ਰੋਮ ਇਟਲੀ (ਕੈਂਥ) - ਦੁੱਤਕਾਰੇ, ਲਤਾੜੇ ਤੇ ਪਛਾੜੇ ਸਮਾਜ ਦੇ ਹੱਕਾਂ ਖਾਤਿਰ ਸਾਰੀ ਜਿੰਦਗੀ ਸੰਘਰਸ਼ ਕਰਨ ਵਾਲੇ ਗਰੀਬਾ ਦੇ ਮਸੀਹਾ, ਮਹਾਨ ਕ੍ਰਾਂਤੀਕਾਰੀ, ਅਧਿਆਤਮਕਵਾਦੀ, ਸ਼੍ਰੋਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਵਸ ਦੁਨੀਆ ਭਰ ਵਿੱਚ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ, ਉਤਸਾਹ ਅਤੇ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਇਟਲੀ ਵਿੱਚ ਵੀ ਇਸ ਪਵਿੱਤਰ ਦਿਹਾੜੇ ਮੌਕੇ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਸਵੇਰ ਤੋਂ ਨਤਮਸਤਕ ਹੋ ਰਹੀਆਂ ਹਨ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕਰ ਰਹੀਆਂ ਹਨ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਪਹਿਲੀ ਵਾਰ ਵਿਸ਼ਾਲ ਸਮਾਗਮ ਇਟਲੀ ਦੇ ਕੰਪਾਨੀਆ ਸੂਬਾ ਦੇ ਇਲਾਕਾ ਪਾਲਮਾ ਕੰਪਾਨੀਆ ਵਿਖੇ 17 ਮਾਰਚ 2024 ਦਿਨ ਐਤਵਾਰ ਨੂੰ ਸਮੂਹ ਸੰਗਤ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਦਾ 647ਵਾਂ ਆਗਮਨ ਪੁਰਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਕੀਰਤਨੀ, ਰਾਗੀ, ਢਾਡੀ ਅਤੇ ਕਥਾ ਵਾਚਕ ਸਤਿਗੁਰਾਂ ਦੀ ਮਹਿਮਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਪਹੁੰਚ ਰਹੇ ਹਨ ਜੋ ਕਿ ਸੰਗਤਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗੁਰੂ ਜਸ ਸਰਵਣ ਕਰਵਾਉਣਗੇ। ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਣਗੇ।
ਇਹ ਵੀ ਪੜ੍ਹੋ - CM ਮਾਨ ਦਾ ਵੱਡਾ ਫੈਸਲਾ, ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁੱਖਦਾਇਕ ਖ਼ਬਰ : ਭਦੌੜ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਹੋਈ ਮੌਤ
NEXT STORY