ ਪ੍ਰਵਾਸੀਆਂ ਦੇ ਬੱਚਿਆਂ ਲਈ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਸੀ। ਇਸ ਸਾਲ ਮਈ ਵਿੱਚ ਇੱਕ ਵੀਡੀਓ ਸੰਦੇਸ਼ ਵਿੱਚ ਟਰੰਪ ਨੇ ਕਿਹਾ ਸੀ ਕਿ "ਮੇਰੀ ਨੀਤੀ ਲਗਾਤਾਰ ਗੈਰ-ਕਾਨੂੰਨੀ ਪਰਵਾਸ ਲਈ ਇੱਕ ਪ੍ਰਮੁੱਖ ਪ੍ਰੋਤਸਾਹਨ ਨੂੰ ਰੋਕ ਦੇਵੇਗੀ, ਹੋਰ ਪ੍ਰਵਾਸੀਆਂ ਨੂੰ ਆਉਣ ਤੋਂ ਰੋਕ ਦੇਵੇਗੀ। ਜੋਅ ਬਾਈਡੇਨ ਨੇ ਗੈਰ ਕਾਨੂੰਨੀ ਢੰਗ ਨਾਲ ਸਾਡੇ ਦੇਸ਼ ਵਿਚ ਆਉਣ ਲਈ ਕਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੈ, ਇਹਨਾਂ ਸਾਰਿਆਂ ਨੂੰ ਵਾਪਸ ਜਾਣਾ ਪਵੇਗਾ। ਉਨ੍ਹਾਂ ਨੇ ਆਪਣੇ ਅਹੁਦੇ 'ਤੇ ਰਹਿੰਦਿਆਂ ਵੀ ਇਹ ਮੁੱਦਾ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਇਲਾਵਾ ਕੈਨੇਡਾ ਅਤੇ ਮੈਕਸੀਕੋ ਵੀ ਜਨਮ ਅਧਿਕਾਰ ਨਾਗਰਿਕਤਾ ਦੀ ਪੇਸ਼ਕਸ਼ ਕਰਦੇ ਹਨ।
ਬਹਿਸ ਦੌਰਾਨ ਰਾਮਾਸਵਾਮੀ ਨੇ ਬੱਚਿਆਂ ਦੀ ਲਿੰਗ ਪਛਾਣ ਬਾਰੇ ਮਾਤਾ-ਪਿਤਾ ਦੀ ਸੂਚਨਾ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਟਰਾਂਸਜੈਂਡਰ ਨੂੰ "ਮਾਨਸਿਕ ਸਿਹਤ ਸੰਬੰਧੀ ਵਿਗਾੜ" ਕਰਾਰ ਦਿੱਤਾ। ਫੌਕਸ ਬਿਜ਼ਨਸ ਨੈੱਟਵਰਕ ਅਤੇ ਯੂਨੀਵਿਜ਼ਨ ਦੁਆਰਾ ਆਯੋਜਿਤ ਇਸ ਬਹਿਸ ਵਿਚ ਟਰੰਪ ਸ਼ਾਮਲ ਨਹੀਂ ਹੋਏ। ਇਸ ਵਿਚ ਰਾਮਾਸਵਾਮੀ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ, ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ, ਦੱਖਣੀ ਕੈਰੋਲੀਨਾ ਦੇ ਸੈਨੇਟਰ ਟਿਮ ਸਕਾਟ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਅਤੇ ਉੱਤਰੀ ਡਕੋਟਾ ਦੇ ਗਵਰਨਰ ਡੱਗ ਬਰਗਮ ਨੇ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en F
or IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਲਈ ਚੁਣੌਤੀ, ਤਾਨਾਸ਼ਾਹ ਕਿਮ ਨੇ ਪ੍ਰਮਾਣੂ ਹਥਿਆਰਾਂ ਦਾ ਉਤਪਾਦਨ ਵਧਾਉਣ ਦਾ ਦਿੱਤਾ ਸੱਦਾ
NEXT STORY