ਤੁਰਕੀ(ਭਾਸ਼ਾ)— ਜਦੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਆਪਣੀ ਉਮਰ ਤੋਂ ਕਾਫ਼ੀ ਛੋਟੇ ਲੱਗਦੇ ਹੋ ਤਾਂ, ਇਹ ਸੁਣਨਾ ਕਿਸੇ ਵੀ ਔਰਤ ਲਈ ਕਾਫ਼ੀ ਵੱਡਾ ਕੌਂਪਲੀਮੈਂਟ ਹੋ ਸਕਦਾ ਹੈ ਪਰ ਯੂਕ੍ਰੇਨ ਦੀ ਪੌਪ ਸਿੰਗਰ ਨਤਾਲੀਆ ਡੇਂਜੇਕਿਵ ਲਈ ਇਹ ਖਾਸੀਅਤ ਬਹੁਤ ਵੱਡੀ ਸਿਰਦਰਦੀ ਬਣ ਗਈ।
ਇਹ ਹੈ ਮਾਮਲਾ
ਇਕ ਅੰਗਰੇਜ਼ੀ ਦੀ ਵੈਬਸਾਈਟ ਮੁਤਾਬਕ ਨਤਾਲੀਆ ਜੋ ਆਪਣੇ ਫੈਂਸ ਦੇ ਵਿਚਕਾਰ ਲਾਮਾ ਦੇ ਨਾਂ ਨਾਲ ਮਸ਼ਹੂਰ ਹੈ, ਆਪਣੇ ਘਰ ਯੂਕ੍ਰੇਨ ਜਾਣ ਲਈ ਤੁਰਕੀ ਹਵਾਈਅੱਡੇ ਉੱਤੇ ਪਹੁੰਚੀ ਤਾਂ ਹਵਾਈਅੱਡਾ ਅਥਾਰਿਟੀ ਦੇ ਅਧਿਕਾਰੀਆਂ ਨੇ ਪਾਸਪੋਰਟ ਦੇਖ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਜਿਹਾ ਇਸ ਲਈ ਕਿਉਂਕਿ ਪਾਸਪੋਰਟ 'ਚ ਨਤਾਲੀਆ ਦੀ ਉਮਰ 41 ਸਾਲ ਲਿਖੀ ਹੋਈ ਸੀ ਪਰ ਪਾਸਪੋਰਟ 'ਤੇ ਲੱਗੀ ਤਸਵੀਰ 'ਚ ਉਹ 20 ਸਾਲ ਦੀ ਕੁੜੀ ਦੀ ਤਰ੍ਹਾਂ ਦਿਸ ਰਹੀ ਸੀ, ਜਿਸ ਕਾਰਨ ਅਧਿਕਾਰੀਆਂ ਨੂੰ ਲੱਗਾ ਕਿ ਨਤਾਲੀਆ ਕਿਸੇ ਹੋਰ ਦਾ ਪਾਸਪੋਰਟ ਇਸਤੇਮਾਲ ਕਰ ਰਹੀ ਹੈ। ਇਸ ਆਧਾਰ ਉੱਤੇ ਉਨ੍ਹਾਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਅਤੇ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ। ਨਤਾਲੀਆ ਨੇ ਹਰ ਵਾਰ ਇਹੀ ਕਿਹਾ ਕਿ ਉਹ ਸੱਚ ਵਿਚ 41 ਸਾਲ ਦੀ ਹੈ ਪਰ ਅਧਿਕਾਰੀ ਗੱਲ ਮੰਨਣ ਨੂੰ ਤਿਆਰ ਨਾ ਹੋਏ। ਇਸ ਦੌਰਾਨ ਹਵਾਈਅੱਡੇ ਉੱਤੇ ਮੌਜੂਦ ਕੁੱਝ ਫੈਂਸ ਨੇ ਨਤਾਲੀਆ ਨੂੰ ਦੇਖਿਆ ਅਤੇ ਉਸ ਨਾਲ ਸੈਲਫੀ ਲੈਣ ਲੱਗੇ। ਇਸ ਤੋਂ ਬਾਅਦ ਅਧਿਕਾਰੀਆਂ ਨੂੰ ਨਤਾਲੀਆ ਦੀ ਗੱਲ ਉੱਤੇ ਭਰੋਸਾ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਜਾਣ ਦਿੱਤਾ।
ਨਤਾਲੀਆ ਦੀ ਮੰਨੋਂ ਤਾਂ ਉਸ ਨੂੰ ਆਪਣੇ ਯੰਗ ਲੁੱਕ ਲਈ ਕਾਫ਼ੀ ਵਾਰ ਕੌਂਪਲੀਮੈਂਟ ਮਿਲਦੇ ਹਨ ਪਰ ਉਸਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਇਹ ਖਾਸੀਅਤ ਇਕ ਵੱਡੀ ਮੁਸੀਬਤ ਬਣ ਜਾਵੇਗੀ। ਯੂਕ੍ਰੇੇਨ ਦੀ ਸਟਾਰ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਪਾਸਪੋਰਟ 'ਚ ਲਿਖੀ ਉਮਰ ਮੇਰੇ ਗ੍ਰਿਫਤਾਰ ਹੋਣ ਦੀ ਵਜ੍ਹਾ ਹੈ ਤਾਂ ਮੈਂ ਆਪਣਾ ਹਾਸਾ ਨਹੀਂ ਰੋ ਸਕੀ। ਉਥੇ ਹੀ ਫੈਂਸ ਨੇ ਨਤਾਲੀਆ ਦੇ ਜਵਾਨ ਦਿਸਣ ਦੇ ਪਿੱਛੇ ਦਾ ਰਾਜ ਦੱਸਦੇ ਹੋਏ ਕਿਹਾ ਕਿ ਉਹ ਸ਼ਾਕਾਹਾਰੀ ਹੈ। ਫਲ, ਸਬਜ਼ੀਆਂ ਖਾਣ ਨਾਲ ਉਹ ਜ਼ਿਆਦਾ ਖੂਸਬੂਰਤ ਦਿਸਦੀ ਹੈ।
ਧਰਮ ਦੇ ਨਾਂ 'ਤੇ ਕਰਦਾ ਸੀ ਯੌਣ ਸ਼ੌਸ਼ਣ, ਹੋਇਆ ਗ੍ਰਿਫਤਾਰ
NEXT STORY