ਮੈਕਸੀਕੋ ਸਿਟੀ - ਮੈਕਸੀਕੋ ਵਿਚ ਬੁੱਧਵਾਰ ਨੂੰ ਸਥਾਨਕ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦ ਉਨ੍ਹਾਂ ਨੇ ਉਥੇ ਇਨਸਾਨ ਤੋਂ ਵੀ ਵੱਡਾ ਚੂਹਾ ਦੇਖਿਆ। ਦਰਅਸਲ, ਇਹ ਚੂਹਾ ਉਥੇ ਨਾਲੇ ਦੀ ਸਫਾਈ ਦੌਰਾਨ ਕਰਮਚਾਰੀਆਂ ਨੂੰ ਮਿਲਿਆ। ਇਹ ਕਰਮਚਾਰੀ ਮੈਕਸੀਕੋ ਸਿਟੀ ਵਿਚ ਅਰਬਾਂ ਲੀਟਰ ਨਾਲੇ ਦਾ ਪਾਣੀ ਕੱਢ ਰਹੇ ਸਨ ਜਦ ਉਨ੍ਹਾਂ ਨੂੰ ਇਹ ਚੂਹਾ ਮਿਲਿਆ। ਅਧਿਕਾਰੀਆਂ ਨੇ ਹੁਣ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹੈਲੋਵਿਨ ਤਿਓਹਾਰ ਮਨਾਉਣ ਲਈ ਇਹ ਨਕਲੀ ਚੂਹਾ ਬਣਾਇਆ ਗਿਆ ਸੀ। ਇਹ ਚੂਹਾ ਗਲਤੀ ਨਾਲ ਨਾਲੇ ਵਿਚ ਚਲਾ ਗਿਆ ਸੀ।
ਇੰਨੇ ਵੱਡੇ ਚੂਹੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜਮ੍ਹ ਕੇ ਦੇਖਿਆ ਜਾ ਰਿਹਾ ਹੈ। ਇਹ ਚੂਹਾ ਇੰਨਾ ਵੱਡਾ ਹੈ ਕਿ ਉਸ ਦੇ ਆਲੇ-ਦੁਆਲੇ ਖੜ੍ਹੇ ਲੋਕ ਛੋਟੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਕਰਮਚਾਰੀ ਚੂਹੇ ਨੂੰ ਸਾਫ ਕਰ ਰਹੇ ਹਨ। ਉਥੇ ਮੌਜੂਦ ਲੋਕ ਚੂਹੇ ਨੂੰ ਨਾਲੇ ਵਿਚ ਦੇਖ ਕੇ ਹੈਰਾਨ ਰਹਿ ਗਏ ਜੋ ਕਿਸੇ ਤਰ੍ਹਾਂ ਨਾਲ ਜ਼ਮੀਨ ਦੇ ਅੰਦਰ ਬਣੇ ਨਾਲੇ ਵਿਚ ਫਸ ਗਿਆ ਸੀ। ਕਈ ਲੋਕਾਂ ਨੇ ਇਹ ਵੀ ਕਿਹਾ ਕਿ ਚੂਹਾ ਦੇਖਣ ਵਿਚ ਪੂਰੀ ਤਰ੍ਹਾਂ ਅਸਲੀ ਲੱਗ ਰਿਹਾ ਹੈ। ਇਸ ਵੱਡੇ ਚੂਹੇ ਦੀਆਂ ਫੋਟੋਆਂ ਅਤੇ ਵੀਡੀਓਜ਼ ਕਾਫੀ ਵਾਇਰਸ ਹੋ ਰਹੀਆਂ ਹਨ।
ਇਸ ਤੋਂ ਬਾਅਦ ਇਕ ਮਹਿਲਾ ਸਾਹਮਣੇ ਆਈ ਅਤੇ ਉਸ ਨੇ ਦਾਅਵਾ ਕੀਤਾ ਕਿ ਇਹ ਨਕਲੀ ਚੂਹਾ ਉਸ ਦਾ ਹੈ। ਐਵਲਿਨ ਨਾਂ ਦੀ ਇਸ ਮਹਿਲਾ ਦਾ ਆਖਣਾ ਹੈ ਕਿ ਉਨ੍ਹਾਂ ਨੇ ਇਹ ਨਕਲੀ ਚੂਹਾ ਕੁਝ ਸਾਲ ਪਹਿਲਾਂ ਹੈਲੋਵਿਨ ਦੀ ਸਜਾਵਟ ਲਈ ਬਣਵਾਇਆ ਸੀ। ਐਵਲਿਨ ਨੇ ਅੱਗੇ ਆਖਿਆ ਕਿ ਤੇਜ਼ ਮੀਂਹ ਵਿਚ ਉਸ ਦਾ ਇਹ ਚੂਹਾ ਪਾਣੀ ਵਿਚ ਵਹਿ ਗਿਆ। ਉਸ ਨੇ ਕਿਹਾ ਕਿ ਚੂਹੇ ਦੀ ਭਾਲ ਲਈ ਜਦ ਮੈਂ ਨਾਲੇ ਦੀ ਸਫਾਈ ਵਿਚ ਮਦਦ ਮੰਗੀ ਤਾਂ ਕੋਈ ਸਾਹਮਣੇ ਨਹੀਂ ਆਇਆ। ਹੁਣ ਮੈਨੂੰ ਮੇਰਾ ਚੂਹਾ ਮਿਲ ਗਿਆ ਹੈ ਪਰ ਮੈਂ ਹੁਣ ਇਹ ਤੈਅ ਨਹੀਂ ਕਰ ਪਾਈ ਕਿ ਮੈਂ ਇਸ ਨੂੰ ਆਪਣੇ ਕੋਲ ਰੱਖਾਂਗਾ ਜਾਂ ਨਹੀਂ।
ਭਾਰਤ ਆ ਰਿਹੈ ਅਮਰੀਕੀ 'ਹੰਟਰ', ਅਰਬ ਸਾਗਰ 'ਚ ਚੀਨੀ ਤੇ ਪਾਕਿਸਤਾਨੀ ਪਣਡੁੱਬੀਆਂ ਦਾ ਕਰੇਗਾ ਸ਼ਿਕਾਰ
NEXT STORY