ਸਿਡਨੀ (ਸਨੀ ਚਾਂਦਪੁਰੀ): ਬੀਤੇ ਦਿਨੀਂ ਸਿਡਨੀ ਦੇ ਬਾਕਸ ਹਿੱਲ ਇਲਾਕੇ ਵਿੱਚ ਰਤਨ ਦੀਪ ਕੌਰ ਵਿਰਕ ਦੇ ਸਨਮਾਨ ਵਿੱਚ ਇੱਕ ਫੰਕਸ਼ਨ ਕੀਤਾ ਗਿਆ। ਇਸ ਮੌਕੇ ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਜਗਸੀਰ ਸੰਧੂ ਨੇ ਦੱਸਿਆ ਕਿ ਰਤਨ ਦੀਪ ਕੌਰ ਜੋ ਕਿ ਲਿਬਰਲ ਪਾਰਟੀ ਵੱਲੋਂ ਗ੍ਰੀਨਵੇਅ ਤੋਂ ਉਮੀਦਵਾਰ ਹਨ, ਦੇ ਸਨਮਾਨ ਵਿੱਚ ਉਨ੍ਹਾਂ ਦੇ ਘਰ ਬੌਕਸ ਹਿੱਲ ਵਿਖੇ ਫੰਕਸ਼ਨ ਰੱਖਿਆ ਗਿਆ ਜਿਸ ਵਿੱਚ ਸ਼ਮੂਲੀਅਤ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਰਤਨ ਦੀਪ ਕੌਰ ਵਿਰਕ ਨੂੰ ਗ੍ਰੀਨਵੇਅ ਇਲਾਕੇ ਤੋਂ ਉਮੀਦਵਾਰ ਬਣਨ ਤੇ ਮੁਬਾਰਕਬਾਦ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-Canada ਦੀਆਂ ਸੰਘੀ ਚੋਣਾਂ 'ਚ ਪੰਜਾਬੀ ਨਿਭਾਉਣਗੇ ਅਹਿਮ ਭੂਮਿਕਾ
ਇਸ ਮੌਕੇ ਰਤਨ ਦੀਪ ਕੌਰ ਵਿਰਕ ਨੇ ਵੀ ਆਏ ਹੋਏ ਸਭ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਸੀਰ ਸੰਧੂ, ਲਵਦੀਪ ਸੰਧੂ, ਦਲਜੀਤ ਸਿੰਘ, ਨਵ ਸ਼ਾਹ, ਜਸਵਿੰਦਰ ਕਾਹਲੋਂ, ਅਮਰਿੰਦਰ ਚਾਹਲ, ਸ਼ੇਰੇ ਪੰਜਾਬ ਸਿੰਘ, ਅਮਿਤ ਪਠਾਨੀਆ, ਪ੍ਰੀਤ ਸਿੰਘ, ਗੁਰਪਾਲ ਸਿੰਘ, ਅਕਾਸ਼, ਰਾਜਦੀਪ ਸਿੰਘ, ਨਿਰਮਲ ਸਿੰਘ, ਕਿਸ਼ੋਰ, ਇੰਦਰਜੀਤ ਸਿੰਘ, ਨਿਰਮਲ ਭੱਟੀ, ਗੋਰਕੀ ਗਿੱਲ, ਰੁਪਿੰਦਰ ਭੱਟੀ, ਹਰਮਨਜੀਤ ਕੌਰ, ਜਸਪਿੰਦਰ ਕੌਰ, ਰਨਜੀਤ ਕੌਰ, ਹਰਭਜਨ ਕੌਰ ਕੁਲਬੀਰ ਖਹਿਰਾ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
UK ਦੀ ਸਖ਼ਤ ਕਾਰਵਾਈ, ਸ਼੍ਰੀਲੰਕਾ ਦੇ ਫੌਜੀ ਕਮਾਂਡਰਾਂ ਸਮੇਤ ਚਾਰ ਵਿਅਕਤੀਆਂ 'ਤੇ ਲਗਾਈ ਪਾਬੰਦੀ
NEXT STORY