ਦੁਬਈ- ਨਿਯਮਾਂ 'ਚ ਬਦਲਾਅ ਤੋਂ ਬਾਅਦ ਦੁਬਈ ਜਾਣ ਵਾਲੇ ਭਾਰਤੀ ਸੈਲਾਨੀਆਂ ਲਈ ਵੀਜ਼ਾ ਲੈਣਾ ਮੁਸ਼ਕਿਲ ਹੋ ਰਿਹਾ ਹੈ। ਅਜਿਹੇ 'ਚ ਭਾਰਤੀ ਯਾਤਰੀਆਂ ਦੇ ਨਾਲ-ਨਾਲ ਟ੍ਰੈਵਲ ਏਜੰਟਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਟ੍ਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਵੀਜ਼ਾ ਰੱਦ ਹੋਣ ਦੀ ਗਿਣਤੀ ਅਚਾਨਕ ਕਾਫੀ ਵਧ ਗਈ ਹੈ। ਨਵੇਂ ਨਿਯਮਾਂ ਕਾਰਨ ਤਿਆਰ ਯਾਤਰੀ ਵੀਜ਼ਾ ਲੈਣ ਵਿੱਚ ਅਸਫਲ ਹੋ ਰਹੇ ਹਨ। ਇਸ ਕਾਰਨ ਯਾਤਰੀਆਂ ਨੂੰ ਨਾ ਸਿਰਫ਼ ਵੀਜ਼ਾ ਫੀਸ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਸਗੋਂ ਪਹਿਲਾਂ ਤੋਂ ਬੁੱਕ ਕੀਤੀਆਂ ਫਲਾਈਟ ਟਿਕਟਾਂ ਅਤੇ ਹੋਟਲ ਬੁਕਿੰਗ 'ਤੇ ਖਰਚੇ ਜਾਣ ਵਾਲੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਹੈ।
TOI ਦੀ ਰਿਪੋਰਟ ਅਨੁਸਾਰ ਦੁਬਈ ਵੀਜ਼ਾ ਲੈਣ ਵਿੱਚ ਇਹ ਸਮੱਸਿਆ ਕਦੋਂ ਸ਼ੁਰੂ ਹੋਈ ਇਸ ਬਾਰੇ ਕੋਈ ਸਪੱਸ਼ਟ ਸਮਾਂ ਨਹੀਂ ਹੈ, ਪਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਤੇਜ਼ੀ ਨਾਲ ਵਧੀ ਹੈ। ਦੁਬਈ ਟੂਰਿਸਟ ਵੀਜ਼ਾ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਹੁਣ ਹੋਟਲ ਬੁਕਿੰਗ, ਵਾਪਸੀ ਦੀਆਂ ਟਿਕਟਾਂ ਅਤੇ ਰਿਸ਼ਤੇਦਾਰਾਂ ਨਾਲ ਰਹਿਣ ਵਾਲਿਆਂ ਲਈ ਰਿਹਾਇਸ਼ ਦਾ ਸਬੂਤ ਸ਼ਾਮਲ ਹੈ। ਬਹੁਤ ਸਾਰੇ ਯਾਤਰੀ ਇਨ੍ਹਾਂ ਨਵੇਂ ਨਿਯਮਾਂ ਤੋਂ ਅਣਜਾਣ ਹਨ ਅਤੇ ਇਸ ਕਾਰਨ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਗੋਲੀਬਾਰੀ, ਘਟਨਾ CCTV 'ਚ ਕੈਦ
ਪਹਿਲਾਂ ਇੰਨੇ ਵੀਜ਼ਾ ਰੱਦ ਨਹੀਂ ਹੋਏ
ਇਕ ਟ੍ਰੈਵਲਰ ਏਜੰਟ ਦਾ ਕਹਿਣਾ ਹੈ, 'ਦੁਬਈ ਦੇ ਟੂਰਿਸਟ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ ਬਹੁਤ ਿਜ਼ਆਦਾ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਤੋਂ ਪਹਿਲਾਂ ਲਗਭਗ 99 ਫੀਸਦੀ ਦੁਬਈ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਅਸੀਂ ਹੁਣ ਪੂਰੀ ਤਰ੍ਹਾਂ ਤਿਆਰ ਯਾਤਰੀਆਂ ਲਈ ਵੀ ਰਿਜੈਕਸਨ ਦੇਖੀ ਜਾ ਰਹੀ ਹੈ। ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਦੋਂ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਵੀਜ਼ਾ ਨਹੀਂ ਮਿਲ ਸਕਿਆ। ਏਜੰਟ ਨੇ ਦੱਸਿਆ ਕਿ 35 ਲੋਕਾਂ ਦੇ ਇਕ ਸਮੂਹ ਦਾ ਦੁਬਈ ਟ੍ਰਿਪ ਉਦੋਂ ਰੱਦ ਹੋ ਗਿਆ ਜਦੋਂ ਪਰਿਵਾਰ ਦੇ ਇਕ ਮੈਂਬਰ ਦਾ ਵੀਜ਼ਾ ਰੱਦ ਹੋ ਗਿਆ। ਇਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ।'
ਪੜ੍ਹੋ ਇਹ ਅਹਿਮ ਖ਼ਬਰ-ਵਿਆਹ ਨੇ ਬਣਾ 'ਤਾ ਵਰਲਡ ਰਿਕਾਰਡ: 100 ਸਾਲ ਦਾ ਲਾੜਾ ਤੇ 102 ਸਾਲ ਦੀ ਲਾੜੀ
ਇਕ ਹੋਰ ਟ੍ਰੈਵਲ ਏਜੰਟ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਗਾਹਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਜਦਕਿ ਉਨ੍ਹਾਂ ਨੇ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ, 'ਸਾਡੇ ਦੋ ਯਾਤਰੀਆਂ ਦੀਆਂ ਦੁਬਈ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਦੁਬਈ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣਾ ਸੀ। ਵੀਜ਼ਾ ਅਪਲਾਈ ਕਰਦੇ ਸਮੇਂ ਅਸੀਂ ਨਵੇਂ ਨਿਯਮਾਂ ਅਨੁਸਾਰ ਦਸਤਾਵੇਜ਼ ਦਿੱਤੇ ਪਰ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਇਕ ਹੋਰ ਟ੍ਰੈਵਲਰ ਏਜੰਟ ਨੇ ਦੱਸਿਆ ਕਿ ਪਹਿਲਾਂ ਰੱਦ ਹੋਣ ਦੀ ਦਰ ਸਿਰਫ਼ 1-2 ਫ਼ੀਸਦੀ ਸੀ। ਇਹ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਦੀ ਗੱਲ ਸੀ। ਹੁਣ ਸਾਨੂੰ ਰੋਜ਼ਾਨਾ ਲਗਭਗ 100 ਅਰਜ਼ੀਆਂ ਵਿੱਚੋਂ ਘੱਟੋ-ਘੱਟ 5-6 ਵੀਜ਼ਾ ਰੱਦ ਹੁੰਦੇ ਦੇਖਣੇ ਪੈ ਰਹੀ ਹਨ। ਵੀਜ਼ਾ ਅਰਜ਼ੀਆਂ ਉਦੋਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ ਜਦੋਂ ਫਲਾਈਟ ਟਿਕਟਾਂ ਅਤੇ ਹੋਟਲ ਵਿੱਚ ਠਹਿਰਨ ਦੇ ਵੇਰਵੇ ਨੱਥੀ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਪੰਜਾਬੀ ਨੌਜਵਾਨ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ
NEXT STORY